ਦਰਬਾਰ ਬਾਬਾ ਨੱਥੂ ਸ਼ਾਹ ਜੀ ਅਤੇ ਬਾਬਾ ਢੱਲੂ ਸ਼ਾਹ ਜੀ ਦਾ ਸਲਾਨਾ ਧਾਰਮਿਕ ਮੇਲਾ ਅਤੇ ਭੰਡਾਰਾ ਹੈਬੋਵਾਲ ਕਲਾਂ ਨੇੜੇ ਪੁਲਿਸ ਥਾਣਾ ਹੈਬੋਵਾਲ ਕਲਾ ਵਿਖੇ ਬੜੀ ਧੂਮ-ਧਾਮ ਨਾਲ ਮੇਲੇ ਦੀ 21 ਮੈਬਰੀ ਵਰਕਿੰਗ ਕਮੇਟੀ ਅਤੇ 11 ਮੈਂਬਰੀ ਅਡਵਾਇਜ਼ਰੀ ਕਮੇਟੀ ਵੱਲੋਂ ਬਾਬਿਆ ਦੀਆ ਦਰਗਾਹਾ ਤੇ ਚਾਦਰ ਚੜ੍ਹਾ ਕੇ ਅਤੇ ਦਰਗਾਹ ਤੇ ਸਮੁੱਚੀਆ ਕਮੇਟੀਆਂ ਨੇ ਨਤਮਸਤਕ ਹੋ ਕੇ ਅਕੀਦਤ ਦੇ ਫੁੱਲ ਭੇਂਟ ਕਰਕੇ ਢੋਲਾਂ ਦੇ ਡੱਗੇ ਨਾਲ ਸਮੂਹ ਸੰਗਤ ਨੂੰ ਨਾ ਲੈ ਕੇ ਮਨਾਇਆ ਗਿਆ। ਦੁਪਹਿਰ ਵੇਲੇ ਲੰਗਰ ਵਰਤਾਇਆ ਗਿਆ ਤੇ ਫਿਰ ਸ਼ਾਮ 4 ਵਜੇ ਵਿਸ਼ਾਲ ਪੰਡਾਲ ਵਿੱਚ ਸੰਗਤ ਨੂੰ ਬਿਠਾਇਆ ਗਿਆ ਅਤੇ ਉਚੀ ਸਟੇਜ ਤੇ ਬਲਵਿੰਦਰ ਕਾਕਾ ਨੇ ਸਟੇਜ ਦਾ ਸੰਚਾਲਣ ਕਰਦਿਆ ਕਲਾਕਾਰਾਂ ਨੂੰ ਵਾਰੀ-ਵਾਰੀ ਸਟੇਜ ਤੇ ਸੱਦਾ ਦੇ ਕੇ
ਆਪਣੀਆਂ-ਆਪਣੀਆ ਰਚਨਾਵਾਂ ਸੁਣਾਉਣ ਲਈ ਆਖਿਆ । ਦੋਹਾਂ ਕਮੇਟੀਆਂ ਦੇ ਅਹੁੱਦੇਦਾਰਾਂ ਨੇ ਪੰਡਾਲ ਵਿੱਚ ਵਿਛਾਏ ਗਏ ਗੱਦਿਆ ਉਪਰ ਬਾਬਾ ਜੀ ਦੇ ਨਾਲ ਸ਼ਸ਼ੋਬਤ ਹੋ ਕੇ ਕਲਾਕਾਰਾਂ ਦੇ ਗੀਤਾਂ ਦਾ ਅਨੰਦ ਮਾਣਦਿਆ ਉਨ੍ਹਾਂ ਦਾ ਰੁਪਈਆਂ ਦਾ ਮੀਹ ਬਰਸਾ ਕੇ ਅਤੇ ਸਰੋਪੇ ਪਾ ਕੇ ਸਨਮਾਨ ਕੀਤਾ। ਜਿੰਨ੍ਹਾਂ ਵਿੱਚ ਰੋਸ਼ਨ ਸਾਗਰ, ਚੰਨ ਸ਼ਾਹ ਕੋਟੀ, ਰਵਿੰਦਰ ਸਿੰਘ ਦੀਵਾਨਾ, ਸ਼ਹਿਨਾਜ ਸ਼ੰਮੀ, ਕੁਲਵੰਤ ਜੋਤ, ਰਘੂਬੀਰ ਬਿੱਟੂ, ਨੂਰ ਸਾਗਰ, ਕਸ਼ਮੀਰ ਸੰਧੂ, ਚੰਨ ਘੁਮਾਣੇਵਾਲਾ, ਪੱਪੂ ਪ੍ਰਦੇਸੀ, ਬਲਬੀਰ ਮਾਨ, ਕੁਲਵੰਤ ਅਜਾਦ, ਬੀਬੀ ਗੁਰਮੀਤ ਕੌਰ, ਦਿਲਬਰ ਦੁੱਲਾ ਆਦਿ ਦੋ ਦਰਜਨਾਂ ਤੋਂ ਉਪਰ ਕਲਾਕਾਰਾਂ ਨੇ ਆਪਣੀਆਂ ਸੁਰੀਲੀਆਂ ਅਤੇ ਬੁਲੰਦ ਅਵਾਜਾਂ ਨਾਲ ਸੰਗਤ ਨੂੰ ਦੇਰ ਰਾਤ ਤੱਕ ਕੀਲ ਕੇ ਬਿਠਾਈ ਰੱਖਿਆ । ਪ੍ਰਧਾਨ ਗੁਲਸ਼ਨ ਕੁਮਾਰ ਦੀ ਅਗਵਾਈ ਵਿੱਚ ਸਾਰੇ ਹੀ ਕਲਾਕਾਰਾਂ ਦਾ ਬਣਦਾ ਮਾਣ ਸਨਮਾਨ ਕੀਤਾ ਗਿਆ ਅਤੇ ਸੰਗਤ ਵਿੱਚ ਠੰਡਾ ਮਿੱਠਾ ਪਾਣੀ ਵਰਤਾਇਆ ਗਿਆ ।