ਸਜਣਾਂ ਮਿਲਣੀਆਂ ਨਾ ਮੁਰਾਦਾਂ ਤੈਨੂੰ ਮੂੰਹੋਂ ਮੰਗੀਆਂ ,
ਲੜਨਾਂ ਸਿਖਾਵੇ ਜ਼ਿੰਦਗੀ ਤੈਨੂੰ ਵਾਂਗਰ ਇਹ ਜੰਗੀਆਂ ।
ਹੁੰਦਾ ਕੀ ਹੈ ਅੱਲ੍ਹੜਪੁਣਾ, ਚੜ੍ਹਦੀ ਜਵਾਨੀ ਦਾ ਨਸ਼ਾਂ ,
ਜੋ ਸੱਧਰਾਂ ਸਨ ਸਾਡੀਆਂ ਫਰਜ਼ਾਂ ਨੇ ਸੂਲੀ ਟੰਗੀਆਂ ।
ਦੇਖੀਆ ਨੇ ਮੈ ਯਾਰੋ ਇਥੇ ਭੀੜਾਂ ਬੇਕਾਬੂ ਹੁੰਦੀਆਂ ,
ਬੋਲਣ ਜੇ ਲਗ ਜਾਣ ਕਿਧਰੇ ਜੀਭਾਂ ਯਾਰੋ ਗੁੰਗੀਆਂ ।
ਅਜ ਲੁੱਟਦੇ ਨੇ ਆਪਣੇ ਹੀ ਦੇਸ਼ ਨੂੰ ਲੋਕ ਬਹੁਤੇ,
ਪਹਿਲਾਂ ਤਾਂ ਲੁੱਟਿਆ ਸੀ ਇਹ ਯਾਰੋ ਮੁੰਗਲਾਂ ਤੇ ਫਰੰਗੀਆਂ ।
ਵਸਗੇ ਨੇ ਸ਼ਹਿਰ ਉਥੇ ਤੇ ਯਾਰੋ ਪੈ ਗਈਆ ਨੇ ਬਿਲਡਿੰਗਾਂ ,
ਕੁਦਰਤ ਮਿਹਰਬਾਨ ਤੇ ਹਿਰਨ ਭਰਦੇ ਜਿਥੇ ਸੀ ਚੁੰਗੀਆਂ ।
ਨਸ਼ਿਆਂ ‘ਚ ਪੈ ਕੇ ਨਾ ਕਰੋ ਇਹ ਜ਼ਿੰਦਗੀ ਬਰਬਾਦ ਹੁਣ ,
ਚੜਦੀ ਜਵਾਨੀ ਵਿਚ ਤਾਂ ਹੁੰਦੀਆ ਹਸਰਤਾ ਬਹੁ-ਰੰਗੀਆਂ।
ਕਹਿੰਦੈ ਨੇ ਸ਼ਹਿਰੀ ਸੁੰਦਰਤਾ ਤੇ ਲੱਗਿਆ ਦਾਗ ਹੈ.. ਪਰ ,
ਹੁੰਦਾਂ ਵਿਕਾਸ ਦਿਖਾਉਦੀਆਂ ਸ਼ਹਿਰਾਂ ਦੀਆਂ ਇਹ ਝੁੰਗੀਆਂ ।