ਪਟਿਆਲਾ -: ਪਟਿਆਲਾ ਜਿਲ੍ਹੇ ਵਿਚ ਰਹਿ ਰਹੇ ਲੁਧਿਆਣਾ ਜਿਲ੍ਹੇ ਦੇ ਵਸਿੰਦਿਆਂ ਦੀ ‘‘ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਜ਼ ’’ ਦੇ ਨੁਮਾਇੰਦਾ ਮੈਂਬਰਾਂ ਦੀ ਅੱਜ ਇਥੇ ਅਰਬਨ ਅਸਟੇਟ ਵਿਚ ਇੱਕ ਮੀਟਿੰਗ ਹੋਈ, ਜਿਸ ਵਿਚ ਇਸ ਸੰਸਥਾ ਦੀ ਮੈਂਬਰਸ਼ਿਪ ਉਪਰ ਤਸੱਲੀ ਪ੍ਰਗਟ ਕੀਤੀ ਗਈ। ਹੁਣ ਤੱਕ ਪਟਿਆਲਾ ਜਿਲ੍ਹੇ ਵਿਚ ਵਸ ਰਹੇ ਲੁਧਿਆਣਾ ਜਿਲੇ ਦੇ 170 ਵਸਿੰਦਿਆਂ ਦੀ ਸੂਚੀ ਬਣ ਚੁੱਕੀ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਮੈਂਬਰਾਂ ਦੀ ਆਰਜ਼ੀ ਸੂਚੀ 30 ਜੂਨ ਤੱਕ ਬਣਾ ਲਈ ਜਾਵੇਗੀ। ਇਸ ਤੋਂ ਬਾਅਦ ਕੋਰ ਕਮੇਟੀ ਦੇ ਮੈਂਬਰਾਂ ਨੂੰ ਇਹ ਸੂਚੀ ਦੇ ਦਿੱਤੀ ਜਾਵੇਗੀ। ਮੈਂਬਰਾਂ ਦੇ ਨਾਂ, ਸਥਾਨਕ ਪਤੇ ਅਤੇ ਟੈਲੀਫ਼ਨ ਨੰਬਰਾਂ ਨੂੰ ਚੈਕ ਕਰਨ ਲਈ 15 ਜੁਲਾਈ ਤੱਕ ਦਾ ਸਮਾਂ ਦਿੱਤਾ ਜਾਵੇਗਾ। ਜਿਹੜੇ ਲੁਧਿਆਣਾ ਜਿਲ੍ਹੇ ਦੇ ਪਟਿਆਲਾ ਵਿਖੇ ਰਹਿ ਰਹੇ ਵਿਅਕਤੀ ਮੈਂਬਰ ਬਣਨਾ ਚਾਹੁੰਦੇ ਹੋਣਗੇ ਉਹ ਇਹ ਸੂਚੀ ਗੁਰਜੀਤ ਸਿੰਘ ਗੁਰੀ ਸਾਬਕਾ ਮਿਉਂਸਪਲ ਕੌਂਸਰ ਕੋਲੋਂ ਹਾਈਲੈਂਡ ਇਮੀਗਰੇਸ਼ਨਜ਼ ਜੇਲ੍ਹ ਰੋਡ ਨੇੜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਜਾਂ ਸੁਖਦੇਵ ਮਹਿਤਾ ਮਹਿਤਾ ਪੈਟਰੌਲ ਪੰਪ ਵਾਲੇ ਕੋਲੋਂ ਵੇਖ ਸਕਦੇ ਅਤੇ ਨਾਮ ਲਿਖਵਾ ਸਕਦੇ ਹਨ। ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਤਾਲਮੇਲ ਕਰਨ ਦੀ ਜ਼ਿੰਮੇਵਾਰੀ ਲਗਾਈ ਗਈ। ਇਹ ਜਾਣਕਾਰੀ ਉਜਾਗਰ ਸਿੰਘ ਨੂੰ ਵੀ ਦਿੱਤੀ ਜਾ ਸਕਦੀ ਹੈ ਤਾਂ ਜੋ ਉਹ ਡਾਇਰੈਕਟਰੀ ਤਿਆਰ ਕਰ ਸਕਣ। ਡਾਇਰੈਕਰਟਰੀ ਵਿਚ ਮੈਂਬਰਾਂ ਦਾ ਲੁਧਿਆਣਾ ਜਿਲ੍ਹੇ ਦਾ ਪਿੰਡ, ਸ਼ਹਿਰ, ਕਸਬੇ ਅਤੇ ਤਹਿਸੀਲ ਦਾ ਨਾਮ, ਮੋਬਾਈਲ ਨੰਬਰ ਅਤੇ ਪਟਿਆਲਾ ਸਥਿਤ ਵਰਤਮਾਨ ਐਡਰੈਸ ਦਿੱਤਾ ਜਾਵੇ। ਡਾਇਰੈਕਟਰੀ ਤਿਆਰ ਹੋਣ ਤੋਂ ਬਾਅਦ ਮੈਂਬਰਾਂ ਦਾ ਆਪਸ ਵਿਚ ਤਾਲਮੇਲ ਵਧਾਉਣ ਲਈ ਮੀਟਿੰਗ ਕੀਤੀ ਜਾਵੇਗੀ। ਮੈਂਬਰਾਂ ਦੇ ਹਰ ਦੁੱਖ ਸੁੱਖ ਵਿਚ ਸ਼ਾਮਲ ਹੋਣ ਦੇ ਉਪਰਾਲੇ ਕੀਤੇ ਜਾਣਗੇ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮੈਂਬਰਾਂ ਦਾ ਇੱਕ ਵਟਸ ਅਪ ਗਰੁਪ ਬਣਾਇਆ ਜਾਵੇਗਾ ਜਿਸ ਉਪਰ ਜਾਣਕਾਰੀ ਦਿੱਤੀ ਜਾਇਆ ਕਰੇਗੀ। ਜਿਹੜੇ ਵਿਅਕਤੀਆਂ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ ਉਨ੍ਹਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੀ ਪੂਰੀ ਜਾਣਕਾਰੀ ਦੇਣ ਲਈ ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨੂੰ ਮੋਬਾਈਲ ਨੰਬਰ-94178 13072 ਤੇ ਸੰਪਰਕ ਕਰ ਸਕਦੇ ਹਨ। ਇਸ ਨੰਬਰ ਤੇ ਵਟਸ ਅਪ ਵੀ ਕਰ ਸਕਦੇ ਹਨ। ਇਸ ਮੀਟਿੰਗ ਵਿਚ ਅਸ਼ੋਕ ਰੌਣੀ ਡਿਪਟੀ ਡਾਇਰੈਕਟਰ ਮਿਲਕਫ਼ੈਡ, ਗੁਰਜੀਤ ਸਿੰਘ ਗੁਰੀ ਸਾਬਕਾ ਕੌਂਸਲਰ, ਸੁਖਦੇਵ ਮਹਿਤਾ ‘‘ਮਹਿਤਾ ਪੈਟਰੌਲ ਪੰਪ’’ ਵਾਲੇ ਅਤੇ ਉਜਾਗਰ ਸਿੰਘ ਸਾਬਕਾ ਲੋਕ ਸੰਪਰਕ ਅਧਿਕਾਰੀ, ਕੁਲਦੀਪ ਸਿੰਘ ਸੇਖੋਂ, ਸੁਰਜੀਤ ਸਿੰਘ ਅਤੇ ਬਲਵੀਰ ਸਿੰਘ ਗਿੱਲ ਸ਼ਾਮਲ ਹੋਏ। ਮੀਟਿੰਗ ਵਿਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਸੰਸਥਾ ਸੰਬੰਧੀ ਕੋਈ ਮੈਂਬਰ ਸੁਝਾਆ ਦੇਣਾ ਚਾਹੁੰਦਾ ਹੈ ਤਾਂ ਉਸਦਾ ਸੁਆਗਤ ਕੀਤਾ ਜਾਵੇਗਾ। ਇਹ ਸੰਸਥਾ ਦਾ ਕਿਸੇ ਸਿਆਸੀ ਪਾਰਟੀ ਨਾਲ ਸੰਬਧ ਨਹੀਂ ਹੋਵੇਗਾ। ਹਰ ਪਾਰਟੀ ਦੇ ਸਿਆਸਤਦਾਨ ਮੈਂਬਰ ਬਣ ਸਕਦੇ ਹਨ।ਲੁਧਿਆਣਾ ਜਿਲ੍ਹੇ ਤੋਂ ਆ ਕੇ ਬਹੁਤ ਸਾਰੇ ਪਤਵੰਤੇ ਵਿਅਕਤੀ ਇਥੇ ਵਸ ਚੁੱਕੇ ਹਨ ਜਿਨ੍ਹਾਂ ਵਿਚ ਸਿਆਸਤਦਾਨ, ਬੁਧੀਜੀਵੀ, ਲੇਖਕ, ਪ੍ਰੋਫੈਸਰ, ਡਾਕਟਰ, ਆਈ.ਏ.ਐਸ ਅਤੇ ਆਈ.ਪੀ.ਐਸ ਸ਼ਾਮਲ ਹਨ। ਉਨ੍ਹਾਂ ਵਿਚ ਮੁੱਖ ਤੌਰ ਤੇ ਸ਼੍ਰੀ ਬ੍ਰਹਮ ਮਹਿੰਦਰਾ ਸੀਨੀਅਰ ਮੰਤਰੀ, ਦਲੀਪ ਕੌਰ ਟਿਵਾਣਾ ਲੇਖਕਾ, ਵਿਦਵਾਨ ਪ੍ਰਬੰਧਕ ਡਾ.ਹਰਭਜਨ ਸਿੰਘ ਦਿਓਲ,ਪੇਂਟਰ ਗੋਬਿੰਦਰ ਸੋਹਲ, ਆਈ.ਏ.ਐਸ.ਕੁਲਬੀਰ ਸਿੰਘ ਕੰਗ ਅਤੇ ਆਈ.ਪੀ.ਐਸ.ਗੁਪ੍ਰੀਤ ਸਿੰਘ ਗਿੱਲ ਸ਼ਾਮਲ ਹਨ।