ਨਵੀਂ ਦਿੱਲੀ- ਅਮਰੀਕਾ ਦੇ ਨਿਊਯਾਰਕ ਟਾਈਮਜ਼ ਨਿਊਜ਼ ਪੇਪਰ ਵਿੱਚ ਛੱਪੇ ਇੱਕ ਲੇਖ ਵਿੱਚ ਯੂਪੀ ਦੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੂੰ ਹਿੰਦੂ ਅੱਤਵਾਦੀ ਦੱਸਿਆ ਹੈ। ‘ਰਾਜਨੀਤਕ ਪੌੜੀਆਂ ਚੜਦਾ ਇੱਕ ਫਾਇਰਬਰਾਂਡ ਹਿੰਦੂ ਪੁਜਾਰੀ’ ਦੈ ਹੈਡਿੰਗ ਨਾਲ ਪਬਲਿਸ਼ ਇਸ ਲੇਖ ਵਿੱਚ ਯੋਗੀ ਨੂੰ ਹਿੰਦੂ ਯੁਵਾ ਵਾਹਿਨੀ ਦਾ ਮੁੱਖੀ ਵੀ ਦੱਸਿਆ ਹੈ। ਇਸ ਅਮਰੀਕੀ ਅਖ਼ਬਾਰ ਨੇ ਇਸ ਸਾਧ ਦੇ ਸੰਗਠਨ ਨੂੰ ਅੱਤਵਾਦੀ ਸੰਗਠਨ ਦੇ ਤੌਰ ਤੇ ਪੇਸ਼ ਕੀਤਾ ਹੈ।
ਨਿਊਯਾਰਕ ਟਾਈਮਜ਼ ਅਨੁਸਾਰ ਭਾਰਤ ਦੇ ਸੱਭ ਤੋਂ ਵੱਧ ਜਨਸੰਖਿਆ ਵਾਲੇ ਸੂਬੇ ਉਤਰਪ੍ਰਦੇਸ਼ ਵਿੱਚ ਇੱਕ ਅਜਿਹੇ ਮਹੰਤ ਨੂੰ ਰਾਜ ਕਰਨ ਲਈ ਚੁਣਿਆ ਗਿਆ ਹੈ। ਜਿਸਦੇ ਭਾਸ਼ਣਾਂ ਵਿੱਚ ਨਫਰਤ ਭਰੀ ਹੋਈ ਹੁੰਦੀ ਹੈ। ਅਖ਼ਬਾਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਅਦਿਤਿਆਨਾਥ ਨੂੰ ਲੋਕ ਯੋਗੀ ਕਹਿ ਕੇ ਬੁਲਾਉਂਦੇ ਹਨ ਅਤੇ ਉਸ ਦੀ ਪਛਾਣ ਇੱਕ ਮੰਦਿਰ ਦੇ ਮਹੰਤ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਲੇਖ ਵਿੱਚ ਯੋਗੀ ਨੂੰ ਮੁਸਲਮਾਨਾਂ ਤੋਂ ਬਦਲਾ ਲੈਣ ਦੇ ਲਈ ਨੌਜਵਾਨਾਂ ਦੀ ਸੈਨਾ ਦਾ ਨਿਰਮਾਣ ਕਰਨ ਵਾਲੇ ਖਤਰਨਾਕ ਨੇਤਾ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਮੁਸਲਮਾਨ ਰਾਜਿਆਂ ਦੀਆਂ ਇਤਿਹਾਸਿਕ ਗੱਲਤੀਆਂ ਦਾ ਬਦਲਾ ਲੈਣ ਦੇ ਲਈ ਨੌਜਵਾਨਾਂ ਦੀ ਹਿੰਦੂ ਯੁਵਾ ਵਾਹਿਨੀ ਨਾਮ ਦੀ ਸੈਨਾ ਦਾ ਨਿਰਮਾਣ ਕੀਤਾ।
ਯੋਗੀ ਅਦਿਤਿਆਨਾਥ ਦੇ ਰਾਜਨੀਤਕ ਸਫਰ ਦੇ ਇਲਾਵਾ ਇਸ ਲੇਖ ਵਿੱਚ ਬੀਜੇਪੀ ਅਤੇ ਮੋਦੀ ਦੀ ਵੀ ਸਖਤ ਆਲੋਚਨਾ ਕੀਤੀ ਗਈ ਹੈ। ਮੋਦੀ ਤੇ ਟਿਪਣੀ ਕਰਦੇ ਹੋਏ ਅਖ਼ਬਾਰ ਨੇ ਲਿਖਿਆ ਹੈ ਕਿ ਨਰੇਂਦਰ ਮੋਦੀ ਦੁਆਰਾ ਯੋਗੀ ਅਦਿਤਿਆਨਾਥ ਨੂੰ ਯੁਪੀ ਦਾ ਮੁੱਖ ਮੰਤਰੀ ਬਣਾਏ ਜਾਣ ਦਾ ਫੈਂਸਲਾ ਹੈਰਾਨੀਜਨਕ ਹੈ।