ਨਵੀਂ ਦਿੱਲੀ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖਮੰਤਰੀ ਨਤੀਸ਼ ਨੂੰ ਅਪੀਲ ਕੀਤੀ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿੱਚ ਵਿਰੋਧੀ ਦਲਾਂ ਦੀ ਉਮੀਦਵਾਰ ਮੀਰਾ ਕੁਮਾਰ ਨੂੰ ਸਮੱਰਥਨ ਦੇਵੇ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਬੀਜੇਪੀ ਗਠਬੰਧਨ ਦੇ ਉਮੀਦਵਾਰ ਰਾਮਨਾਥ ਕੋਵਿੰਦ ਦਾ ਸਮੱਰਥਨ ਕਰਨ ਦੀ ਇਤਿਹਾਸਿਕ ਭੁੱਲ ਨਾ ਕਰੇ।
ਰਾਸ਼ਟਰਪਤੀ ਦੀਆਂ ਚੋਣਾਂ ਲਈ 17 ਵਿਰੋਧੀ ਦਲਾਂ ਦੀ ਬੈਠਕ ਵਿੱਚ ਮੀਰਾ ਕੁਮਾਰ ਨੂੰ ਰਾਸ਼ਟਰਪਤੀ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਤੀਸ਼ ਨੂੰ ਅਪੀਲ ਕੀਤੀ ਕਿ ਉਹ ਕੋਵਿੰਦ ਨੂੰ ਸਮੱਰਥਨ ਦੇਣ ਦੇ ਆਪਣੇ ਫੈਂਸਲੇ ਤੇ ਦੁਬਾਰਾ ਵਿਚਾਰ ਕਰੇ। ਉਨ੍ਹਾਂ ਨੇ ਕਿਹਾ ਕਿ ਮੈਂ ਪਟਨਾ ਜਾ ਕੇ ਵੀ ਨਤੀਸ਼ ਨੂੰ ਅਪੀਲ ਕਰਾਂਗਾ ਕਿ ਉਹ ਮੀਰਾ ਕੁਮਾਰ ਨੂੰ ਸਪੋਰਟ ਨਾ ਕਰਕੇ ਇਤਿਹਾਸਿਕ ਗੱਲਤੀ ਨਾ ਕਰੇ। ਉਨ੍ਹਾਂ ਦੀ ਪਾਰਟੀ ਵੱਲੋਂ ਜੋ ਗੱਲਤ ਫੈਂਸਲਾ ਲਿਆ ਗਿਆ ਹੈ, ਉਸ ਨੂੰ ਸੁਧਾਰ ਲਵੇ। ਸੋਨੀਆ ਗਾਂਧੀ ਨੇ ਵੀ ਨਤੀਸ਼ ਨੂੰ ਅਜਿਹੀ ਹੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਵਾਰ-ਵਾਰ ਨਤੀਸ਼ ਨੂੰ ਅਪੀਲ ਕਰਦੇ ਰਹਿਣਗੇ ਕਿ ਉਹ ਅਜਿਹੀ ਇਤਿਹਾਸਿਕ ਭੁੱਲ ਨਾ ਕਰਨ। ਲਾਲੂ ਜੀ ਨੇ ਇਹ ਵੀ ਕਿਹਾ ਕਿ ਸਾਡੇ ਵਿਧਾਇਕ ਵੱਧ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਨਤੀਸ਼ ਕੁਮਾਰ ਨੂੰ ਮੁੱਖਮੰਤਰੀ ਬਣਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਨਤੀਸ਼ ਦੇ ਕਿਸੈ ਵੀ ਫੈਂਸਲੇ ਦਾ ਮਹਾਂਗਠਬੰਧਨ ਸਰਕਾਰ ਤੇ ਕੋਈ ਪ੍ਰਭਾਵ ਨਹੀਂ ਪਵੇਗਾ।