ਪੱਥਰ ਨੇ ਅੰਤ ਪੱਥਰ ਰਹਿਣਾ,
ਭਾਂਵੇਂ ਨਿੱਤ ਦੁੱਧ ਸ਼ਹਿਦ ਨਵ੍ਹਾੲੀੲੇ ।
ਅੱਗ ਪੂਜੇ ਅੱਗ ਸਾੜ੍ਹਨ ਨਾ ਛੱਡੇ,
ਘਰ ਸੰਪਤ ਸਭ ਹੋਮ ਕਰਾੲੀੲੇ ।
ਮੂੰਡ ਤਿਅਾਗ ਬੁੱਧ ਮਿਲਦੀ ਨਾਂਹੀ,
ਖੱਪ ਜਾ ਧਿਅਾਨ ਸਮਾਧੀਅਾਂ ਲਾੲੀੲੇ ।
ਕੱਪੜ ਲਾਹ ਕੇ ਫੋਲ ਫ਼ਦੀਹਤ,
ਵਿੱਚ ਅਕਲ ਦੇ ਸੁਅਾਹ ਪਵਾੲੀੲੇ ।
ਕੋਸ਼ਰ ਖਾੲੀੲੇ ਰੱਖੀੲੇ ਸਬਾਤਾਂ,
ਦੱਸ ਬਚਨੀਂ ਰੱਟ ਜਿੰਦ ਕੁਹਾੲੀੲੇ ।
ਖਾਹ ਗੋਤਾ ਤੇ ਬਣ ਗੲੇ ਧਰਮੀ,
ਬਪਤਿਸਮਿਅਾਂ ਵਿੱਚ ਡੁੱਬ ਜਾੲੀੲੇ ।
ਕੁੱਕੜ ਵਾਂਗਰ ਦੇ ਕੇ ਬੱਸ ਬਾਂਗਾਂ,
ਕੱਟ ਰੋਜ਼ੇ ਸਿਰ ਪਟਕ ਖੁਹਾੲੀੲੇ ।
ਕਾਗਜ਼ ਸਿਅਾਹੀ ਦੇਣ ਨਾ ਮੁਕਤੀ,
ਪੜ੍ਹ ਢੇਰ ਅਸਮਾਨਾਂ ਤੱਕ ਲਾੲੀੲੇ ।
ਨਾ ਨਾ ਕੀਤਿਅਾਂ ਜੇ ਗੱਲ ਮੁੱਕ ਜਾਂਦੀ,
ਜਾ ਪੌੜੀ ਚੜ੍ਹ ਨਾਂਹ ਦੀ ਅੱਪੜਾੲੀੲੇ ।
ਯਾਰ ਕੰਵਲ ਓੲੇ ਅਮਲਾਂ ਬਾਝੋਂ,
ੲਿਹਨੀ ਬਿਧਨੀ ਨਾ ਕਿਤੇ ਥਿਅਾੲੀੲੇ ।