ਅੱਜ ਤੇ ਕੱਲ ਦੇ ਦੋ ਦਿਨਾਂ ਦੀ ਕਾਰਵਾਈ ਵਿੱਚ ਪੰਜਾਬ ਸਰਕਾਰ ਵਧਾਈ ਦੀ ਪਾਤਰ ਹੈ ਤੇ ਮੈਂ ਸਿਆਸੀ ਪੱਧਰ ਤੋਂ ਉੱਤੇ ਉੱਠ ਕੇ ਦਿੱਲੋਂ ਸਰਕਾਰ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੰਦਾ ਹਾਂ ਇਹ ਕਹਿਣਾ ਹੈ ਫ਼ੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਦਾ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਨੇ ਪੰਜਾਬ ਬਜਟ ਦਾ ਨੋਟਿਸ ਲੈਂਦੇ ਕਿਹਾ ਕਿ ਕੁੜੀਆਂ ਦੀ ਮੁਫ਼ਤ ਪੜਾਈ ਕਰਵਾਉਣ ਦਾ ਫੈਸਲਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ, ਇਸਤਰੀਆਂ ਨੂੰ ਸਥਾਨਕ ਸਰਕਾਰਾਂ (ਪੰਚਾਇਤ ਬਲਾਕ ਸੰਮਤੀ ਤੇ ਨਗਰ ਪਾਲਿਕਾਵਾਂ) ਵਿੱਚ 50 % ਦਾ ਰਾਖਵਾਂ ਕਰਨ, ਕਿਸਾਨਾਂ ਦੇ ਕਰਜਿਆਂ ਦੀ ਮਾਫ਼ੀ ਵਿੱਚ ਕਈ ਕਮੀਆਂ ਹਨ ਪਰ ਪੰਜਾਬ ਦੇ ਆਰਥਿਕ ਹਾਲਾਤ ਵੇਖਦੇ ਹੋਏ ਇਹ ਇੱਕ ਬਹੁਤ ਸੂਝ ਬੂਝ ਵਾਲਾ ਫੈਸਲਾ ਹੈ। ਫ਼ੈਡਰੇਸ਼ਨ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਇਲਾਵਾ ਟਰੱਕ ਯੂਨੀਅਨਾਂ ਦੇ ਕਬਜਿਆਂ ਦਾ ਕੰਮ ਨਿਬੇੜ ਕੇ ਪ੍ਰਸ਼ਾਸਕੀ ਅਧਿਕਾਰ ਖੇਤਰ ‘ਚ ਲਿਆਉਣ ਦਾ ਫੈਸਲਾ, ਕਿਸਾਨ ਖੁਦਕੁਸ਼ੀਆਂ ਵਾਲੇ ਸਾਰੇ ਪ੍ਰੀਵਾਰਾਂ ਦਾ ਕਰਜ਼ਾ ਮਾਫ। ਉਹਨਾਂ ਆਸ ਪ੍ਰਗਟ ਕੀਤੀ ਕਿ ਇਨ੍ਹਾਂ ਫੈਸਲਿਆਂ ਕਰਕੇ ਪੰਜਾਬ ਦੀ ਹਾਲਤ ਵਿੱਚ ਸੁਧਾਰ ਹੋਵੇਗਾ ਅਤੇ ਪੰਜਾਬ ਦੀ ਆਰਥਿਕਤਾ ਵਧੇਗੀ।
ਪੰਜਾਬ ਸਰਕਾਰ ਵੱਲੋਂ ਕੁੜੀਆਂ ਦੀ ਪੜਾਈ ਮੁਫ਼ਤ ਕਰਵਾਉਣ ਦਾ ਫੈਸਲਾ ਬਹੁਤ ਹੀ ਸਲਾਘਾਯੋਗ – ਪੀਰ ਮੁਹੰਮਦ
This entry was posted in ਪੰਜਾਬ.