ਲੁਧਿਆਣਾ – ਯੂਥਵੀਰਾਂਗਨਾਏਂ ਰਜ਼ਿ. ਦੀ ਜ਼ਿਲ੍ਹਾ ਲੁਧਿਆਣਾ ਦੀ ਇਕਾਈ ਨੇ ਅੱਜ ਨਸ਼ਾ ਵਿਰੋਧੀ ਦਿਵਸ ਤੇ ਨਸ਼ਿਆਂ ਖਿਲਾਫ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਰੈਲੀ ਸ਼ਿਮਲਾਪੁਰੀ ਦੇ ਵੱਖ ਵੱਖ ਇਲਾਕਿਆਂ ਵਿੱਚ ਦੀ ਹੁੰਦੀ ਹੋਈ ਲੋਕਾਂ ਨੂੰ ਨਸ਼ਿਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਨੁਕਸਾਨ ਬਾਰੇ ਦੱਸ ਕੇ ਜਾਗਰੂਕ ਕਰ ਰਹੀ ਸੀ। ਰੈਲੀ ਨੂੰ ਲੁਧਿਆਣਾ ਹਲਕਾ ਦੱਖਣੀ ਤੋਂ ਕਾਂਗਰਸ ਦੀ ਟਿੱਕਟ ਤੋਂ ਚੋਣ ਲੜ ਚੁੱਕੇ ਭਪਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ, ਕਾਂਗਰਸੀ ਆਗੂ ਅਤੇ ਸਮਾਜ ਸੇਵਕ ਸੰਦੀਪ ਮਿੱਤਲ ਸਮੇਤ ਹੋਰ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸਾਂਝੇ ਤੌਰ ਤੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਦੁਸਿਹਰਾ ਗਰਾਊਂਡ ਤੋਂ ਸਵੇਰੇ 11 ਵਜੇ ਸ਼ੁਰੂ ਹੋ ਕੇ ਕੁਆਲਿਟੀ ਚੌਂਕ, ਮੈੜ ਦੀ ਚੱਕੀ, ਡਾਬਾ ਲੁਹਾਰਾ ਰੋਡ ਤੋਂ ਬਾਗੀ ਸਟੈਂਡ ਤੋਂ ਹੁੰਦੀ ਹੋਈ ਤਕਰੀਬਨ 2.30 ਵਜੇ ਵਾਪਸ ਦੁਸਿਹਰਾ ਗਰਾਊਂਡ ਤੇ ਖਤਮ ਹੋਈ।
ਰੈਲੀ ਰਵਾਨਾ ਕਰਨ ਤੋਂ ਪਹਿਲਾਂ ਯੂਥ ਵੀਰਾਂਗਨਾਵਾਂ ਨੂੰ ਸੰਬੋਧਨ ਕਰਦਿਆਂ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਅੰਦਰ ਨਸ਼ੇ ਨੇ ਸਮਾਜ ਵਿੱਚ ਆਪਣੀਆਂ ਜੜਾਂ ਡੂੰਘੀਆਂ ਕਰ ਲਈਆਂ ਸਨ ਪ੍ਰੰਤੂ ਪੰਜਾਬ ਸਰਕਾਰ ਨਸ਼ਿਆਂ ਨੂੰ ਜੜੋਂ ਪੁੱਟਣ ਲਈ ਵਚਨਬੱਧ ਹੈ। ਉਨ੍ਹਾਂ ਯੂਥ ਵੀਰਾਂਗਨਾਵਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰ ਸਵੈਸੇਵੀ ਸੰਸਥਾਵਾਂ ਵੀ ਯੂਥ ਵੀਰਾਂਗਨਾਵਾਂ ਵਾਂਗ ਨਸ਼ਿਆਂ ਖਿਲਾਫ ਖੜ੍ਹੇ ਹੋ ਕੇ ਨਸ਼ੇ ਨੂੰ ਖਤਮ ਕਰਨ ਵਿੱਚ ਸਹਿਯੋਗ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਸੁਦਾਗਰਾਂ ਬਾਰੇ ਪੁਲਿਸ ਜਾਂ ਕਾਂਗਰਸੀਆਂ ਨੂੰ ਇਤਲਾਹ ਦੇਣ ਤਾਂ ਜੋ ਨਸ਼ਿਆਂ ਨੂੰ ਖਤਮ ਕੀਤਾ ਜਾ ਸਕੇ। ਬਲਾਕ ਪ੍ਰਧਾਨ ਜਰਨੈਲ ਸਿੰਘ ਸ਼ਿਮਲਾਪੁਰੀ ਨੇ ਕਿਹਾ ਯੂਥ ਵੀਰੰਗਨਾਵਾਂ ਬਾਰੇ ਉੁਹ ਪਹਿਲਾਂ ਵੀ ਜਾਣਦੇ ਹਨ ਇਹ ਸੰਸਥਾ ਸਮਾਜਕ ਸੁਧਾਰ ਵਿੱਚ ਤਨੋ ਮਨੋ ਕਰਕੇ ਲੱਗੀ ਹੋਈ ਹੈ। ਉਨ੍ਹਾਂ ਯੂਥ ਵੀਰਾਂਗਨਾਵਾਂ ਨੂੰ ਭਰੋਸਾ ਦਿੱਤਾ ਕਿ ਜਦੋਂ ਵੀ ਸਮਾਜ ਸੁਧਾਰ ਦੇ ਕੰਮਾਂ ਵਿੱਚ ਲੋੜ ਪੈਣ ਤੇ ਉਹ ਯੂਥ ਵੀਰਾਂਗਨਾਵਾਂ ਦੇ ਨਾਲ ਸਹਿਯੋਗ ਕਰਨਗੇ। ਸਮਾਜ ਸੇਵਕ ਅਤੇ ਕਾਂਗਰਸੀ ਆਗੂ ਸੰਦੀਪ ਮਿੱਤਲ ਨੇ ਨਸ਼ਿਆਂ ਖਿਲਾਫ ਰੈਲੀ ਕੱਢਣ ਦੀ ਯੂਥ ਵੀਰਾਂਗਨਾਵਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਯੂਥ ਵੀਰਾਂਗਨਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਣ ਨਾਲ ਜਿੱਥੇ ਸਾਡੀ ਨੌਜਵਾਨ ਤੰਦਰੁਸਤ ਹੋ ਕੇ ਦੇਸ਼ ਸੇਵਾ ਵਿੱਚ ਲੱਗਣਗੇ ਉ¤ਥੇ ਕਈ ਘਰ ਉਜੜਨ ਤੋਂ ਬਚ ਜਾਣਗੇ।
ਇਸ ਤੋਂ ਪਹਿਲਾਂ ਯੂਥ ਵੀਰਾਂਗਨਾ ਜ਼ਿੰਮੇਵਾਰ ਕਰਿਸ਼ਨ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਕੰਮਾਂ ਬਾਰੇ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਸੰਸਥਾ ਨਸ਼ੇ ਖਤਮ ਕਰਨ, ਭਰੂਣ ਹੱਤਿਆ ਰੋਕਣ, ਲੋੜਵੰਦ ਲੜਕੀਆਂ ਲਈ ਮੁੱਫਤ ਸਿਲਾਈ ਸੈਂਟਰ ਖੋਲਣ, ਲੋੜਵੰਦ ਸਕੂਲੀ ਬੱਚਿਆਂ ਲਈ ਮੁੱਫਤ ਸਟੱਡੀ ਸੈਂਟਰ ਖੋਲਣ, ਲੜਕੀਆਂ ਦਾ ਆਤਮ ਰੱਖਿਆ ਲਈ ਮੁੱਫਤ ਕਰਾਟੇ ਸਿਖਲਾਈ ਸੈਂਟਰ ਸਮੇਤ ਹੋਰ ਕਈ ਸਮਾਜ ਸੁਧਾਰ ਦੇ ਕੰਮ ਕਰਦੀ ਹੈ।
ਇਸ ਮੌਕੇ ਸੋਸ਼ਲ ਮੀਡੀਆ ਇੰਚਾਰਜ਼ ਕਾਂਗਰਸ ਕਮੇਟੀ ਪ੍ਰਭਜੋਤ ਕੌਰ, ਹਰਭਜਨ ਸਿੰਘ ਯੂਥ ਵਾਈਸ ਪ੍ਰਧਾਨ, ਗੌਤਮ ਸ਼ਰਮਾ, ਕਾਂਗਰਸੀ ਵਰਕਰ ਕੁਲਦੀਪ ਕੁਮਾਰ, ਯੂਥ ਵੀਰਾਂਗਨਾ ਪਰਮਿੰਦਰ ਕੌਰ, ਹਰਜਿੰਦਰ ਕੌਰ, ਕਵਿਤਾ, ਸੁਮਨ, ਬਲਜੀਤ ਕੌਰ, ਸਿਮਰਨ, ਸ਼ੈਲੀ, ਸੋਨੀਆ ਸਮੇਤ ਪੂਰਨ ਚੰਦ, ਹਰੀਸ਼ ਚੰਦਰ, ਕਮਲ ਕੁਮਾਰ, ਗੌਤਮ ਸ਼ਰਮਾ, ਜੱਸੀ ਆਦਿ ਹਾਜ਼ਰ ਸਨ।