ਨਵੀਂ ਦਿੱਲੀ – ਆਮ ਆਦਮੀ ਪਾਰਟੀ ਵਿੱਚ ਆਪਸੀ ਕਲੇਸ਼ ਵੱਧਦੀ ਹੀ ਜਾ ਰਹੀ ਹੈ। ਆਪ ਨੇਤਾਵਾਂ ਵੱਲੋਂ ਕੁਮਾਰ ਵਿਸ਼ਵਾਸ਼ ਤੇ ਹਮਲੇ ਜਾਰੀ ਹਨ । ਜੋ ਨੇਤਾ ਪਹਿਲਾਂ ਟਵੀਟ ਦੁਆਰਾ ਵਿਸ਼ਵਾਸ਼ ਤੇ ਸ਼ਬਦੀ ਹਮਲੇ ਕਰਦੇ ਸਨ, ਹੁਣ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਕਵੀ ਕੁਮਾਰ ਦੇ ਖਿਲਾਫ਼ ਪੋਸਟਰ ਛਪਵਾ ਕੇ ਲਗਾ ਦਿੱਤੇ ਹਨ। ਕਪਿਲ ਮਿਸ਼ਰਾ ਤੋਂ ਬਾਅਦ ਹੁਣ ਦਲੀਪ ਪਾਂਡੇ ਵੀ ਕੁਮਾਰ ਵਿਸ਼ਵਾਸ਼ ਦੇ ਖਿਲਾਫ਼ ਸਾਹਮਣੇ ਆ ਗਏ ਹਨ।
ਇਸ ਪੋਸਟਰ ਵਿੱਚ ਕੁਮਾਰ ਵਿਸ਼ਵਾਸ਼ ਨੂੰ ਭਾਜਪਾ ਦਾ ਦੋਸਤ ਅਤੇ ਪਾਰਟੀ ਦਾ ਗਦਾਰ ਦੱਸਿਆ ਗਿਆ ਹੈ। ਪੋਸਟਰ ਵਿੱਚ ਕੁਮਾਰ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਵੀ ਗੱਲ ਕੀਤੀ ਗਈ ਹੈ। ਇਸ ਬਾਰੇ ਇੱਕ ਗੱਲ ਤਾਂ ਤੈਅ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਸੱਭ ਕੁਝ ਠੀਕ ਨਹੀਂ ਚੱਲ ਰਿਹਾ, ‘ਦਾਲ ਵਿੱ ਕੁਝ ਤਾਂ ਕਾਲਾ ਹੈ’। ਪਾਰਟੀ ਦਫ਼ਤਰ ਦੇ ਬਾਹਰ ਜੋ ਪੋਸਟਰ ਲਗਾਏ ਗਏ ਹਨ, ਉਨ੍ਹਾਂ ਤੇ ਲਿਖਿਆ ਹੈ, ‘ਭਾਜਪਾ ਦਾ ਯਾਰ ਹ ਕਵੀ ਨਹੀਂ ਗਦਾਰ ਹੈ। ਛਿਪ ਕੇ ਹਮਲਾ ਕਰਤਾ ਹੈ, ਵਾਰ ਪੀਠ ਪੇ ਕਰਤਾ ਹੈ। ਐਸੇ ਧੋਖੇਬਾਜ਼ਾਂ ਨੂੰ ਬਾਹਰ ਕਰੋ….ਬਾਹਰ ਕਰੋ।’ ਭਾਂਵੇ ਅਜੇ ਤੱਕ ਇਨ੍ਹਾਂ ਪੋਸਟਰਾਂ ਸਬੰਧੀ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਕਿਸ ਨੇ ਲਗਾਏ ਹਨ। ਇਸ ਬਾਰੇ ਆਪ ਨੇਤਾਵਾਂ ਦਾ ਵੀ ਕੋਈ ਬਿਆਨ ਨਹੀਂ ਆਇਆ।
ਦਲੀਪ ਪਾਂਡੇ ਨੇ ਪਿੱਛਲੇ ਮਹੀਨੇ ਵੀ ਕੁਮਾਰ ਵਿਸ਼ਵਾਸ਼ ਤੇ ਸਿਰਫ਼ ਕਾਂਗਰਸ ਦੇ ਵਿਰੁੱਧ ਬੋਲਣ ਅਤੇ ਬੀਜੇਪੀ ਦੇ ਵਿਰੁੱਧ ਚੁੱਪੀ ਧਾਰਣ ਕਰਨ ਤੇ ਟਿਪਣੀਆਂ ਕੀਤੀਆਂ ਸਨ। ਉਨ੍ਹਾਂ ਨੇ ਟਵੀਟਰ ਤੇ ਲਿਖਿਆ ਸੀ, ‘ਭਈਆ, ਆਪ ਕਾਂਗਰਸੀਆਂ ਨੂੰ ਤਾਂ ਖੂਬ ਗਾਲ੍ਹਾਂ ਕੱਢਦੇ ਹੋ, ਪਰ ਕਹਿੰਦੇ ਹੋ ਕਿ ਰਾਜਸਥਾਨ ਵਿੱਚ ਵਸੁੰਧਰਾ ਦੇ ਖਿਲਾਫ਼ ਨਹੀਂ ਬੋਲਾਂਗੇ? ਅਜਿਹਾ ਕਿਉਂ?’