ਮੈਨਪੁਰੀ : ਸਮਾਜਵਾਦੀ ਪਾਰਟੀ ਦੇ ਫਾਊਂਡਰ ਮੁਲਾਇਮ ਯਾਦਵ ਦਾ ਪ੍ਰਵਾਰਿਕ ਝਗੜਾ ਵੱਧਦਾ ਹੀ ਜਾ ਰਿਹਾ ਹੈ। ਮੁਲਾਇਮ ਨੇ ਮੈਨਪੁਰੀ ਵਿੱਚ ਸਰਵਜਨਿਕ ਤੌਰ ਤੇ ਇਹ ਮੰਨਿਆ ਹੈ ਕਿ ਆਪਣੇ ਪੁੱਤਰ ਅਖਿਲੇਸ਼ ਨੂੰ ਮੁੱਖਮੰਤਰੀ ਬਣਾ ਕੇ ਉਨ੍ਹਾਂ ਨੇ ਜ਼ਿੰਦਗੀ ਦੀ ਸੱਭ ਤੋਂ ਵੱਡੀ ਗੱਲਤੀ ਕੀਤੀ ਹੈ। ਉਨ੍ਹਾਂਨੇ ਕਿਹਾ ਕਿ ਸੀਐਮ ਮੈਨੂੰ ਬਣਨਾ ਚਾਹੀਦਾ ਸੀ। ਅਗਰ ਮੈਂ ਸੀਐਮ ਹੁੰਦਾ ਤਾਂ 2017 ਵਿੱਚ ਸਾਡੀ ਜਿੱਤ ਹੁੰਦੀ।
ਮੁਲਾਇਮ ਨੇ ਮੈਨਪੁਰੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਾਜ ਵਿੱਚ ਪਾਰਟੀ ਦੀ ਹੋਈ ਕਰਾਰੀ ਹਾਰ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ ਕਿ ਅਖਿਲੇਸ਼ ਨੂੰ ਰਾਜ ਦਾ ਮੁੱਖਮੰਤਰੀ ਬਣਾ ਕੇ ਮੈਨ ਬਹੁਤ ਵੱਡੀ ਭੁੱਲ ਕੀਤੀ ਹੈ। ਅਖਿਲੇਸ਼ ਤੇ ਨਰਾਜ਼ਗੀ ਜਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੂਪੀ ਵਿੱਚ ਸਪਾ ਆਪਣੀ ਗੱਲਤੀ ਨਾਲ ਚੋਣ ਹਾਰੀ ਹੈ, ਜਨਤਾ ਦੀ ਇਸ ਵਿੱਚ ਕੋਈ ਗੱਲਤੀ ਨਹੀਂ ਹੈ। ਜੇ ਮੈਂ ਸੀਐਮ ਹੁੰਦਾ ਤਾਂ ਸਾਨੂੰ ਬਹੁਮੱਤ ਮਿਲਣਾ ਸੀ। ਅਖਿਲੇਸ਼ ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨਾਲ ਗਠਬੰਧਨ ਕਰਕੇ ਪਾਰਟੀ ਦੀ ਹਾਰ ਤੈਅ ਕਰ ਲਈ ਸੀ।
ਉਨ੍ਹਾਂ ਨੇ ਆਪਣੇ ਭਰਾ ਰਾਮ ਗੋਪਾਲ ਯਾਦਵ ਤੇ ਵੀ ਤਿੱਖੇ ਹਮਲੇ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੇ ਪਾਰਟੀ ਦੇ ਹਿੱਤ ਵਿੱਚ ਕੋਈ ਕੰਮ ਨਹੀਂ ਕੀਤਾ। ਉਹ ਸਿਰਫ਼ ਆਪਣਾ ਹੀ ਸਵਾਰਥ ਵੇਖਦੇ ਹਨ। ਉਨ੍ਹਾਂ ਨੇ ਕਿਹਾ ਕਿ ਰਾਮ ਗੋਪਾਲ ਨੇ ਇਟਾਵਾ ਦੇ ਜਸਵੰਤ ਨਗਰ ਵਿੱਚ ਸ਼ਿਵਪਾਲ ਯਾਦਵ ਨੂੰ ਹਰਾਉਣ ਦੇ ਲਈ ਪੈਸਾ ਤੱਕ ਖਰਚਿਆ।