ਫ਼ਤਹਿਗੜ੍ਹ ਸਾਹਿਬ – “ਮੁਹੰਮਦ ਗਜਨੀ ਨੇ 14 ਵਾਰ ਅਫ਼ਗਾਨਿਸਤਾਨ ਰਾਹੀ ਹਿੰਦੂ ਰਾਜਿਆਂ ਉਤੇ ਹਮਲੇ ਕੀਤੇ । ਜਦੋਂ ਵੀ ਉਹ ਹਮਲਾਵਰ ਬਣਕੇ ਆਉਦਾ ਸੀ, ਉਸ ਸਮੇਂ ਹਿੰਦੂ ਰਾਜੇ ਜਾਂ ਪੁਜਾਰੀ ਗਊਆਂ ਦੇ ਇੱਜੜ ਉਸਦੀ ਫ਼ੌਜ ਅੱਗੇ ਕਰ ਦਿੰਦੇ ਸਨ ਕਿ ਇਹ ਗਊਆਂ ਸਾਡੀ ਰੱਖਿਆ ਕਰਨਗੀਆ । ਪਰ ਉਹ ਹਰ ਵਾਰ ਇਨ੍ਹਾਂ ਗਊਆਂ ਦਾ ਮਾਸ ਉਨ੍ਹਾਂ ਦੇ ਖਾਂਣ ਦਾ ਸਾਧਨ ਬਣ ਜਾਂਦੇ ਸਨ ਅਤੇ ਉਹ ਸੋਮਨਾਥ ਦੇ ਮੰਦਰ ਦੇ ਖਜਾਨੇ ਨੂੰ ਤੇ ਹੋਰ ਕੀਮਤੀ ਸਮਾਨ ਲੁੱਟਕੇ ਚਲੇ ਜਾਂਦੇ ਸੀ । ਰਾਮਦੇਵ ਬਾਬਾ ਕਹਿੰਦਾ ਹੈ ਕਿ ਜੋ ਭਾਰਤ ਮਾਤਾ ਦੀ ਜੈ ਜਾਂ ਗਊ ਮਾਤਾ ਦੀ ਜੈ ਨਹੀਂ ਕਹੇਗਾ, ਉਸਦਾ ਸਿਰ ਕਲਮ ਕਰ ਦਿੱਤਾ ਜਾਵੇਗਾ । ਅਸੀਂ ਗਊ ਦਾ ਬਤੌਰ ਇਕ ਜਾਨਦਾਰ ਜੀਵ ਹੋਣ ਕਰਕੇ ਸਤਿਕਾਰ ਕਰਦੇ ਹਾਂ, ਪਰ ਗਊ ਨੂੰ ਪੂਜਦੇ ਨਹੀਂ । ਅਸੀਂ ਕੇਵਲ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੇ ਹਾਂ, ਹੋਰ ਕਿਸੇ ਵਿਚ ਨਹੀਂ । ਬੀਜੇਪੀ ਅਤੇ ਆਰ.ਐਸ.ਐਸ. ਵੱਲੋਂ ਮੁਸਲਿਮ ਕੌਮ ਤੇ ਝੂਠੇ ਇਲਜਾਮ ਲਗਾਕੇ, ਉਨ੍ਹਾਂ ਉਤੇ ਮਾਨਸਿਕ ਤੇ ਸਰੀਰਕ ਹਮਲੇ ਕਰਦੇ ਹਨ । ਅੱਜ ਆਰ.ਐਸ.ਐਸ. ਤੇ ਬੀਜੇਪੀ ਦੇ ਮਨੁੱਖਤਾ ਵਿਰੋਧੀ ਅਤੇ ਇਨਸਾਨੀਅਤ ਵਿਰੋਧੀ ਅਮਲਾਂ ਦੀ ਬਦੌਲਤ ਹਿੰਦੂਸਤਾਨ ਟੁੱਟਣ ਦੇ ਕਿਨਾਰੇ ਖੜ੍ਹਾ ਹੈ । ਇਤਿਹਾਸ ਦੁਹਰਾਇਆ ਜਾ ਰਿਹਾ ਹੈ । ਕਿਉਂਕਿ ਮੁਤੱਸਵੀ ਆਗੂ ਭਗਵਤ, ਮੋਦੀ, ਅਡਵਾਨੀ ਇਥੋ ਤੱਕ ਫ਼ੌਜ ਦੇ ਮੁੱਖੀ ਜਰਨਲ ਰਾਵਤ ਵੀ ਮੁਤੱਸਵੀ ਸੋਚ ਅਧੀਨ ਅਮਲ ਤੇ ਕਾਰਵਾਈਆ ਕਰ ਰਹੇ ਹਨ । ਜਰਨਲ ਰਾਵਤ ਜਦੋਂ ਕਹਿੰਦੇ ਸੀ ਕਿ ਕਸ਼ਮੀਰੀ ਮੇਰੀ ਫ਼ੌਜ ਦਾ ਸਾਹਮਣੇ ਆ ਕੇ ਹਥਿਆਰਾਂ ਨਾਲ ਮੁਕਾਬਲਾ ਕਰਨ ਤਾਂ ਮੇਰੀ ਫ਼ੌਜ ਛੱਕੇ ਛੁਡਾ ਦੇਵੇਗੀ । ਉਸ ਸਮੇਂ ਅਸੀਂ ਕਿਹਾ ਸੀ ਕਿ ਰਾਵਤ ਉਤਰਾਖੰਡ ਦੇ ਜਨਮੇ ਹਨ, ਉਤਰਾਖੰਡ ਦੇ ਚਮੇਲੀ ਜਿ਼ਲ੍ਹੇ ਵਿਚ ਚੀਨ ਦੀ ਫ਼ੌਜ ਦੋ ਵਾਰੀ ਹੈਲੀਕਪਟਰਾਂ ਰਾਹੀ ਆ ਚੁੱਕੀ ਹੈ, ਸ੍ਰੀ ਰਾਵਤ ਇਸ ਮਾਮਲੇ ਤੇ ਚੁੱਪ ਸਨ । ਹੁਣ ਇਹ ਹਿੰਦੂ ਹੁਕਮਰਾਨ ਚੀਨ ਦੇ ਦਾਖਲੇ ਨੂੰ ਰੋਕਣ ਲਈ ਮੁਹੰਮਦ ਗਜਨੀ ਦੇ ਸਮੇਂ ਦੀ ਤਰ੍ਹਾਂ ਗਊਆਂ ਦੇ ਇੱਜੜ ਅੱਗੇ ਕਰਨਗੇ ਜਾਂ ਫਿਰ ਰਾਵਤ ਦੀ ਫ਼ੌਜ ਮੁਕਾਬਲਾ ਕਰਨ ਦੀ ਹਿਮਤ ਕਰੇਗੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਰਤ ਦੇ ਮੁਤੱਸਵੀ ਹੁਕਮਰਾਨਾਂ ਅਤੇ ਸ੍ਰੀ ਵਿਪਨ ਰਾਵਤ ਦੀ ਫ਼ੌਜ ਨੂੰ ਕੌਮਾਂਤਰੀ ਪੱਧਰ ‘ਤੇ ਦਗਮਜੇ ਮਾਰਨ ਦੇ ਅਮਲਾ ਦੀ ਬਦੌਲਤ ਕੌਮਾਂਤਰੀ ਚੋਰਾਹੇ ਵਿਚ ਖੜ੍ਹਾ ਕਰਦੇ ਹੋਏ ਅਤੇ ਆਪਣੀ ਸਥਿਤੀ ਸਪੱਸਟ ਕਰਨ ਦੀ ਸੋਚ ਅਧੀਨ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ, ਅਸਾਮ, ਝਾਰਖੰਡ, ਆਧਰਾ ਪ੍ਰਦੇਸ਼, ਛੱਤੀਸਗੜ੍ਹ ਆਦਿ ਸੂਬਿਆਂ ਵਿਚ ਉਥੋ ਦੇ ਪੱਕੇ ਵਸਨੀਕਾਂ ਅਤੇ ਉਥੋ ਦੀ ਧਰਤੀ ਤੇ ਖਣਿਜ ਪਦਾਰਥਾਂ ਦੇ ਮਾਲਕ ਕਬੀਲਿਆ, ਫਿਰਕੇ ਜੋ ਆਪਣੀ ਮਿਹਨਤ ਸਦਕਾ ਆਪਣੇ ਜੀਵਨ ਪੱਧਰ ਨੂੰ ਚੰਗੇਰਾ ਬਣਾਉਣ ਲਈ ਯਤਨਸ਼ੀਲ ਹਨ, ਉਨ੍ਹਾਂ ਭਾਰਤ ਦੇ ਨਿਹੱਥੇ ਨਾਗਰਿਕਾਂ ਨੂੰ ਹੀ ਆਪਣੀ ਫ਼ੌਜ, ਅਰਧ ਸੈਨਿਕ ਬਲਾਂ, ਸੁਰੱਖਿਆ ਦਸਤਿਆ ਰਾਹੀ ਨਿਸ਼ਾਨਾਂ ਬਣਾਕੇ ਉਨ੍ਹਾਂ ਦਾ ਕਤਲੇਆਮ ਅਤੇ ਨਸ਼ਲਕੁਸੀ ਕਰਨ ਦੇ ਮਨੁੱਖਤਾ ਵਿਰੋਧੀ ਅਮਲ ਕਰਨੇ ਹੁਕਮਰਾਨਾਂ ਤੇ ਫ਼ੌਜ ਦੀ ਨਾ ਤਾਂ ਕੋਈ ਬਹਾਦਰੀ ਹੈ ਅਤੇ ਨਾ ਹੀ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਮਾਂਤਰੀ ਕਾਨੂੰਨ ਅਜਿਹੀ ਇਜ਼ਾਜਤ ਦਿੰਦੇ ਹਨ । ਜਿਥੇ ਫ਼ੌਜ ਜਾਂ ਹਥਿਆਰਾਂ ਦੀ ਵਰਤੋਂ ਕਰਨੀ ਹੁੰਦੀ ਹੈ, ਉਥੇ ਇਹ ਫਿਰਕੂ ਬੀਜੇਪੀ, ਆਰ.ਐਸ.ਐਸ. ਅਤੇ ਇਨ੍ਹਾਂ ਦੀ ਫ਼ੌਜ ਅਮਲ ਕਰਨ ਦੀ ਬਜਾਇ ਦਗਮਜੇ ਮਾਰਨ ਤੱਕ ਸੀਮਤ ਹੁੰਦੀ ਹੈ । ਜਿਸ ਤੋਂ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਫਿਰਕੂ ਹੁਕਮਰਾਨ ਨਾ ਤਾਂ ਇਥੋ ਦੇ ਨਿਵਾਸੀਆਂ ਅਤੇ ਘੱਟ ਗਿਣਤੀ ਕੌਮਾਂ ਨੂੰ ਇਨਸਾਫ਼ ਪਸੰਦ, ਬਰਾਬਰਤਾ ਦੀ ਸੋਚ ਵਾਲਾ ਰਾਜ ਪ੍ਰਬੰਧ ਦੇਣ ਦੇ ਸਮਰੱਥ ਹਨ ਅਤੇ ਨਾ ਹੀ ਉਨ੍ਹਾਂ ਦੀ ਬਿਹਤਰੀ ਕਰਨ ਦੇ ਫਰਜਾਂ ਦੀ ਪੂਰਤੀ ਕਰਨ ਦੇ ਸਮਰੱਥ ਹਨ । ਸਾਡੀ ਸਿੱਖ ਕੌਮ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਾਡੇ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਤਰ੍ਹਾਂ ਦੇ ਮਨੁੱਖਤਾ ਵਿਰੋਧੀ ਅਮਲਾਂ ਦਾ ਜੋਰਦਾਰ ਵਿਰੋਧ ਕਰਨ ਅਤੇ ਮਜ਼ਲੂਮ ਦੀ ਰੱਖਿਆ ਕਰਨ ਦਾ ਸੰਦੇਸ਼ ਦਿੰਦੇ ਹਨ । ਜਦੋਂ ਵੀ ਫਿਰਕੂ ਹੁਕਮਰਾਨ ਜਾਂ ਫਿਰਕੂ ਰੰਗ ਵਿਚ ਰੰਗੇ ਭਾਰਤੀ ਫ਼ੌਜ ਦੇ ਜਰਨੈਲ ਕਿਸੇ ਗੁਆਂਢੀ ਮੁਲਕ ਚੀਨ, ਪਾਕਿਸਤਾਨ ਆਦਿ ਨਾਲ ਜੰਗ ਦੀ ਸਾਜਿ਼ਸ ਰਚਣ ਤਾਂ ਸਿੱਖ ਕੌਮ ਇਸ ਮਨੁੱਖਤਾ ਮਾਰੂ ਅਤੇ ਸਿੱਖ ਕੌਮ ਮਾਰੂ ਅਮਲ ਵਿਚ ਬਿਲਕੁਲ ਵੀ ਹਿੱਸਾ ਨਾ ਬਣਨ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਨਸਾਨੀਅਤ ਦੀ ਸੋਚ ਵਾਲੇ ਸਭ ਕੌਮਾਂ, ਧਰਮਾਂ ਵਿਚ ਬੈਠੇ ਲੋਕ ਜੰਗ ਵਰਗੀ ਖ਼ਤਰਨਾਕ ਚੀਜ ਦਾ ਜੋਰਦਾਰ ਵਿਰੋਧ ਕਰਨਗੇ ਅਤੇ ਹਿੰਦੂ ਹੁਕਮਰਾਨਾਂ ਦੀਆਂ ਘੱਟ ਗਿਣਤੀ ਕੌਮਾਂ ਵਿਰੋਧੀ ਸਾਜਿ਼ਸਾਂ ਦਾ ਕੌਮਾਂਤਰੀ ਪੱਧਰ ਤੇ ਪਰਦਾਫਾਸ ਕਰਕੇ ਆਪਣੇ ਇਨਸਾਨੀ ਗੁਣਾਂ ਨੂੰ ਮਜ਼ਬੂਤ ਕਰਨਗੇ ।