ਬਰਨਾਲਾ – ਪੱਖੋਂ ਕੈਂਚੀਆਂ ਵਿਖੇ ਦਰਖਤਾਂ ਤੋਂ ਪਾਣੀ ਦੀਆਂ ਛੋਟੀਆਂ ਛੋਟੀਆਂ ਫੂਹਾਰਾਂ ਡਿੱਗਣ ਘਟਨਾ ਬਾਰੇ ਅੱਜ ਇੱਕ ਤਰਕਸ਼ੀਲ ਕਾਰਕੁੰਨਾਂ ਦੀ ਟੀਮ ਉਥੇ ਪਹੁੰਚੀ ਅਤੇ ਪੈਰੇ ਮਾਮਲੇ ਦੀ ਪੜਤਾਲ ਕੀਤੀ। ਇਸ ਟੀਮ ਦੀ ਅਗਵਾਈ ਤਰਕਸ਼ੀਲ ਸੁਸਾਇਟੀ ਭਾਰਤ ਦੇ ਮੋਢੀ ਆਗੂ ਮੇਘ ਰਾਜ ਮਿੱਤਰ ਕਰ ਰਹੇ ਸਨ।
ਤਰਕਸ਼ੀਲ ਸੁਸਾਇਟੀ ਦੇ ਕਾਰਕੁੰਨ ਸਤਪਾਲ ਨੇ ਇਸ ਮੌਕੇ ਦਰੱਖਤ ਦੇ ਵੁੱਪਰ ਚੜ੍ਹਕੇ ਪੂਰਾ ਮਾਮਲੇ ਨੂੰ ਵਾਚਿਆ। ਗਿਣਨਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਇਸ ਗੱਲ ਦੀ ਪੂਰੀ ਚਰਚਾ ਹੈ ਕਿ ਦਰੱਖਤ ਮੀਂਹ ਪਾ ਰਹੇ ਹਨ। ਇਸ ਪੂਰੇ ਮਾਮਲੇ ਵਾਰੇ ਤਰਕਸ਼ੀਲ ਆਗੂ ਮੇਘ ਰਾਜ ਮਿੱਤਰ ਨੇ ਦੱਸਿਆ ਕਿ ਦਰਖਤਾਂ ਦੇ ਮੀਂਹ ਪਾਉਣ ਦਾ ਕੋਈ ਵਰਤਾਰਾ ਨਹੀਂ ਵਾਪਰ ਰਿਹਾ। ਸਗੋਂ ਉਲਟਾ ਇਸ ਇਲਾਕੇ ਵਿੱਚ ਦਰਖਤਾਂ ਉਤੇ ਇੱਕ ਵਿਸ਼ੇਸ਼ ਕਿਸਮ ਦੇ ਟਿੱਡੇ ਨੇ ਹਮਲਾ ਕੀਤਾ ਹੋਇਆ ਹੈ। ਇਹਹ ਟਿੱਡਾ ਉੱਤੋਂ ਆਪਣਾ ਪਿਸ਼ਾਬ ਸਿੱਟ ਰਿਹਾ ਹੈ ਜੋ ਆਮ ਸਧਾਰਣ ਲੋਕਾਂ ਨੂੰ ਮੀਂਹ ਦੇ ਰੂਪ ਵਿੱਚ ਵਖਾਈ ਦਿੰਦਾ ਹੈ। ਮਿੱਤਰ ਨੇ ਲੋਕਾਂ ਨੂੰ ਵਿਗਿਆਨਕ ਸੋਚ ਅਪਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਲੋਕਾਂ ਨੂੰ ਹਰ ਘਟਨਾ ਪਿੱਛੇ ਕੰਮ ਕਰਦੇ ਕਾਰਨਾਂ ਨੂੰ ਸਮਝਣਾ ਚਾਹੀਦਾ ਹੈ।
ਉਨ੍ਹਾਂ ਨੇ ਇਸ ਮੌਕੇ ਇਨਕਲਾਬੀ ਆਗੂ ਨਰੈਣ ਦੱਤ, ਖੁਸ਼ਵਿੰਦਰ ਪਾਲ ਅਤੇ ਅਮਰਜੀਤ ਜੋਧਪੁਰ ਵੀ ਸ਼ਾਮਿਲ ਸਨ। ਇਸ ਮੌਕੇ ਇੰਨ੍ਹਾਂ ਹਾਜਰ ਲੋਕਾਂ ਦੀ ਸ਼ੰਕਾ ਨਿਵਰਤੀ ਵੀ ਕੀਤੀ ਅਤੇ ਉਨ੍ਹਾਂ ਦਰਖਤਾਂ ਤੇ ਮੌਜੂਦ ਟਿੱਡੇ ਵੀ ਵਿਖਾਏ।