ਨਵੀਂ ਦਿੱਲੀ – ਮੁੱਖਮੰਤਰੀ ਕੇਜਰੀਵਾਲ ਦੀ ਸਰਕਾਰ ਵੱਲੋਂ ਮੰਤਰੀਮੰਡਲ ਤੋਂ ਹਟਾਏ ਗਏ ਨੇਤਾ ਕਪਿਲ ਮਿਸ਼ਰਾ ਨੇ ਬਹੁਤ ਵੱਡਾ ਆਰੋਪ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਤੇਂਦਰ ਜੈਨ ਨੇ ਮੇਰੇ ਸਾਹਮਣੇ ਕੇਜਰੀਵਾਲ ਨੂੰ ਦੋ ਕਰੋੜ ਰੁਪੈ ਕੈਸ਼ ਦਿੱਤੇ ਸਨ। ਉਨ੍ਹਾਂ ਨੇ ਮੁੱਖਮੰਤਰੀ ਤੇ ਇਹ ਸਵਾਲ ਉਠਾਇਆ ਹੈ ਕਿ ਉਹ ਦੱਸਣ ਕਿ ਇਹ ਪੈਸਾ ਕਿਹੜੇ ਸਾਧਨਾਂ ਦੁਆਰਾ ਆਇਆ ਹੈ।
ਕਪਿਲ ਸ਼ਰਮਾ ਨੇ ਕਿਹਾ ਕਿ ਸ਼ੁਕਰਵਾਰ ਨੂੰ ਕੇਜਰੀਵਾਲ ਦੇ ਘਰ ਮੈਂ ਵੇਖਿਆ ਕਿ ਸਤੇਂਦਰ ਜੈਨ ਨੇ ਅਰਵਿੰਦ ਕੇਜਰੀਵਾਲ ਨੂੰ ਦੋ ਕਰੋੜ ਰੁਪੈ ਨਕਦ ਦਿੱਤੇ ਸਨ। ਉਨ੍ਹਾਂ ਅਨੁਸਾਰ ਜਦੋਂ ਇਸ ਪੈਸੇ ਸਬੰਧੀ ਮੈਂ ਪੁੱਛਿਆ ਕਿ ਇਹ ਪੈਸਾ ਕੈਸ਼ ਵਿੱਚ ਕਿਉਂ ਹੈ ਅਤੇ ਇਹ ਪੈਸਾ ਕਿਹੜੇ ਸਰੋਤਾਂ ਦੁਆਰਾ ਆਇਆ ਹੈ ਤਾਂ ਕੇਜਰੀਵਾਲ ਨੇ ਜਵਾਬ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਰਾਜਨੀਤੀ ਵਿੱਚ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਦੱਸੀਆਂ ਨਹੀਂ ਜਾ ਸਕਦੀਆਂ।
ਮਿਸ਼ਰਾ ਨੇ ਕਿਹਾ ਕਿ ਸਤੇਂਦਰ ਜੈਨ ਨੇ ਇਸ ਬਾਰੇ ਮੈਨੂੰ ਖੁਦ ਦੱਸਿਆ ਸੀ ਕਿ ਕੇਜਰੀਵਾਲ ਦੇ ਕਿਸੇ ਰਿਸ਼ਤੇਦਾਰ ਦੇ ਲਈ 50 ਕਰੋੜ ਦੀ ਜ਼ਮੀਨ ਦੀ ਡੀਲ ਕਰਵਾਈ ਹੈ। ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਸਤੇਂਦਰ ਜੈਨ ਦੇ ਬਾਰੇ ਕਈ ਜਾਣਕਾਰੀਆਂ ਹਨ। ਸਤੇਂਦਰ ਜੈਨ ਨੂੰ ਕੇਜਰੀਵਾਲ ਕਿਉਂ ਬਚਾ ਰਹੇ ਹਨ? ਕਪਿਲ ਨੇ ਕਿਹਾ ਕਿ ਮੈਂ ਕੇਜਰੀਵਾਲ ਤੇ ਅੱਖਾਂ ਬੰਦ ਕਰਕੇ ਭਰੋਸਾ ਕਰਦਾ ਰਿਹਾ। ਉਨ੍ਹਾਂ ਨੇ ਇਹ ਵੀ ਆਰੋਪ ਲਗਾਇਆ ਕਿ ਸਾਰੇ ਘੋਟਾਲੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੀ ਜਾਣਕਾਰੀ ਵਿੱਚ ਹੋਏ ਹਨ।