ਪੈਰਿਸ, (ਸੁਖਵੀਰ ਸਿੰਘ ਸੰਧੂ) – ਫਰਾਂਸ ਦੇ ਰਾਧਾ ਕ੍ਰਿਸ਼ਨ ਪੈਰਿਸਵਾੜਾ ਮੰਦਰ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ 2 ਜੁਲਾਈ 2017 ਨੂੰ ਪੈਰਿਸ ਵਿੱਚ (ਫੈਸਟੀਵਲ ਦੇ ਲਾ ਇੰਦ) ਭਾਵ ਭਾਰਤੀ ਤਿਉਹਾਰ ਨਾਂ ਦੀ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਕੱਢੀ ਜਾ ਰਹੀ ਹੈ। ਇਹ ਰੱਥ ਯਾਤਰਾ ਦਿੱਨ ਦੇ ਦੋ ਵਜੇ ਪਲੱਸ ਦੇ ਲਾ ਚੱਪਲ ਤੋਂ ਅਰੰਭ ਹੋ ਕੇ ਨੱਚਦੇ ਭਜ਼ਨ ਗਾਉਦੇ ਸ਼ਰਧਾਲੂਆਂ ਨਾਲ ਪੈਰਿਸ ਦੀਆਂ ਵੱਖ ਵੱਖ ਸ਼ੜਕਾਂ ਤੋਂ ਗੁਜ਼ਰਦੀ ਹੋਈ ਸ਼ਾਮੀ ਛੇ ਵਜੇ ਪਲੱਸ ਲੇ ਹਾਲ ਜਗ੍ਹਾ ਉਪਰ ਪਹੁੰਚ ਕੇ ਸਪੂੰਰਨ ਹੋਵੇਗੀ।ਜਿਥੇ ਸਾਕਾਹਾਰੀ ਲੰਗਰ ਅਤੁੰਟ ਵਰਤਾਇਆ ਜਾਵੇਗਾ।ਇਥੇ ਇਹ ਵੀ ਦੱਸਣ ਯੋਗ ਹੈ ਕਿ, ਇਹ ਤਿਉਹਾਰ ਕੁੰਭ ਮੇਲਾ, ਹੋਲੀ ਤੇ ਜਨਮ ਅਸ਼ਟਮੀ ਆਦਿ ਤਰ੍ਹਾਂ ਮਸ਼ਹੂਰ ਤਿਉਹਾਰ ਹੈ। ਜਿਸ ਨੂੰ ਹਿੰਦੂ ਧਰਮ ਦੇ ਪੁਰਾਣਾਂ ਦੇ ਦੱਸਣ ਅਨੁਸਾਰ 5000 ਸਾਲ ਪੁਰਾਣਾ ਹੈ, ਤੇ ਪੈਰਿਸ ਵਿੱਚ ਪਿਛਲੇ 26 ਸਾਲਾਂ ਮਨਾਇਆ ਜਾ ਰਿਹਾ ਹੈ।
ਪੈਰਿਸ ‘ਚ ਰਾਧਾ ਕ੍ਰਿਸ਼ਨਾ ਪੈਰਿਸਵਾੜਾ ਮੰਦਰ ਵਲੋਂ ਭਗਵਾਨ ਜਗਨਨਾਥ ਪੁਰੀ ਰੱਥ ਯਾਤਰਾ ਐਤਵਾਰ ਨੂੰ ਕੱਢੀ ਜਾਵੇਗੀ !
This entry was posted in ਅੰਤਰਰਾਸ਼ਟਰੀ.