ਪਟਨਾ – ਦੇਸ਼ ਦੇ ਮੰਨੇ-ਪ੍ਰਮੰਨੇ ਨੇਤਾ ਲਾਲੂ ਪ੍ਰਸਾਦ ਯਾਦਵ ਨੇ ਮੀਡੀਆ ਨਾਲ ਤੱਲਖ ਲਹਿਜ਼ੇ ਵਿੱਚ ਆਪਣੇ ਤੇ ਲਗੇ ਆਰੋਪਾਂ ਦਾ ਬਚਾਅ ਕਰਦੇ ਹੋਏ ਕਿਹਾ ਕਿ ਊਨ੍ਹਾਂ ਉਪਰ ਜੋ ਵੀ ਆਰੋਪ ਲਗਾਏ ਗਏ ਹਨ, ਉਹ ਬਿਲਕੁਲ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੀ ਸਾਰੀ ਸੰਪਤੀ ਦਾ ਬਿਓਰਾ ਮੇਰੀ ਸਾਈਟ ਤੇ ਮੌਜੂਦ ਹੈ, ਮੈਂ ਕੁਝ ਵੀ ਗੱਲਤ ਨਹੀਂ ਕੀਤਾ।
ਲਾਲੂ ਯਾਦਵ ਨੇ ਟਵੀਟ ਕਰਕੇ ਕੇਂਦਰ ਸਰਕਾਰ, ਬੀਜੇਪੀ ਅਤੇ ਆਰਐਸਐਸ ਦੀ ਚੰਗੀ ਖਿਚਾਈ ਕੀ ਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, ‘ਸੁਣੋ, ਬੀਜੇਪੀ ਅਤੇ ਆਰਐਸਐਸ ਵਾਲਿਓ, ਲਾਲੂ ਤੁਹਾਨੂੰ ਦਿੱਲੀ ਦੇ ਸਿੰਘਾਸਨ ਤੋਂ ਬਹੁਤ ਜਲਦ ਉਤਾਰ ਦੇਵੇਗਾ। ਮੈਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਨਾ ਕਰਨਾ।’
, RSS people should listen, and know that Lalu Yadav will drag you off your seat in Delhi, whatever be my situation: Lalu Prasad Yadav
ਵਿਰੋਧੀ ਧਿਰਾਂ ਦੀ ਏਕਤਾ ਦਾ ਝੰਡਾ ਬੁਲੰਦ ਕਰਨ ਵਾਲੇ ਲਾਲੂ ਪ੍ਰਸਾਦ ਯਾਦਵ ਨੇ ਬੀਜੇਪੀ ਦਾ ਵਿਰੋਧ ਕਰਨ ਵਾਲੇ ਸਾਰੇ ਦਲਾਂ ਨੂੰ ਇੱਕ ਪਲੇਟਫਾਰਮ ਤੇ ਇੱਕਠਿਆਂ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਗਾਂਧੀ ਮੈਦਾਨ ਵਿੱਚ 27 ਅਗੱਸਤ ਨੂੰ ਇੱਕ ਰੈਲੀ ਹੋਵੇਗੀ, ਜਿਸ ਵਿੱਚ ਇੱਕੋ ਜਿਹੇ ਵਿਚਾਰ ਰੱਖਣ ਵਾਲੇ ਲੋਕਾਂ ਨੂੰ ਸੱਦਾ-ਪੱਤਰ ਦਿੱਤੇ ਜਾਣਗੇ।
ਰਾਜਦ ਮੁੱਖੀ ਨੇ ਕਿਹਾ ਕਿ ਬੀਜੇਪੀ ਹੁਣ ਭਾਂਵੇ ਜਿੰਨਾ ਮਰਜ਼ੀ ਘਿਓ-ਮਲੀਦਾ ਖਾ ਲਵੇ, ਪਰ ਬੀਜੇਪੀ ਦੀ ਜਵਾਨੀ ਹੁਣ ਖ਼ਤਮ ਹੋ ਚੁੱਕੀ ਹੈ, ਬੀਜੇਪੀ ਨੇ ਤਿੰਨ ਸਾਲ ਤਾਂ ਪੂਰੇ ਕਰ ਲਏ ਹਨ ਪਰ ਇਹ ਸਰਕਾਰ ਹੁਣ ਕਦੇ ਵੀ ਆਪਣਾ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕਰ ਸਕੇਗੀ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਦੇ ਇਸ਼ਰਿਆਂ ਤੇ ਹੀ ਮੇਰੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ।