ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰ ਅਤੇ ਸਮੂਹ ਮੈਂਬਰਾਂ ਨੇ ਅਕਾਡਮੀ ਦੇ ਜੀਵਨ ਮੈਂਬਰ, ਪ੍ਰਬੰਧਕੀ ਬੋਰਡ ਦੇ ਮੈਂਬਰ ਅਤੇ ਉ¤ਘੇ ਲੇਖਕ ਡਾ. ਸਰੂਪ ਸਿੰਘ ਅਲੱਗ ਜੀ ਵੱਲੋਂ ਪੰਜਾਬੀ ਸਾਹਿਤ ਦੀ ਸੇਵਾ ਵਿਚ ਸਥਾਪਿਤ ਕੀਤੇ ਕੀਰਤੀਮਾਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਯਾਦ ਰਹੇ ਅਲੱਗ ਸ਼ਬਦ ਯੱਗ ਇਕ ਅਜਿਹੀ ਸੰਸਥਾ ਹੈ ਜਿਸ ਨੇ ਦੁਨੀਆਂ ਭਰ ਵਿਚ ਸ਼ਬਦ ਦੀ ਸਾਧਨਾ ਦੇ ਸੰਬੰਧ ਵਿਚ ਭਰਪੂਰ ਨਾਮਣਾ ਖੱਟਿਆ ਹੈ।
ਡਾ. ਸਰੂਪ ਸਿੰਘ ਅਲੱਗ ਜੀ ਵੱਲੋਂ ‘‘ਹਰਿਮੰਦਰ ਦਰਸ਼ਨ’’ ਨਾਂ ਦੀ ਬੜੀ ਵਿਲੱਖਣ ਪੁਸਤਕ ਦੁਨੀਆਂ ਭਰ ਵਿਚ ਪਾਠਕਾਂ ਨੂੰ ਬਿਨਾਂ ਕੋਈ ਰਾਸ਼ੀ ਲਿਆਂ ਮੁਫ਼ਤ ਵੰਡੀ ਜਾਂਦੀ ਹੈ। ਇਸ ਦੇ 200 ਸੌ ਐਡੀਸ਼ਨ ਛਪ ਚੁੱਕੇ ਹਨ। ਪੰਜਾਬ ਐਡੀਸ਼ਨ ਅੰਗਰੇਜ਼ੀ ਵਿਚ ਵੀ ਆਏ ਹਨ ਅਤੇ ਪੰਦਰਾਂ ਸੀ.ਡੀ. ਆ ਚੁੱਕੀਆਂ ਹਨ। ਇਸ ਪੁਸਤਕ ਤੋਂ ਇਲਾਵਾ ਇਸੇ ਤਰ੍ਹਾਂ ਦੀਆਂ ਖੋਜ ਦੇ ਤੱਥਾਂ ਨਾਲ ਭਰਪੂਰ 98 ਪੁਸਤਕਾਂ ਦੇ ਟਾਈਟਲ ਦੁਨੀਆਂ ਭਰ ਵਿਚ ਮੁਫ਼ਤ ਵੰਡਣ ਦੀ ਸੇਵਾ ਕੀਤੀ ਜਾ ਰਹੀ ਹੈ। ਵਿਸ਼ੇਸਤਾ ਇਹ ਹੈ ਕਿ ਇਹ ਗ਼ਲਤੀਆਂ ਰਹਿਤ ਪੁਸਤਕਾਂ ਦੀ ਭਾਸ਼ਾ ਅਤੇ ਛਪਾਈ ਬਹੁਤ ਮਹਿੰਗੀਆਂ ਪੁਸਤਕਾਂ ਨਾਲੋਂ ਵੀ ਵਧੀਆ ਹੈ। ਪੁਸਤਕਾਂ ਦੀ ਦਿੱਖ ਤੋਂ ਇਹ ਸੰਭਾਲਣਯੋਗ ਬਣਦੀਆਂ ਹਨ। ਡਾ. ਅਲੱਗ ਨੂੰ ‘ਹਰਿਮੰਦਰ ਦਰਸ਼ਨ’ ਪੁਸਤਕ ਦੀ ਏਨੀ ਵੱਡੀ ਸਫ਼ਲਤਾ ’ਤੇ ਲਿਮਕਾ ਬੁੱਕ ਆਫ਼ ਰਿਕਾਰਡ ਵਿਚ ਫੋਟੋ ਲਗਾ ਕੇ ਡਬਲ ਐਂਟਰੀ ਪਾ ਕੇ ਦਰਜ ਕੀਤਾ ਗਿਆ ਹੈ। ਇਹ ਪੁਸਤਕ ਇੰਡੀਆ ਬੁੱਕ ਆਫ਼ ਰਿਕਾਰਡਜ਼ ਅਤੇ ਵਰਲਡ ਰਿਕਾਰਡਜ਼ ਇਡੀਆ ਵਿਚ ਪਹਿਲਾਂ ਹੀ ਦਰਜ ਹੋ ਚੁੱਕੀ ਹੈ।
ਅਨੇਕਾਂ ਮਾਣ-ਸਨਮਾਨਾਂ ਨਾਲ ਸਨਮਾਨੇ ਜਾ ਚੁੱਕੇ ਡਾ. ਸਰੂਪ ਸਿੰਘ ਅਲੱਗ ਜੀ ਨੂੰ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਕਾਰਜਕਾਰੀ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਵਧਾਈ ਦਿੰਦਿਆਂ ਦਸਿਆ ਕਿ ਡਾ. ਸਰੂਪ ਸਿੰਘ ਅਲੱਗ ਜੀ ਦੀਆਂ ਵਿਲੱਖਣ ਸੇਵਾਵਾਂ ਕਰਕੇ ਸ਼ਬਦ ਦੀ ਸਾਧਨਾ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਪ੍ਰਬੰਧਕੀ ਬੋਰਡ ਦੀ ਮੀਟਿੰਗ ਵਿਚ ਵਧਾਈ ਦਾ ਮਤਾ ਸਰਬਸੰਮਤੀ ਨਾਲ ਪਾਇਆ ਗਿਆ। ਉਨ੍ਹਾਂ ਦਸਿਆ ਉ¤ਘੇ ਸਮਾਜ ਸੇਵੀ ਡਾ. ਸਰੂਪ ਸਿੰਘ ਅਲੱਗ ਜੀ ਨੂੰ ਪਿਛਲੇ ਦਿਨੀਂ ਮਦਰ ਟੈਰੇਸਾ ਸਨਮਾਨ ਨਾਲ ਨਿਵਾਜਿਆ ਗਿਆ ਜਿਸ ’ਤੇ ਸਮੁੱਚੇ ਪੰਜਾਬੀ ਮਾਣ ਕਰ ਸਕਦੇ ਹਨ। ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਨ੍ਹਾਂ ਦੀ ਪੁਸਤਕ ਪੜ੍ਹ ਕੇ ਅਤੇ ਸਥਾਪਿਤ ਕੀਤੇ ਕੀਰਤੀਮਾਨ ਸੁਣ ਕੇ ਭਰਪੂਰ ਸ਼ਲਾਘਾ ਕੀਤੀ।
ਡਾ. ਸਰੂਪ ਸਿੰਘ ਅਲੱਗ ਨੂੰ ਵਧਾਈਆਂ ਦੇਣ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਡਾ. ਦਲੀਪ ਕੌਰ ਟਿਵਾਣਾ, ਪ੍ਰੋ. ਗੁਰਭਜਨ ਸਿੰਘ ਗਿੱਲ, ਖੁਸ਼ਵੰਤ ਬਰਗਾੜੀ, ਡਾ. ਸੁਦਰਸ਼ਨ ਗਾਸੋ, ਤ੍ਰੈਲੋਚਨ ਲੋਚੀ, ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਡਾ. ਗੁਰਇਕਬਾਲ ਸਿੰਘ, ਡਾ. ਸਰਬਜੀਤ ਸਿੰਘ, ਇੰਜ. ਜਸਵੰਤ ਜ਼ਫ਼ਰ, ਮਨਜਿੰਦਰ ਸਿੰਘ ਧਨੋਆ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਸੰਧੂ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਸਿਰੀ ਰਾਮ ਅਰਸ਼, ਡਾ. ਭਗਵੰਤ ਸਿੰਘ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਹਰਪ੍ਰੀਤ ਸਿੰਘ ਹੁੰਦਲ, ਡਾ. ਸਰੂਪ ਸਿੰਘ ਅਲੱਗ, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਦਵਿੰਦਰ ਦਿਲਰੂਪ, ਡਾ. ਹਰਵਿੰਦਰ ਸਿੰਘ, ਜਨਮੇਜਾ ਸਿੰਘ ਜੌਹਲ, ਡਾ. ਜੋਗਿੰਦਰ ਸਿੰਘ ਨਿਰਾਲਾ, ਹਰਦੇਵ ਸਿੰਘ ਗਰੇਵਾਲ ਸਮੇਤ ਸਥਾਨਕ ਲੇਖਕ ਸ਼ਾਮਲ ਹਨ।