ਨਵੀਂ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਕੱਤਰ ਜਨਰਲ ਸ੍ਰ. ਹਰਵਿੰਦਰ ਸਿੰਘ ਸਰਨਾ ਦੀ ਅਗਵਾਈ ਹੇਠ ਕੁਝ ਸਾਥੀਆਂ ਨੇ ਈਦ ਇਲ ਫਿਤਰ ਦੇ ਮੌਕੇ ਤੇ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਅਵਾਮ ਜਨਾਬ ਸਈਅਦ ਅਹਿਮਦ ਬੁਖਾਰੀ ਤੇ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਮਿੱਠੀ ਈਦ ਦੇ ਇਸ ਮੌਕੇ ਤੇ ਵਧਾਈਆਂ ਦੇ ਕੇ ਦੁਨੀਆਂ ਭਰ ਵਿੱਚ ਅਮਨ ਸ਼ਾਂਤੀ ਦੀ ਕਾਮਨਾ ਕੀਤੀ।
ਸ੍ਰ. ਪਰਮਜੀਤ ਸਿੰਘ ਸਰਨਾ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਅੱਜ ਸਵੇਰੇ ਜਾਮਾ ਮਸਜਿਦ ਵਿਖੇ ਜਾ ਕੇ ਸਾਹੀ ਅਵਾਮ ਨੂੰ ਗੱਲ ਲੱਗ ਕੇ ਵਧਾਈ ਦਿੱਤੀ ਤੇ ਭਰੋਸਾ ਦਿੱਤਾ ਸਿੱਖ ਪੰਥ ਮੁਸਲਮਾਨਾਂ ਦੀ ਹਰ ਖੁਸੀ ਗਮੀ ਵਿੱਚ ਉਹਨਾਂ ਦਾ ਨਾਲ ਖੜਾ ਹੈ। ਉਹਨਾਂ ਕਿਹਾ ਕਿ ਮੁਸਲਮਾਨ ਭਾਈਚਾਰਾ ਸਾਲ ਵਿੱਚ ਦੋ ਈਦ ਦੇ ਤਿਊਹਾਰ ਮਨਾਉਂਦਾ ਹੈ ਅਤੇ ਇਹ ਈਦ-ਉਲ- ਫਿਤਰ ਨੂੰ ਮਿੱਠੀ ਈਦ ਕਿਹਾ ਜਾਂਦਾ ਤੇ ਇਸ ਦਿਨ ਈਦ ਦੀ ਨਮਾਜ ਤੋ ਪਹਿਲਾਂ ਮਿੱਠੀਆਂ ਸੇਵੀਆਂ ਦੀ ਵੰਡ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮੁਸਲਮਾਨ ਭਾਈਚਾਰੇ ਦੇ ਬਹੁਤ ਸਾਰੇ ਲੋਕਾਂ ਨੇ ਗੁਰੂ ਸਾਹਿਬ ਦਾ ਸਮੇਂ ਸਮੇ ਜੁਲਮ ਦੀ ਲੜਾਈ ਵਿਰੁੱਧ ਸਾਥ ਦਿੱਤਾ ਜਿਹਨਾਂ ਵਿੱਚ ਮਲੇਰਕੋਟਲੇ ਦੇ ਨਵਾਬ ਦਾ ਵਿਸ਼ੇਸ਼ ਵਰਨਣ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਇਤਿਹਾਸਕਾਰ ਨੇ ਗੁਰੂ ਸਾਹਿਬ ਬਾਰੇ ਇਬਾਦਤਨਾਮੇ ਵੀ ਲਿੱਖੇ। ਅੱਲਾ ਯਾਰ ਖਾਂ ਨੇ ਲਿਖਿਆ ਹੈ ਕਿ ,‘‘ ਕਰਤਾਰ ਕੀ ਸੁਧੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਕਰੋ ਗੁਰੂ ਗੋਬਿੰਦ ਸਿੰਘ ਕੀ ਉਤਨੀ ਹੀ ਕਮ ਹੈ।’’ ਉਹਨਾਂ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੀ ਪੁਰਾਣੀ ਸਾਂਝ ਦੇ ਰਿਸ਼ਤੇ ਨੂੰ ਕੋਈ ਵੀ ਵੱਖ ਨਹੀ ਕਰ ਸਕਦਾ।
ਇਸੇ ਤਰ੍ਹਾ ਉਹਨਾਂ ਨੇ ਅਹਿਮਦ ਪਟੇਲ ਨਾਲ ਵੀ ਮੁਲਾਕਾਤ ਕਰਕੇ ਅੱਜ ਈਦ ਪਵਿੱਤਰ ਦਿਹਾੜੇ ਤੇ ਈਦ ਮੁਬਾਰਕ ਦਾ ਪੈਗਾਮ ਦਿੱਤੀ ਤੇ ਉਹਨਾਂ ਦੀ ਤੰਦਰੁਸਤੀ ਤੇ ਸਮੁੱਚੇ ਮੁਸਲਿਮ ਭਾਈਚਾਰੇ ਦੀ ਚੜਦੀ ਕਲਾ ਦੀ ਕਾਮਨਾ ਕੀਤੀ। ਇਸ ਸਮੇਂ ਸਰਨਾ ਭਰਾਵਾਂ ਦੇ ਨਾਲ ਮਨਜੀਤ ਸਿੰਘ ਸਰਨਾ, ਤੇਜਿੰਦਰ ਸਿੰਘ ਗੋਪਾ, ਰਮਨਦੀਪ ਸਿੰਘ ਸੋਨੂੰ, ਇੰਦਰਜੀਤ ਸਿੰਘ ਸੰਤਗੜ, ਦਮਨਦੀਪ ਸਿੰਘ ਆਦਿ ਵੀ ਨਾਲ ਸਨ।