ਵਾਸ਼ਿੰਗਟਨ – ਅਮਰੀਕੀ ਰਸ਼ਟਰਪਤੀ ਡੋਨਲਡ ਟਰੰਪ ਨੇ ਜਲਵਾਯੂ ਪ੍ਰੀਵਰਤਣ ਸਬੰਧੀ ਹੋਏ ਇਤਿਹਾਸਿਕ ਪੈਰਿਸ ਸਮਝੌਤੇ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਲਵਾਯੂ ਦੇ ਮੁੱਦੇ ਤੇ ਨਵੇਂ ਸਮਝੌਤੇ ਦੇ ਲਈ ਚਰਚਾ ਕਰਾਂਗੇ। ਰਾਸ਼ਟਰਪਤੀ ਟਰੰਪ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਪੈਰਿਸ ਡੀਲ ਨੂੰ ਰੱਦ ਕੀਤਾ ਜਾਵੇਗਾ।
ਪੈਰਿਸ ਸਮਝੌਤੇ ਤੇ 190 ਤੋਂ ਵੱਧ ਦੇਸ਼ ਰਜ਼ਾਮੰਦ ਸਨ। ਸਾਬਕਾ ਰਾਸ਼ਟਰਪਤੀ ਓਬਾਮਾ ਨੇ ਇਸ ਸਮਝੌਤੇ ਨੂੰ ਨੇਪਰੇ ਚੜ੍ਹਾਉਣ ਵਿੱਚ ਪਹਿਲ ਕੀਤੀ ਸੀ। ਟਰੰਪ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਸਨ ਕਿ ਪੈਰਿਸ ਵਿੱਚ ‘ਸਹੀ ਡੀਲ’ ਨਹੀਂ ਹੋਈ। ਟਰੰਪ ਦੇ ਇਸ ਕਦਮ ਨਾਲ ਕਾਰਬਨ ਉਤਸਰਜਨ ਨੂੰ ਘੱਟ ਕਰਨ ਦੇ ਅੰਤਰਰਾਸ਼ਟਰੀ ਯਤਨਾਂ ਨੂੰ ਵੱਡਾ ਝੱਟਕਾ ਮੰਨਿਆ ਜਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਪਹਿਲਾਂ ਵੀ ਰੂਸ, ਚੀਨ ਅਤੇ ਭਾਰਤ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਇਹ ਦੇਸ਼ ਪਰਦੂਸ਼ਣ ਰੋਕਣ ਦੇ ਲਈ ਕੁਝ ਨਹੀਂ ਕਰ ਰਹੇ, ਜਦੋਂ ਕਿ ਅਮਰੀਕਾ ਇਸ ਦੇ ਲਈ ਕਰੋੜਾਂ ਡਾਲਰ ਦੇ ਰਿਹਾ ਹੈ।
ਦੁਨੀਅਭਰ ਦੇ ਜਿਆਦਾਤਰ ਦੇਸ਼ ਧਰਤੀ ਦਾ ਤਾਪਮਾਨ 2 ਡਿਗਰੀ ਸੇਲਸੀਅਸ ਤੋਂ ਘੱਟ ਰੱਖਣ ਦੇ ਯਤਨਾਂ ਤੇ ਸਹਿਮੱਤ ਹੋਏ ਸਨ। ਧਰਤੀ ਦਾ ਤਾਪਮਾਨ ਘਟਾਉਣ ਦੇ ਲਈ 2015 ਵਿੱਚ ਜਲਵਾਯੂ ਪ੍ਰੀਵਰਤਣ ਸਬੰਧੀ ਸਮਝੌਤਾ ਹੋਇਆ ਸੀ। ਰਾਸ਼ਟਰਪਤੀ ਟਰੰਪ ਨੇ ਡੀਲ ਤੋਂ ਹੱਟਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਉਹ ਅਮਰੀਕੀ ਲੋਕਾਂ ਦੇ ਹਿੱਤਾਂ ਨੂੰ ਅੱਗੇ ਰੱਖਦੇ ਹੋਏ ਆਪਣਾ ਵਾਅਦਾ ਪੂਰਾ ਕਰ ਰਹੇ ਹਨ ਅਤੇ ਉਮੀਦ ਕਰਦੇ ਹਾਂ ਕਿ ਹੁਣ ਇਸ ਤੋਂ ਚੰਗੀ ਡੀਲ ਹੋਵੇਗੀ।