ਤਕਦੀਰਾਂ

ਲਿਖਣ ਵਾਲੇ ਲਿਖ ਲੈਂਦੇ ਨੇ ਖ਼ੁਦ ਦੀਆਂ ਤਕਦੀਰਾਂ ਨੂੰ ,
ਜਿਹੜੇ ਲੜਾਉਂਦੇ ਰਹਿੰਦੇ ਨੇ ਨਿੱਤ ਹੀ ਤੰਦਬੀਰਾਂ ਨੂੰ ।

ਦੁੱਖ:ਸੁੱਖ ਤੇ ਵਾਧੇ-ਘਾਟੇ ਤਾਂ  ਸਦਾ  ਚਲਦੇ ਰਹਿਣੇ ਨੇ ,
ਰੋਣ ਵਾਲਿਆਂ ਰੋਈ ਜਾਣਾ ਐਵੇ ਮੱਥੇ ਦੀਆਂ ਲਕੀਰਾਂ ਨੂੰ।

ਹੱਕ ਮਾਰ ਕੇ ਹੱਕਦਾਰਾਂ ਦਾ ਦਸ ਕਿੱਥੇ ਲੈ ਕੇ ਜਾਵੇਗਾ ,
ਨਾਲ ਨੀ ਕੋਈ ਲੈ ਜਾਂਦਾ ਇੱਥੇ ਬਣਾਈਆਂ ਜਗੀਰਾਂ ਨੂੰ।

ਅੱਜ ਵੀ ਡੋਲ੍ਹੇ ਤੋਰੇ ਜਾਂਦੇ ਨੇ, ਨਾਲ ਵਿਦੇਸ਼ੀ ਬੁੱਢਿਆਂ ਦੇ ,
ਕਦੋ ਮਿਲੇਗੀ ਫ਼ੈਸਲੇ ਦੀ ਅਜ਼ਾਦੀ ਦੇਸ਼ ਦੀਆਂ ਹੀਰਾਂ ਨੂੰ।

ਨਾ  ਲਾਵੇ ਕੋਈ ਤ੍ਰਿਵੇਣੀ, ਟਾਹਲੀ, ਅੰਬ ਤੇ ਜਾਮਣ  ਨੂੰ ,
ਫਿਰ ਕਿੱਥੋਂ ਛਾਂ ਲੱਭਣੀ ਹੈ, ਰਾਹ ਚਲਦੇ ਰਾਹਗੀਰਾਂ ਨੂੰ ।

ਕੌਣ ਚਲਦਾ ਹੁਣ ਪੀਰ-ਪੈਗਬਰਾਂ ਦੀਆਂ ਸਿੱਖਿਆਵਾਂ ਤੇ ,
ਲੋਕੀ ਪੂੱਜਦੇ  ਨੇ ਪੱਥਰ ਦੀਆਂ ਮੂਰਤਾਂ ਤੇ ਤਸਵੀਰਾਂ ਨੂੰ ।

This entry was posted in ਕਵਿਤਾਵਾਂ.

Leave a Reply

Your email address will not be published. Required fields are marked *

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>