ਲੁਧਿਆਣਾ – ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਾਪਿਤ ਭੋਜਨ ਉਦਯੋਗ ਕੇਂਦਰ ਦਾ ਨਾਮ ਬਦਲ ਕੇ ਭੋਜਨ ਉਦਯੋਗਿਕ ਵਿਕਾਸ ਕੇਂਦਰ ਰੱਖਿਆ ਗਿਆ ਹੈ ।
ਵਿਭਾਗ ਦੇ ਮੁਖੀ ਡਾ. ਪੂਨਮ ਏ ਸਚਦੇਵ ਨੇ ਦੱਸਿਆ ਕਿ ਪੀਏਯੂ ਦੇ ਭੋਜਨ ਵਿਗਿਆਨ ਤਕਨਾਲੋਜੀ ਵਿਭਾਗ ਵਿੱਚ ਓਹਾਈਓ ਸਟੇਟ ਯੂਨੀਵਰਸਿਟੀ ਅਮਰੀਕਾ ਦੀ ਤਕਨੀਕੀ ਅਗਵਾਈ ਹੇਠ ਭੋਜਨ ਉਦਯੋਗਿਕ ਵਪਾਰ ਵਿਕਾਸ ਕੇਂਦਰ ਸਥਾਪਿਤ ਕੀਤਾ ਗਿਆ ਹੈ । ਇਹ ਕੇਂਦਰ ਜੂਨ 2015 ਤੋਂ ਹੀ ਸੂਬੇ ਦੇ ਭੋਜਨ ਪ੍ਰੋਸੈਸਿੰਗ ਉਦਯੋਗਾਂ ਦੇ ਵਿਕਾਸ ਦੇ ਉਦੇਸ਼ ਨੂੰ ਮੁੱਖ ਰੱਖ ਕੇ ਭੋਜਨ ਉਦਯੋਗ, ਨੌਜਵਾਨ ਉਦਮੀਆਂ ਅਤੇ ਕਿਸਾਨਾਂ ਨੂੰ ਪ੍ਰਫੁ¤ਲਤ ਸਹੂਲਤਾਵਾਂ ਪ੍ਰਦਾਨ ਕਰ ਰਿਹਾ ਹੈ । ਇਸ ਤੋਂ ਇਲਾਵਾ ਇਥੇ ਪੇਂਡੂ ਨੌਜਵਾਨਾਂ, ਕਿਸਾਨ ਬੀਬੀਆਂ, ਉਦਮੀਆਂ, ਐਨ ਜੀ ਓ, ਸੈਲਫ ਹੈਲਪ ਗਰੁੱਪਾਂ ਅਤੇ ਭੋਜਨ ਉਦਯੋਗ ਕੇਂਦਰਾਂ ਦੀ ਸਮਰੱਥਾ ਵਧਾਉਣ ਲਈ ਲਘੂ ਕੋਰਸਾਂ ਅਤੇ ਸਿਖਲਾਈਆਂ ਲਗਾਈਆਂ ਜਾਂਦੀਆਂ ਹਨ ।
ਡਾ. ਸਚਦੇਵ ਨੇ ਅੱਗੇ ਦੱਸਿਆ ਕਿ ਇਸ ਕੇਂਦਰ ਵੱਲੋਂ ਫ਼ਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਨੂੰ ਵਧਾਉਣ ਲਈ ਤਕਨਾਲੋਜੀ ਅਤੇ ਤਕਨੀਕਾਂ ਸੰਬੰਧੀ ਖੋਜ ਕੀਤੀ ਜਾਂਦੀ ਹੈ। ਮੌਜੂਦਾ ਤਕਨੀਕਾਂ ਦੀ ਸਮਰੱਥਾ ਵਧਾਉਣ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਵ¤ਖ-ਵ¤ਖ ਅਦਾਰਿਆਂ ਦੀ ਮੰਗ ਅਨੁਸਾਰ ਕਈ ਨਵੇਂ ਉਤਪਾਦ ਤਿਆਰ ਕੀਤੇ ਜਾਂਦੇ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਥਾਪਿਤ ਤਕਨੀਕਾਂ ਦੇ ਪਸਾਰੇ ਲਈ 7 ਲਘੂ ਅਤੇ ਛੋਟੇ ਉਦਮੀਆਂ ਨੂੰ ਕਈ ਸਹੂਲਤਾਂ ਦਿੱਤੀਆਂ ਜਾ ਚੁੱਕੀਆਂ ਹਨ । ਟਮਾਟਰ, ਅਮਰੂਦ, ਅਲੂਚਾ, ਹਲਦੀ, ਨਿੰਬੂ, ਗੰਨਾ ਅਤੇ ਪਿਆਜ਼ਾਂ ਦੇ ਉਤਪਾਦਕ ਇਹਨਾਂ ਵਸਤਾਂ ਦੇ ਵਪਾਰੀਕਰਨ ਲਈ ਇਸ ਕੇਂਦਰ ਵਿੱਚ ਕਈ ਨਵੇਂ ਉਤਪਾਦ ਤਿਆਰ ਕਰਦੇ ਹਨ। ਪਿੱਛੇ ਜਿਹੇ ਜੀਬੀ ਫੂਡਜ਼ ਦੇ ਮਾਲਕ ਅਤੇ ਹਲਦੀ ਦੇ ਕਾਸ਼ਤਕਾਰ ਨਵਦੀਪ ਬਾਲੀ ਅਤੇ ਉਹਨਾਂ ਦੇ ਹਿੱਸੇਦਾਰ ਗੁਰਸ਼ਰਨ ਸਿੰਘ ਨੇ ਕੇਂਦਰ ਵਿੱਚ ਹਲਦੀ ਦਾ 2.5 ਟਨ ਅਚਾਰ ਤਿਆਰ ਕੀਤਾ । ਇਸ ਤੋਂ ਇਲਾਵਾ ਇਸ ਕੇਂਦਰ ਵੱਲੋਂ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੀ ਅਗਵਾਈ ਹੇਠ 16 ਤਕਨੀਕਾਂ ਨੂੰ ਵਿਕਸਿਤ ਕਰਕੇ ਵੱਖ-ਵੱਖ ਉਤਪਾਦਕਾਂ ਲਈ ਵਪਾਰੀਕਰਨ ਲਈ ਇਹਨਾਂ ਤਕਨੀਕਾਂ ਦੇ ਪਸਾਰੇ ਨੂੰ ਵਧਾਇਆ। ਡਾ. ਸਚਦੇਵ ਨੇ ਦੱਸਿਆ ਕਿ ਕੇਂਦਰ ਵੱਲੋਂ ਫ਼ਲਾਂ, ਸਬਜ਼ੀਆਂ ਅਤੇ ਅਨਾਜ ਅਧਾਰਿਤ ਉਤਪਾਦਾਂ ਦੀ ਪ੍ਰੋਸੈਸਿੰਗ ਸੰਬੰਧੀ ਜ਼ਿਆਦਾ ਉਪਰਾਲੇ ਕੀਤੇ ਜਾਂਦੇ ਹਨ। ਇਸ ਕੇਂਦਰ ਵਿੱਚ ਘੱਟ ਤੋਂ ਘੱਟ ਤਕਨੀਕਾਂ ਖਰਚ ਵਾਲੀਆਂ, ਉਚ ਤਾਪਮਾਨ ਅਨੁਕੂਲ ਸੰਭਾਲਣ ਦੀਆਂ ਤਕਨੀਕਾਂ, ਘੱਟ ਤਾਪਮਾਨ ਤੇ ਸੁਕਾਉਣਾ, ਗੈਰ ਨਮੀ ਵਾਲੇ ਪਦਾਰਥ, ਜੂਸ, ਡੱਬਾਬੰਦੀ, ਸੋਇਆਬੀਨ ਤੋਂ ਦੁੱਧ ਨਿਕਾਲਣਾ ਆਦਿ ਨਾਲ ਸੰਬੰਧਤ ਕਈ ਸਹੂਲਤਾਂ ਉਪਲੱਬਧ ਹਨ। ਇਸ ਤੋਂ ਇਲਾਵਾ ਵਿਭਾਗ ਵਿੱਚ ਖਾਣ ਯੋਗ ਪਦਾਰਥਾਂ ਦੇ ਭੰਡਾਰਣ ਅਤੇ ਡੱਬਾਬੰਦੀ ਸੰਬੰਧੀ, ਅਨਾਜ, ਦਾਲਾਂ, ਤੇਲਬੀਜਾਂ ਨੂੰ ਦਰੜਨਾ, ਹਲਦੀ ਅਤੇ ਮਿਰਚਾਂ ਦਾ ਪਾਊਡਰ ਤਿਆਰ ਕਰਨ ਆਦਿ ਸੰਬੰਧੀ ਵੀ ਸਹੂਲਤਾਂ ਉਪਲੱਬਧ ਹਨ ।