ਫ਼ਤਹਿਗੜ੍ਹ ਸਾਹਿਬ – “ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜੋ ਅੱਜ ਚੰਡੀਗੜ੍ਹ ਤੋਂ ਅਖ਼ਬਾਰਾਂ ਵਿਚ ਬਿਆਨ ਲੱਗੇ ਹਨ ਕਿ ਸਿੱਖ ਨੌਜ਼ਵਾਨਾਂ ਵੱਲੋਂ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਬਰਤਾਨੀਆ, ਇਟਲੀ ਆਦਿ ਯੌਰਪੀਅਨ ਅਤੇ ਪੱਛਮੀ ਮੁਲਕਾਂ ਵਿਚ ਜਾਣ ਦੀ ਵਜਹ ਪੰਜਾਬ ਦੇ ਨੌਜ਼ਵਾਨਾਂ ਅਤੇ ਸਿੱਖ ਪਰਿਵਾਰਾਂ ਦੀ ਮਾਲੀ ਹਾਲਤ ਕਮਜੋਰ ਹੋਣਾ ਹੈ, ਬਿਲਕੁਲ ਗੁੰਮਰਾਹਕੁੰਨ ਬਿਆਨਬਾਜੀ ਹੈ, ਜੋ ਕਿ ਸ੍ਰੀ ਚੰਦੂਮਾਜਰਾ ਵੱਲੋਂ ਆਪਣੇ ਭਾਈਵਾਲ ਸੈਟਰ ਦੇ ਮੁਤੱਸਵੀ ਹੁਕਮਰਾਨਾਂ ਅਤੇ ਆਕਾਵਾਂ ਨੂੰ ਖੁਸ਼ ਕਰਨ ਲਈ ਤੇ ਉਨ੍ਹਾਂ ਆਕਾਵਾਂ ਦੀਆਂ ਸਿੱਖ ਕੌਮ ਪ੍ਰਤੀ ਮੰਦਭਾਵਨਾਵਾਂ ਨੂੰ ਪੂਰਨ ਕਰਨ ਲਈ ਦਿੱਤੀ ਗਈ ਹੈ । ਜਦੋਂਕਿ ਪੰਜਾਬ ਦੀ ਨੌਜ਼ਵਾਨੀ ਵੱਲੋਂ ਬਾਹਰਲੇ ਮੁਲਕਾਂ ਵਿਚ ਸਿਆਸੀ ਸ਼ਰਨ ਲੈਣ ਪਿੱਛੇ ਹਿੰਦ ਦੇ ਸਿੱਖ ਵਿਰੋਧੀ ਹੁਕਮਰਾਨਾਂ ਵੱਲੋਂ ਫ਼ੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਰਾਹੀ ਸਿੱਖਾਂ ਉਤੇ ਢਾਹੇ ਜਾਣ ਵਾਲੇ ਗੈਰ-ਇਨਸਾਨੀਅਤ ਅਤੇ ਗੈਰ-ਕਾਨੂੰਨੀ ਜ਼ਬਰ-ਜੁਲਮ ਹਨ ਅਤੇ ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੇ ਨਿਯਮਾਂ ਦਾ ਉਲੰਘਣ ਕਰਨ ਵਾਲੀਆ ਹਨ । ਇਸ ਜ਼ਬਰ-ਜੁਲਮ ਦਾ ਸਿ਼ਕਾਰ ਸ੍ਰੀ ਪ੍ਰੇਮ ਸਿੰਘ ਚੰਦੂਮਾਜਰਾ ਖੁਦ ਵੀ ਹੋਏ ਹਨ । ਜਦੋਂ ਪੰਜਾਬ ਦੇ ਉਸ ਸਮੇਂ ਦੇ ਡੀਜੀਪੀ ਰੀਬੇਰੋ ਨੇ ਸ੍ਰੀ ਚੰਦੂਮਾਜਰਾ ਨੂੰ ਅਲਫ ਨੰਗਾ ਕਰਕੇ ਟਾਰਚਰ ਕੀਤਾ ਸੀ, ਇਸੇ ਤਰ੍ਹਾਂ ਹਜ਼ਾਰਾਂ ਸਿੱਖ ਨੌਜ਼ਵਾਨਾਂ ਨੂੰ ਇਥੋ ਦੀ ਫ਼ੌਜ, ਪੈਰਾਮਿਲਟਰੀ ਫੋਰਸਾ, ਪੁਲਿਸ ਵੱਲੋਂ ਗੈਰ-ਕਾਨੂੰਨੀ ਤਰੀਕੇ ਢਾਹੇ ਗਏ ਜ਼ਬਰ-ਜੁਲਮਾਂ ਦੀ ਬਦੌਲਤ, ਝੂਠੇ ਪੁਲਿਸ ਮੁਕਾਬਲਿਆ ਵਿਚ ਨੌਜ਼ਵਾਨੀ ਨੂੰ ਖ਼ਤਮ ਕਰਨ, 25 ਹਜ਼ਾਰ ਲਾਸਾਂ ਦਾ ਜ਼ਬਰੀ ਸੰਸਕਾਰ ਕਰਨ ਅਤੇ ਨਹਿਰਾ ਵਿਚ ਲਾਸਾਂ ਰੋੜ੍ਹਨ, ਸਿੱਖ ਪਰਿਵਾਰਾਂ ਦੀਆਂ ਬੀਬੀਆਂ ਨਾਲ ਫੋਰਸਾ ਵੱਲੋਂ ਜ਼ਬਰ-ਜ਼ਨਾਹ ਕਰਨ ਅਤੇ ਉਨ੍ਹਾਂ ਦੀਆਂ ਜ਼ਾਇਦਾਦਾਂ-ਜਮੀਨਾਂ ਉਤੇ ਜ਼ਬਰੀ ਕਬਜੇ ਕਰਨ ਦੇ ਅਮਲ ਮੁੱਖ ਤੌਰ ਤੇ ਸਿਆਸੀ ਸ਼ਰਨ ਲਈ ਜਿੰਮੇਵਾਰ ਹਨ, ਨਾ ਕਿ ਮਾਲੀ ਹਾਲਤ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਨੂੰ ਗੁੰਮਰਾਹ ਕਰਨ ਹਿੱਤ ਹਿੰਦੂਤਵ ਹੁਕਮਰਾਨਾਂ ਦੇ ਆਦੇਸ਼ਾਂ ਤੇ ਉਪਰੋਕਤ ਮਾਲੀ ਹਾਲਤ ਨੂੰ ਪੰਜਾਬੀ ਨੌਜ਼ਵਾਨਾਂ ਦੇ ਬਾਹਰ ਜਾਣ ਦਾ ਕਾਰਨ ਦੱਸਕੇ ਕੀਤੀ ਗਈ ਅਰਥਹੀਣ ਬਿਆਨਬਾਜੀ ਅਤੇ ਸਮੁੱਚੇ ਭਾਰਤ ਦਾ ਢਿੱਡ ਭਰਨ ਵਾਲੀ ਪੰਜਾਬੀਆਂ ਅਤੇ ਸਿੱਖਾਂ ਦੇ ਅਕਸ ਨੂੰ ਗੰਧਲਾ ਕਰਨ ਹਿੱਤ ਕੀਤੀ ਗਈ ਬਿਆਨਬਾਜੀ ਦਾ ਸਖ਼ਤ ਨੋਟਿਸ ਲੈਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਪੰਜਾਬੀਆਂ ਅਤੇ ਸਿੱਖ ਨੌਜ਼ਵਾਨੀ ਦੀ ਬਾਹਰਲੇ ਮੁਲਕਾਂ ਵਿਚ ਜਾਣ ਦੀ ਵਜਹ ਮਾਲੀ ਹਾਲਤ ਹੁੰਦੀ ਤਾਂ ਜਿਸ ਸਰਕਾਰ ਦੇ ਸ੍ਰੀ ਚੰਦੂਮਾਜਰਾ ਭਾਈਵਾਲ ਹਨ, ਉਨ੍ਹਾਂ ਦੀ ਪੰਜਾਬ ਵਿਚ ਨਿਰੰਤਰ 10 ਸਾਲ ਸਰਕਾਰ ਰਹੀ ਹੈ, ਉਨ੍ਹਾਂ ਨੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਮਾਲੀ ਹਾਲਤ ਨੂੰ ਠੀਕ ਕਰਨ ਲਈ ਕੀ ਕੀਤਾ ? ਕੈਪਟਨ ਅਮਰਿੰਦਰ ਸਿੰਘ ਦੀ ਪਹਿਲੇ ਵੀ 5 ਸਾਲ ਸਰਕਾਰ ਰਹੀ ਹੈ, ਉਨ੍ਹਾਂ ਨੇ ਇਸ ਦਿਸ਼ਾ ਵੱਲ ਕੀ ਕੀਤਾ ? ਜਦੋਂਕਿ ਆਪਣੇ ਸੂਬੇ ਦੇ ਬਸਿੰਦਿਆ ਦੀ ਮਾਲੀ ਹਾਲਤ ਅਤੇ ਜੀਵਨ ਪੱਧਰ ਦੀ ਬਿਹਤਰੀ ਕਰਨ ਦੀ ਜਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ । ਦੂਸਰਾ ਹਿੰਦੂਤਵ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਸਾਜਿ਼ਸਾਂ ਦਾ ਹਿੱਸਾ ਬਣਕੇ ਅਜਿਹੇ ਗਲਤ ਬਿਆਨਬਾਜੀ ਕਰਨ ਵਾਲੇ ਆਗੂ ਅਸਲੀਅਤ ਵਿਚ ਆਪਣੀ ਮਾਲੀ ਤੇ ਨਿੱਜੀ ਮੁਫ਼ਾਦਾ ਦੀ ਪੂਰਤੀ ਕਰਨ ਵਿਚ ਮਸਰੂਫ ਰਹਿੰਦੇ ਹਨ ।
ਉਨ੍ਹਾਂ ਕਿਹਾ ਕਿ ਜੋ ਵੱਖ-ਵੱਖ ਮੁਲਕਾਂ ਵਿਚ ਭਾਰਤੀ ਕੌਸਲਟ ਖੋਲ੍ਹਕੇ ਇਨ੍ਹਾਂ ਸਿੱਖ ਨੌਜ਼ਵਾਨਾਂ ਦੀ ਮਦਦ ਕਰਨ ਦੀ ਗੱਲ ਕਰ ਰਹੇ ਹਨ, ਸ੍ਰੀ ਚੰਦੂਮਾਜਰਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਕੌਸਲਟਾਂ ਵਿਚ ਅਕਸਰ ਹੀ ਵੱਡੇ ਅਧਿਕਾਰੀ ਰਾਅ ਤੇ ਆਈ.ਬੀ. ਏਜੰਸੀਆ ਨਾਲ ਸੰਬੰਧਤ ਹੁੰਦੇ ਹਨ ਜੋ ਸਿੱਖ ਕੌਮ ਦੀਆਂ ਕਾਲੀਆ ਸੂਚੀਆਂ ਬਣਾਉਣ ਦੇ ਸਿੱਖ ਵਿਰੋਧੀ ਅਮਲ ਕਰਦੇ ਹਨ । ਫਿਰ ਇਹ ਕੌਸਲਟ ਉਥੇ ਖੋਲ੍ਹੇ ਜਾਂਦੇ ਹਨ ਜਿਥੇ ਆਪਣੇ ਬਸਿੰਦਿਆ ਦੀ ਵਸੋ ਹੋਵੇ । ਫਿਰ ਅਸੀਂ ਪੁੱਛਣਾ ਚਾਹਵਾਂਗੇ ਕਿ ਅਫ਼ਗਾਨੀਸਤਾਨ, ਜ਼ਲਾਲਾਬਾਦ ਤੇ ਕਰਾਚੀ ਆਦਿ ਵਿਚ ਜਿਥੇ ਸਾਡੀ ਕੋਈ ਵਸੋ ਨਹੀਂ, ਉਥੇ ਇਹ ਕੌਸਲਟ ਖੋਲ੍ਹਣ ਪਿੱਛੇ ਹੁਕਮਰਾਨਾਂ ਦੇ ਕੀ ਮਕਸਦ ਹਨ, ਉਹ ਸਾਫ਼ ਜਾਹਰ ਹਨ ? ਅਜਿਹੇ ਕੌਸਲਟ ਸਿੱਖ ਕੌਮ ਦੀ ਬਿਹਤਰੀ ਲਈ ਨਹੀਂ, ਬਲਕਿ ਸਿੱਖ ਕੌਮ ਦੀ ਮੰਦਭਾਵਨਾ ਅਧੀਨ ਜਾਸੂਸੀ ਕਰਨ ਅਤੇ ਆਜ਼ਾਦ ਚਾਹੁੰਣ ਵਾਲੇ ਸਿੱਖਾਂ ਨੂੰ ਉਲਝਣ ਵਿਚ ਪਾਉਣ ਲਈ ਸਾਜਿ਼ਸਾ ਬਣਾਉਣ ਲਈ ਖੋਲ੍ਹੇ ਜਾਂਦੇ ਹਨ ।