ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਣੀ ਕਲਾ ਵੱਲੋਂ ਕੈਂਪਸ ਵਿਚ ਰਾਸ਼ਟਰੀ ਪੱਧਰ ਦੇ ਮੈਗਾ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਨੌਕਰੀ ਮੇਲੇ ਵਿਚ ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ਼ ਸਮੇਤ ਜੰਮੂ ਕਸ਼ਮੀਰ ਦੇ ਕਾਲਜਾਂ ਦੇ ਇਕ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਜਦ ਕਿ ਇਸ ਨੌਕਰੀ ਮੇਲੇ ਦੀ ਸਭ ਵੱਡੀ ਖ਼ਾਸੀਅਤ ਇਹ ਰਹੀ ਕਿ ਵਿਸ਼ਵ ਪੱਧਰ ਦੀਆਂ 19 ਕੰਪਨੀਆਂ ਵੱਲੋਂ ਬੀ.ਟੈਕ,ਐਮ ਬੀ ਏ,ਬੀ ਬੀ ਏ, ਬੀ ਐ¤ਸ ਸੀ ਅਤੇ ਐਮ ਸੀ ਏ ਦੇ ਇਲਾਵਾ ਡਿਪਲੋਮਾ ਹੋਲਡਰ ਅਤੇ ਜਰਨਲ ਗ੍ਰੈਜ਼ੂਏਟਸ ਦੀ ਵੀ ਚੋਣ ਕੀਤੀ ਗਈ।
ਜਦ ਕਿ ਇਸ ਯੋਗ ਉਮੀਦਵਾਰਾਂ ਦੀ ਚੋਣ ਲਈ ਵਿਸ਼ਵ ਪੱਧਰ ਦੀਆਂ ਜਾਣੀਆਂ-ਪਛਾਣੀਆਂ ਕੰਪਨੀਆਂ ਟੈਕ ਮਹਿੰਦਰਾ, ਗੋਦਰੇਜ, ਦਿੱਲੀ ਵਾਟਰ ਸਿਸਟਮ ਨਾਨਗਲੋਈ, ਜੈਨ ਪੈਕਟ, ਨਿਊ ਸਵੈਨ ਇੰਡੀਆ ਸਮੇਤ ਕੁੱਲ 19 ਕੰਪਨੀਆਂ ਨੇ ਸ਼ਿਰਕਤ ਕੀਤੀ। ਸਵੇਰ ਤੋਂ ਕੈਂਪਸ ਵਿਖੇ ਉਮੀਦਵਾਰਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਜੋ ਕਿ ਦਿਨ ਦੇ ਨਾਲ ਨਾਲ ਲਗਾਤਾਰ ਵਧਦੀ ਰਹੀ । ਪ੍ਰਿੰਸੀਪਲ ਪਵਨ ਕੁਮਾਰ, ਪ੍ਰਤੀਕ ਕਾਲੀਆਂ ਪਲੇਸਮੈਂਟ ਹੈਡ ਅਤੇ ਪਲੇਸਮੈਂਟ ਅਫ਼ਸਰ ਸ਼ਿਫਾਲੀ ਧੀਰ ਨੇ ਸਮੂਹ ਕੰਪਨੀਆਂ ਦੇ ਪ੍ਰਤੀਨਿਧੀਆਂ ਨੂੰ ਜੀ ਆਇਆ ਕਹਿੰਦੇ ਹੋਏ ਇਸ ਗੱਲ ਦਾ ਭਰੋਸਾ ਦਿਤਾ ਕਿ ਉਨ੍ਹਾਂ ਨੂੰ ਇਸ ਖ਼ਿੱਤੇ ਮਿਆਰੀ ਉਮੀਦਵਾਰਾਂ ਨੂੰ ਚੁਣਨ ਦਾ ਮੌਕਾ ਮਿਲੇਗਾ ।
ਸਮੂਹ ਕੰਪਨੀਆਂ ਵੱਲੋਂ ਵੱਖ-ਵੱਖ ਤਰੀਕੇ ਨਾਲ ਵਿਦਿਆਰਥੀਆਂ ਦੇ ਲਿਖਤੀ ਟੈਸਟ,ਗਰੁੱਪ ਡਿਸਕਸ਼ਨ ਤੋਂ ਬਾਅਦ 386 ਉਮੀਦਵਾਰਾਂ ਸ਼ਾਰਟ ਲਿਸਟ ਕੀਤੇ ਗਏ। ਜਦ ਕਿ ਫਾਈਨਲ ਇੰਟਰਵਿਊ ਤੋਂ ਬਾਅਦ 182 ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਕੁੱਝ ਕੰਪਨੀਆਂ ਨੇ ਮੌਕੇ ਤੇ ਹੀ ਚੁਣੇ ਗਏ ਉਮੀਦਵਾਰਾਂ ਨੂੰ ਆਫ਼ਰ ਲੈਟਰ ਦੇ ਦਿਤੇ। ਇਨ੍ਹਾਂ ਚੁਣੇ ਗਏ ਉਮੀਦਵਾਰਾਂ ਨੂੰ ਢਾਈ ਲੱਖ ਤੋਂ 7.20 ਲੱਖ ਤੱਕ ਦੇ ਪੈਕੇਜ ਆਫ਼ਰ ਕੀਤੇ ਗਏ ।
