ਤੂੰਬੀ ਲਈ ਹੈ ਤਾਰ ਜ਼ਰੂਰੀ।
ਮਹਿਫਲ ਦੇ ਵਿੱਚ ਯਾਰ ਜ਼ਰੂਰੀ।
ਭਾਂਡੇ ਲਈ ਘੁਮਿਆਰ ਜ਼ਰੂਰੀ।
ਬੇੜੀ ਲਈ ਪੱਤਵਾਰ ਜ਼ਰੂਰੀ।
ਘੋੜੇ ਲਈ ਅਸਵਾਰ ਜ਼ਰੂਰੀ।
ਯੋਧੇ ਲਈ ਤਲਵਾਰ ਜ਼ਰੂਰੀ।
ਜ਼ਾਲਮ ਨੂੰ ਵੰਗਾਰ ਜ਼ਰੂਰੀ।
ਜਾਬਰ ਨੂੰ ਹੈ ਹਾਰ ਜ਼ਰੂਰੀ।
ਇੱਕ ਚੰਗੀ਼ ਸਰਕਾਰ ਜ਼ਰੂਰੀ।
ਸੱਭਨਾਂ ਲਈ ਰੁਗਜ਼ਾਰ ਜ਼ਰੂਰੀ।
ਰੁੱਤਾਂ ਵਿੱਚ ਬਹਾਰ ਜ਼ਰੂਰੀ।
ਝਾਂਜਰ ਦੀ ਛਣਕਾਰ ਜ਼ਰੂਰੀ।
ਪਿਆਰ ਲਈ ਇਜ਼ਹਾਰ ਜ਼ਰੂਰੀ।
ਫੁਲਾਂ ਦੀ ਗੁਲਜ਼ਾਰ ਜ਼ਰੂਰੀ।
ਭੋਰੇ ਦੀ ਗੂੰਜਾਰ ਜ਼ਰੂਰੀ।
ਚੰਗਾ ਸਾਹਿਤਕਾਰ ਜ਼ਰੂਰੀ।
ਕਲਮਾਂ ਦਾ ਫਨਕਾਰ ਜ਼ਰੂਰੀ।
ਸੱਚੇ ਦਾ ਸੱਤਿਕਾਰ ਜ਼ਰੂਰੀ ।
ਝੂਠੇ ਨੂੰ ਫਿੱਟਕਾਰ ਜ਼ਰੂਰੀ।
ਵਰਖਾ ਮੋਹਲੇ ਧਾਰ ਜ਼ਰੂਰੀ।
ਮੌਸਮ ਠੰਡਾ ਠਾਰ ਜ਼ਰੂਰੀ।
ਪੜ੍ਹੋ ਪੰਜਾਬੀ ਲਿਖੋ ਪੰਜਾਬੀ।
ਇੱਸ ਗੱਲ ਪ੍ਰਚਾਰ ਜ਼ਰੂਰੀ।
ਸਿੱਖੀ ਲਈ ਹੈ ਪਿਆਰ ਜ਼ਰੂਰੀ।
ਕੇਸਾਂ ਤੇ ਦਸਤਾਰ ਜ਼ਰੂਰੀ।