ਨਿਊਯਾਰਕ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਉਤਰ ਕੋਰੀਆ ਨੂੰ ਸ਼ਾਂਤ ਕਰਨ ਲਈ ਪਿੱਛਲੇ ਮਹੀਨੇ ਏਅਰ ਕਰਾਫਟ ਕੈਰੀਅਰ ‘ਯੂਐਸਐਸ ਕਾਰਲ ਵਿਨਸਨ’ ਨੂੰ ਕੋਰੀਅਨ ਸੀਮਾ ਦੇ ਕੋਲ ਸਮੁੰਦਰ ਵਿੱਚ ਤੈਨਾਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਹੁਣ ਅਮਰੀਕੀ ਸੈਨਾ ਨੇ ਏਅਰਕਰਾਫ਼ਟ ਕੈਰੀਅਰ ‘ਯੂਐਸਐਸ ਰੋਨਾਲਡ ਰੀਗਨ’ ਨੂੰ ਵੀ ਇਸ ਖੇਤਰ ਵਿੱਚ ਭੇਜ ਦਿੱਤਾ ਹੈ।
ਕੋਰਿਆਈ ਸੀਮਾ ਤੇ ਵੱਧ ਰਹੇ ਤਣਾਅ ਕਾਰਣ ਯੂਐਸਐਸ ਰੋਨਾਲਡ ਰੀਗਨ ਤੇ ਯੂਐਸਐਸ ਕਾਰਲ ਵਿਨਸਨ ਮਿਲ ਕੇ ਅਭਿਆਸ ਕਰਨਗੇ। ਇਹ ਮਹੱਤਵਪੂਰਣ ਕਦਮ ਤਦ ਉਠਾਇਆ ਗਿਆ ਹੈ, ਜਦੋਂ ਕਿ ਅਮਰੀਕਾ ਨੇ ਚਿਤਾਵਨੀ ਦਿੱਤੀ ਹੈ ਕਿ ਉਤਰ ਕੋਰੀਆ ਦੀ ਨਵੀਂ ਬੈਲਸਟਿਕ ਮਿਸਾਈਲ ਲਾਂਚ, ਪਿੱਛਲੇ ਲਾਂਚ ਤੋਂ ਵੱਧ ਖਤਰਨਾਕ ਹੈ। ਜਾਪਾਨ ਦੇ ਯੋਕੋਸੁਕਾ ਵਿੱਚ ਜਰੂਰੀ ਰੱਖਰਖਾਵ ਅਤੇ ਸਮੁੰਦਰੀ ਪ੍ਰਕਿਰਿਆਾ ਪੂਰੀ ਕਰਨ ਤੋਂ ਬਾਅਦ ‘ ਯੂਐਸਐਸ ਰੋਨਾਲਡ ਰੀਗਨ’ ਨੂੰ ਕੋਰਿਆਈ ਖੇਤਰ ਵੱਲ ਰਵਾਨਾ ਕਰ ਦਿੱਤਾ ਗਿਆ।
ਉਤਰੀ ਕੋਰੀਆ ਦੇ ਰਵਈਏ ਵਿੱਚ ਵੀ ਕੋਈ ਨਰਮੀ ਨਹੀਂ ਆਈ। ਉਸ ਦੇ ਤੇਵਰ ਪਹਿਲਾਂ ਵਾਂਗ ਹੀ ਬਰਕਰਾਰ ਹਨ। ਸਾਰੇ ਪਾਸਿਆਂ ਤੋਂ ਪੈ ਰਹੇ ਦਬਾਅ ਦੇ ਬਾਵਜੂਦ ਨਾਰਥ ਕੋਰੀਆ ਨੇ ਅਮਰੀਕੀ ਏਅਰ ਕਰਾਫ਼ਟ ਯੂਐਸਐਸ ਕਾਰਲ ਵਿਨਸਨ ਨੂੰ ਇੱਕ ਹੀ ਹਮਲੇ ਵਿੱਚ ਉਡਾ ਦੇਣ ਦੀ ਧਮਕੀ ਦਿੱਤੀ ਗਈ ਹੈ। ਉਸ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਸਾਡੀ ਸੈਨਾ ਅਮਰੀਕੀ ਏਅਰ ਕਰਾਫ਼ਟ ਕੈਰੀਅਰ ਨੂੰ ਡੁਬਾਉਣ ਲਈ ਤਿਆਰ ਹੈ।