ਆਸਕਰ, (ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹੀਦ ਊੱਧਮ ਸਿੰਘ ਕਲੱਬ ਵੱਲੋਂ ਕੈਂਸਰ ਦੀ ਰੋਕਥਾਮ ਲਈ ਇੰਡੀਆ ਅਤੇ ਨਾਰਵੇ ਚ ਨਿਸ਼ਕਾਮ ਸੇਵਾ ਕਰ ਰਹੀਆ ਸੰਸਥਾਵਾਂ ਦੀ ਮਾਲੀ ਸਹਾਇਤਾ ਲਈ ਜਾਣੇ ਪਹਿਚਾਣੇ ਪੰਜਾਬੀ ਗੀਤਕਾਰ ਗੀਤਾ ਜੈ਼ਲਦਾਰ ਦਾ ਸ਼ੋਅ ਨਾਰਵੇ ਦੇ ਸ਼ਹਿਰ ਆਸਕਰ ਵਿੱਚ ਕਰਵਾਇਆ ਗਿਆ। ਜਿੱਥੇ ਸਰੋਤਿਆਂ ਨੇ ਭਾਰੀ ਸੰਖਿਆ ‘ਚ ਸ਼ੋਅ ‘ਚ ਹਾਜ਼ਰੀ ਭਰ ਜਿੱਥੇ ਮਨੋਰੰਜਨ ਦਾ ਆਨੰਦ ਮਾਣਿਆ ਦੂਸਰੇ ਪਾਸੇ ਇਹ ਖੁਸ਼ੀ ਵੀ ਮਾਣੀ ਕਿ ਉਹ ਵੀ ਆਪਣਾ ਯੋਗਦਾਨ ਕੈਂਸਰ ਰੋਕੋ ਸੰਸਥਾਵਾਂ ਦੀ ਮਾਲੀ ਸਹਾਇਤਾ ‘ਚ ਪਾ ਰਹੇ ਹਨ, ਕਿਉਂ ਕਿ ਕਲੱਬ ਵੱਲੋਂ ਸ਼ੋਅ ਦੀ ਇਨਕਮ ਕੈਂਸਰ ਰੋਕੂ ਸੰਸਥਾਵਾਂ ਨੂੰ ਦਾਨ ਹੋਣੀ ਸੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ ਛੇ ਕੁ ਵਜੇ ਹੋਈ ਅਤੇ ਨਾਰਵੇ ਤੋਂ ਹੀ ਬੱਚੇ ਬੱਚੀਆਂ ਵੱਲੋਂ ਗਿੱਧਾ,ਭੰਗੜਾ ਅਤੇ ਸਕਿੱਟ ਪੇਸ਼ ਕਰਨ ਕਾਰਣ ਹਰ ਇੱਕ ਦਰਸ਼ਕ ਨੂੰ ਤਾਲੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਡੈਨਮਾਰਕ ਤੋਂ ਆਏ ਪੰਜਾਬੀ ਕਲਾਕਾਰ ਰਣਜੀਤ ਟਪਿਆਲਾ ਨੇ ਆਪਣੇ ਚਰਚਿੱਤ ਗੀਤਾਂ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੱਤਾ ਅਤੇ ਖੁਬ ਰੰਗ ਬੰਨਿਆ ਅਤੇ ਫਿਰ ਮਸ਼ਹੂਰ ਗਾਇਕ ਗੀਤਾ ਜ਼ੈਲਦਾਰ ਨੇ ਸਟੇਜ ਸੰਭਾਲੀ ਅਤੇ ਦੋ ਘੰਟੇ ਦੇ ਕਰੀਬ ਆਪਣੇ ਚਰਚਿੱਤ ਗੀਤਾਂ ਨਾਲ ਖੂਬ ਮਨੋਰੰਜਨ ਕਰ ਹਰ ਇੱਕ ਨੂੰ ਝੂਮਣ ਲਾ ਦਿੱਤਾ। ਪ੍ਰੋਗਰਾਮ ਦੇ ਆਖਿਰ ਚ ਸ਼ਹੀਦ ਊੱਧਮ ਸਿੰਘ ਕਲੱਬ ਦੇ ਅਹੁਦੇਦਾਰਾਂ ਵੱਲੋਂ ਇਸ ਸ਼ੋਅ ਦਾ ਮਨੋਰਥ ਸਾਂਝਾ ਕੀਤਾ ਗਿਆ ਅਤੇ ਆਏ ਹੋਏ ਸਰੋਤਿਆਂ ਅਤੇ ਕਲਾਕਾਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਗਿਆ। ਇਸ ਸ਼ੋਅ ਨੂੰ ਕਰਵਾਉਣ ਦਾ ਸਿਹਰਾ ਸ਼ਹੀਦ ਊੱਧਮ ਸਿੰਘ ਕਲੱਬ ਦੇ ਸ੍ਰ. ਹਰਪਾਲ ਸਿੰਘ ਖੱਟੜਾ, ਕੰਵਲਦੀਪ ਸਿੰਘ ਲੀਅਰਸਕੂਗਨ, ਸਰਬਜੀਤ ਸਿੰਘ ਸ਼ੇਰਗਿੱਲ, ਡਿੰਪਾ ਵਿਰਕ ਸਹਿਯੋਗੀ ਨਵਦੀਪ ਬੱਲ, ਜਸਕੀਰਤ ਬੱਲ, ਬਾਲੀ ਢਿੱਲੋਂ, ਰਸ਼ਪਿੰਦਰ ਸਿੰਘ ਅਤੇ ਦੂਸਰੇ ਸੱਭ ਸਹਿਯੋਗੀਆਂ ਨੂੰ ਜਾਂਦਾ ਹੈ।
ਕੈਂਸਰ ਰੋਕੂ ਸੰਸਥਾਵਾਂ ਦੀ ਸਹਾਇਤਾ ਲਈ ਸ਼ਹੀਦ ਊੱਧਮ ਸਿੰਘ ਕਲੱਬ ਨਾਰਵੇ ਵੱਲੋਂ ਗੀਤਕਾਰ ਗੀਤਾ ਜ਼ੈਲਦਾਰ ਦਾ ਸ਼ੋਅ ਕਰਵਾਇਆ ਗਿਆ
This entry was posted in ਅੰਤਰਰਾਸ਼ਟਰੀ.