ਐਲ. ਸੀ. ਈ. ਟੀ. ਦੇ ਚੇਅਰਮੈਨ ਵਿਜੇ ਗੁਪਤਾ ਨੇ ਇਕਠੇ ਹੋਏ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਚੰਗੇ ਨਾਗਰਿਕ ਬਣਾਉਣ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ ਦੀ ਟੈਕਨੀਕਲ ਜਾਣਕਾਰੀ ਨਾਲ ਅਪ-ਟੂ-ਡੇਟ ਰੱਖਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਅੱਗੇ ਕਿਹਾ ਕਿ ਐਲ. ਸੀ. ਈ. ਟੀ. ਦੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਇਕ ਵਧੀਆਂ ਨਾਗਰਿਕ ਅਤੇ ਸਫਲ ਸ਼ਹਿਰੀ ਵੀ ਬਣਾਇਆ ਜਾਵੇ। ਚੇਅਰਮੈਨ ਗੁਪਤਾ ਨੇ ਕਿਹਾ ਕਿ ਭਾਰਤ ਨੂੰ ਸੁਪਰ ਪਾਵਰ ਬਣਾਉਣ ਲਈ ਸਾਨੂੰ ਨੌਜਵਾਨ ਪੀੜੀ ਨੂੰ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨਾ ਪਵੇਗਾ ।
ਇਸ ਮੌਕੇ ਤੇ ਚੁਣੇ ਗਏ ਉਮੀਦਵਾਰਾਂ ਨੂੰ ਵਧਾਈ ਦਿੰਦੇ ਹੋਏ ਚੇਅਰਮੈਨ ਵਿਜੇ ਗੁਪਤਾ ਨੇ ਦੱਸਿਆਂ ਕਿ ਐਲ. ਸੀ. ਈ. ਟੀ. ਵੱਲੋਂ ਬੇਸ਼ੱਕ ਪਹਿਲਾਂ ਵੀ ਨੌਕਰੀ ਮੇਲੇਆਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਹਰ ਵਾਰ ਇਕ ਨਵਾਂ ਤਜਰਬਾ ਜੁੜਦਾ ਹੈ ਜੋ ਕਿ ਵਿਦਿਆਰਥੀਆਂ ਲਈ ਬਹੁਤ ਸਹਾਈ ਹੁੰਦਾ ਹੈ । ਇਸ ਲਈ ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਭਵਿਖ ‘ਚ ਇਸ ਤੋਂ ਵੀ ਮਿਆਰੀ ਪੱਧਰ ਦੇ ਮੇਲੇ ਕਰਵਾਏ ਜਾਣਗੇ ਤਾਂ ਕਿ ਐਲ. ਸੀ. ਈ. ਟੀ. ਦੇ ਨਾਲ ਨਾਲ ਦੂਜੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਵੀ ਵਧੀਆਂ ਰੋਜ਼ਗਾਰ ਦੇ ਮੌਕੇ ਹਾਸਿਲ ਹੋ ਸਕਣ ।