ਆਸਕਰ, (ਰੁਪਿੰਦਰ ਢਿੱਲੋ ਮੋਗਾ) – ਪਿੱਛਲੇ ਦਿਨੀ ਨਾਰਵੇ ਦੀ ਰਾਜਧਾਨੀ ਓਸਲੋ ਤੋਂ ਤਕਰੀਬਨ 35 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈਗੇਦਾਲ ਦੇ ਸਪੋਰਟਸ ਹਾਲ ਵਿਖੇ ਆਜ਼ਾਦ ਸਪੋਰਟਸ ਕਲਚਰਲ ਕੱਲਬ ਵੱਲੋਂ ਸ਼ਾਨਦਾਰ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਨਾਰਵੇ ਚ ਭਾਰਤੀ ਭਾਈਚਾਰੇ ਨਾਲ ਸਬੰਧਤ ਵਾਲੀਬਾਲ ਕੱਲਬਾਂ ਤੇ ਇਲਾਵਾ ਡੈਨਮਾਰਕ ਤੋਂ ਆਈਆਂ ਟੀਮਾਂ ਦਰਮਿਆਨ ਆਪਸੀ ਸੂਟਿੰਗ ਅਤੇ ਸਮ਼ੇਸਿੰਗ ਦੇ ਮੈਚ ਕਰਵਾਏ ਗਏ। ਅਰਦਾਸ ਉਪਰੰਤ ਮੈਚਾਂ ਦੀ ਸ਼ੁਰੂਆਤ ਹੋਈ ਅਤੇ ਦਰਸ਼ਕਾਂ ਨੇ ਵਾਲੀਬਾਲ ਮੈਚਾ ਦਾ ਆਨੰਦ ਮਾਣਿਆ। ਆਜ਼ਾਦ ਸਪੋਰਟਸ ਕੱਲਬ ਡੈਨਮਾਰਕ ਦੇ ਖਿਡਾਰੀ ਸੂਟਿੰਗ ਚ ਜੇਤੂ ਰਹੇ ਅਤੇ ਰਨਰ ਅਪ ਆਜਾਦ ਸਪੋਰਟਸ ਕੱਲਬ ਨਾਰਵੇ ਦੀ ਟੀਮ ਰਹੀ। ਸਮੈਸਿ਼ਗ ਦੇ ਫਾਈਨਲ ਮੁਕਾਬਲੇ ਚ ਆਜਾਦ ਸਪੋਰਟਸ ਕੱਲਬ ਨਾਰਵੇ ਦੀ ਟੀਮ ਪਹਿਲੇ ਨੰਬਰ ਤੇ ਸ਼ਹੀਦ ਊਧਮ ਸਿੰਘ ਕੱਲਬ ਨਾਰਵੇ ਦੀ ਟੀਮ ਰਨਰ ਅਪ ਰਹੀ, ਕਲੱਬ ਵੱਲੋਂ ਜੇਤੂ ਟੀਮਾਂ ਨੂੰ ਇਨਾਮ ਦੇ ਸਨਮਾਨਿਤ ਕੀਤਾ ਗਿਆ। ਕਲੱਬ ਵੱਲੋਂ ਸਵੇਰ ਤੋਂ ਹੀ ਚਾਹ ਪਾਣੀ ਅਤੇ ਬਾਅਦ ਚ ਲੰਗਰ ਦਾ ਸੁਹਣਾ ਪ੍ਰਬੰਧ ਕੀਤਾ ਗਿਆ ਅਤੇ ਕਲੱਬ ਦੇ ਸ੍ਰ. ਗੁਰਦਿਆਲ ਸਿੰਘ ਆਸਕਰ ਤੇ ਸੰਤੋਖ ਸਿੰਘ ਆਪਣੀ ਲੰਗਰ ਦੀ ਲੱਗੀ ਡਿਊਟੀ ਤੇ ਡੱਟੇ ਰਹੇ। ਪ੍ਰੋਗਰਾਮ ਦੇ ਆਖਿਰ ‘ਚ ਛੋਟੇ ਬੱਚਿਆਂ ਬੱਚੀਆਂ ਨੇ ਭੰਗੜਾ ਪਾ ਕੇ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਨੱਚਣ ਲਾ ਦਿੱਤਾ। ਰੈਫਰੀ ਦੀ ਸੇਵਾ ਰਮਿੰਦਰ ਸਿੰਘ ਰੰਮੀ, ਹਰਭਜਨ ਸਿੰਘ, ਕੁਲਵਿੰਦਰ ਸਿੰਘ ਰਾਣਾ, ਹਰਦੀਪ ਸਿੰਘ, ਡਿੰਪੀ ਮੋਗਾ, ਰਾਣਾ ਤਰਾਨਬੀ ਆਦਿ ਵੱਲੋ ਬੜੀ ਬੇਖੂਬੀ ਨਾਲ ਨਿਭਾਈ ਗਈ ਅਤੇ ਸਕੋਰ ਬੋਰਡ ਤੇ ਸ੍ਰ. ਗੁਰਦਿਆਲ ਸਿੰਘ ਆਸਕਰ, ਸ੍ਰ. ਸੁਖਦੇਵ ਸਿੰਘ, ਸ੍ਰ. ਜਸਵੰਤ ਸਿੰਘ ਬੈਂਸ, ਜੋਗਿੰਦਰ ਸਿੰਘ ਬੈਸ(ਤੱਲਣ), ਜਸਵਿੰਦਰ ਸਿੰਘ ਗਰੇਵਾਲ ਆਦਿ ਆਪਣੀਆਂ ਜਿੰਮੇਵਾਰੀਆਂ ਤੇ ਡੱਟੇ ਰਹੇ। ਮੀਡੀਆ ਕੇਵਰਜ ਰੁਪਿੰਦਰ ਢਿੱਲੋ ਮੋਗਾ ਵੱਲੋਂ ਕੀਤੀ ਗਈ। ਇਸ ਸਫਲ ਟੂਰਨਾਮੈਂਟ ਕਰਵਾਉਣ ਦਾ ਸਿਹਰਾ ਆਜਾਦ ਕੱਲਬ ਸ੍ਰ. ਜੋਗਿੰਦਰ ਸਿੰਘ ਬੈਸ, ਗੁਰਦਿਆਲ ਸਿੰਘ ਆਸਕਰ, ਜਸਵੰਤ ਸਿੰਘ ਬੈਂਸ, ਜਸਪ੍ਰੀਤ ਸਿੰਘ ਸੋਨੂੰ, ਸੁਖਦੇਵ ਸਿੰਘ ਸਲੇਮਸਟਾਦ, ਡਿੰਪੀ ਮੋਗਾ, ਸ੍ਰ. ਗੁਰਦੀਪ ਸਿੰਘ ਸਿੱਧੂ,ਕੁਲਵਿੰਦਰ ਸਿੰਘ ਰਾਣਾ, ਜਤਿੰਦਰ ਸਿੰਘ ਬੈਂਸ ਤੇ ਕਲੱਬ ਦੇ ਸਮੂਹ ਮੈਂਬਰਾਂ(ਔਰਤਾਂ/ਮਰਦਾਂ) ਅਤੇ ਸਹਿਯੋਗੀਆਂ ਨੂੰ ਜਾਂਦਾ ਹੈ। ਸਮਾਪਤੀ ਵੇਲੇ ਕਲੱਬ ਦੇ ਅਹੁਦੇਦਾਰਾਂ ਵੱਲੋਂ ਦਰਸ਼ਕਾਂ ਅਤੇ ਆਈਆਂ ਹੋਈਆਂ ਟੀਮਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਸ਼ਾਮ ਦੇ ਖਾਣੇ ਦਾ ਸੁਹਣਾ ਪ੍ਰਬੰਧ ਕੀਤਾ ਗਿਆ।
ਆਜ਼ਾਦ ਸਪੋਰਟਸ ਕਲਚਰਲ ਕੱਲਬ(ਨਾਰਵੇ) ਵੱਲੋ ਸ਼ਾਨਦਾਰ ਦੂਸਰਾ ਇਨਡੋਰ ਵਾਲੀਬਾਲ ਟੂਰਨਾਂਮੈਟ ਕਰਵਾਇਆ ਗਿਆ
This entry was posted in ਅੰਤਰਰਾਸ਼ਟਰੀ.