ਸਿੱਖ ਲਿਆ ਹੈ ਅਸੀਂ ਵਾਂਗ ਸਮੇਂ ਦੇ ਚਲਦੇ ਰਹਿਣਾ,
ਜ਼ਿੰਦਗੀ ਦੇ ਹਲਾਤਾਂ ਨੂੰ ਹੁਣ ਹੱਸ-ਹੱਸ ਕੇ ਸਹਿਣਾ ।
ਰੋ-ਧੋ ਕੇ ਵੀ ਕਦੇ ਕੁਝ ਨਹੀਂ ਬਣਦਾ ਹੈ ਸੱਜਣਾਂ ,
ਥੱਕ-ਹਾਰ ਕੇ ਵੀ ਆਖਰ ਨੂੰ ਭਾਣਾ ਮੰਨਣਾ ਹੀ ਪੈਣਾ ।
ਆਪਣੀ ਕਿਸਮਤ ਆਪੇ ਹੀ ਯਾਰੋ ਬਨਾਉਣੀ ਪੈਂਦੀ,
ਸਿਆਣੇ-ਬਿਆਣੇ ਲੋਕਾਂ ਦਾ ਵੀ ਆਖਰ ਇਹੀ ਕਹਿਣਾ 9
ਜਿਹਨਾਂ ਲਈ ਫਿਰਦੈ ਦਿਨ-ਰਾਤ ਤੂੰ ਭਜਿਆ ਨਠਿਆ ,
ਮਰਿਆ ਪਿੱਛੋ ਨਾਮ ਨਹੀਂ ਫੇਰ ਤੇਰਾ ਕਿਸੇ ਨੇ ਲੈਣਾ ।
ਦੋ-ਚਾਰ ਦਿਨਾਂ ਦੀ ਜ਼ਿੰਦਗੀ ਯਾਰੋ ਹੱਸ ਕੇ ਹੀ ਗੁਜ਼ਾਰੋ ,
ਨਿੱਕੀ-ਨਿੱਕੀ ਗੱਲ ਤੇ ਮਾਰੋ ਨਾ ਇੱਕ ਦੂਜੇ ਨੂੰ ਮਹਿਣਾ 9
ਸੁੱਖਾਂ ਵਿਚ ਨਾ ਭੁੱਲ ਤੂੰ ਆਪਣੇ ਮਿੱਤਰ ਪਿਆਰਿਆ ਨੂੰ ,
ਟੁੱਟੀਆ ਬਾਹਵਾਂ ਨੇ ਵੀ ਆਖਰ ਗੱਲ ਵਿੱਚ ਹੀ ਪੈਣਾ ।
ਉੱਪਰ ਵੱਲ ਵੇਖੀ ਜਾਵੇ ਹੇਠਾਂ ਵੱਲ ਵੀ ਤਕ ਲਿਆ ਕਰ ,
ਸਬਰ-ਸੰਤੋਖ ਜ਼ਿੰਦਗੀ ਦਾ ‘ਗਿੱਲ’ ਅਸਲੀ ਹੈ ਗਹਿਣਾ ।