ਫ਼ਤਹਿਗੜ੍ਹ ਸਾਹਿਬ – “ਉਪਰੋਕਤ ਦੋਵੇ ਕਾਲਜ ਜੋ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਹਨ ਅਤੇ ਜੋ ਇਹ ਵਿਦਿਅਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਹਨ। ਇਨ੍ਹਾਂ ਦੋਵਾਂ ਵਿਦਿਅਕ ਸੰਸਥਾਵਾਂ ਵਿਚ ਵੱਡੇ ਪੱਧਰ ਤੇ ਹਰ ਚੀਜ਼ ਦੀ ਖਰੀਦੋ-ਫਰੋਖਤ ਕਰਦੇ ਸਮੇਂ, ਕਾਲਜ ਦੇ ਫੰਡਾਂ ਦੀ ਦੁਰਵਰਤੋਂ ਕਰਨ, ਬੱਚਿਆਂ ਦੀਆਂ ਫ਼ੀਸਾਂ, ਫਰਨੀਚਰ, ਇਮਾਰਤੀ ਸਾਜੋ-ਸਮਾਨ, ਵਰਦੀਆਂ, ਕਿਤਾਬਾਂ ਆਦਿ ਹਰ ਛੋਟੀ ਤੋਂ ਛੋਟੀ ਵਸਤੂ ਵਿਚ ਬੀਤੇ ਲੰਮੇ ਸਮੇਂ ਤੋਂ ਵੱਡੇ ਪੱਧਰ ਤੇ ਘਪਲੇ ਹੁੰਦੇ ਆ ਰਹੇ ਹਨ। ਜਿਨ੍ਹਾਂ ਦੀ ਸਾਨੂੰ ਆਪਣੇ ਭਰੋਸੇਯੋਗ ਵਸੀਲਿਆ ਤੋਂ ਪੂਰੀ ਲਿਖਤੀ ਸਬੂਤਾਂ ਸਮੇਤ ਜਾਣਕਾਰੀ ਪ੍ਰਾਪਤ ਹੋਈ ਹੈ। ਜਿਵੇ ਕਿ ਦਾਖਲਿਆ ਵੇਲੇ ਜੋ ਡੋਨੇਸ਼ਨ ਲੈਕੇ ਸੀਟਾਂ ਭਰੀਆਂ ਜਾਂਦੀਆ ਹਨ, ਉਸਦਾ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ 78 ਲੱਖ ਰੁਪਇਆ ਇਕੱਠਾ ਹੋਇਆ। ਇਸ ਵੱਡੀ ਰਕਮ ਦੀ ਕਿਤਾਬਾਂ ਵਿਚ ਕਿਤੇ ਵੀ ਕੋਈ ਐਟਰੀ ਨਹੀਂ ਹੈ। ਇਹ ਵੱਡੀ ਰਕਮ ਕੌਣ ਹੜੱਪ ਕਰ ਗਿਆ, ਇਸ ਬਾਰੇ ਜਾਂਚ ਹੋਣੀ ਜ਼ਰੂਰੀ ਹੈ । ਸ. ਮਨਪ੍ਰੀਤ ਸਿੰਘ ਨੇ ਗੈਰ-ਕਾਨੂੰਨੀ ਤਰੀਕੇ ਆਪਣੀ ਭੈਣ ਨੂੰ ਇੰਜਨੀਅਰਿੰਗ ਕਾਲਜ ਵਿਚ ਤੇ ਆਪਣੀ ਦੂਸਰੀ ਘਰਵਾਲੀ ਨੂੰ ਡਿਪਲੋਮਾ ਕਾਲਜ ਵਿਚ ਲਗਵਾਇਆ ਅਤੇ ਪੱਕੇ ਕਰਵਾਇਆ । ਇਸੇ ਤਰ੍ਹਾਂ ਪਹਿਲੇ ਪ੍ਰਧਾਨ ਸ੍ਰੀ ਮੱਕੜ ਦੇ ਦੋਹਤੇ ਨੂੰ 6 ਸਾਲਾ ਤੋਂ ਪ੍ਰੋ. ਕੈਟਾਗਿਰੀ ਦਾ ਫਲੈਟ ਵੀ ਦਿੱਤਾ ਹੋਇਆ ਹੈ ਜਿਸ ਦਾ ਕੋਈ ਵੀ ਕਿਰਾਇਆ, ਬਿਜਲੀ, ਪਾਣੀ ਦਾ ਖਰਚਾਂ ਵਸੂਲ ਨਹੀਂ ਕੀਤਾ ਜਾਂਦਾ । ਸ੍ਰੀ ਮੱਕੜ ਦੀ ਦੋਹਤੀ ਨੂੰ ਵਕੈਸੀ ਨਾ ਹੋਣ ਦੇ ਬਾਵਜੂਦ ਵੀ ਡਿਪਲੋਮਾ ਕਾਲਜ ਵਿਚ ਲਗਵਾਇਆ ਗਿਆ ਅਤੇ ਫਿਰ ਸ੍ਰੀ ਜੀ.ਐਸ. ਲਾਬਾ ਪ੍ਰਿੰਸੀਪਲ ਨੇ ਆਪਣੇ ਕਾਲਜ ਵਿਚ ਲਿਆਂਦਾ। ਸ੍ਰੀ ਮੱਕੜ ਦੀ ਇਹ ਦੋਹਤੀ ਉਤੇ ਫਲੈਟ ਵਿਚ ਰਹਿ ਰਹੀ ਹੈ। ਗੁਰਦਾਸ ਬਲਾਕ ਦੀ ਬਣਾਈ ਬਿਲਡਿੰਗ ਵਿਚ ਜੋ 6 ਮੰਜਿ਼ਲਾਂ ਹੈ, ਵੱਡੇ ਪੱਧਰ ਤੇ ਏ.ਸੀ ਅਤੇ ਹੋਰ ਖ਼ਰਚੇ ਦਿਖਾਕੇ ਕੌਮੀ ਖਜ਼ਾਨੇ ਨੂੰ ਲੁੱਟਿਆ ਗਿਆ। ਇਸ ਬਿਲਡਿੰਗ ਵਿਚ ਕੋਈ ਵੀ ਬਾਥਰੂਮ ਨਹੀਂ ਰੱਖਿਆ ਗਿਆ। ਇਸ ਕੰਮ ਲਈ 6 ਮੰਜਿ਼ਲਾਂ ਬਿਲਡਿੰਗ ਵੱਖਰੀ ਇਸ ਕਰਕੇ ਖੜ੍ਹੀ ਕੀਤੀ ਗਈ ਤਾਂ ਕਿ ਕਮਿਸਨ ਖਾਂਦੇ ਜਾਣ। ਇਸ ਕਾਲਜ ਵਿਚ ਜੋ ਫਰਨੀਚਰ ਖਰੀਦਿਆ ਗਿਆ ਹੈ, ਉਹ 70 ਲੱਖ ਦਾ ਟੈਡਰ ਰਿਜੈਕਟ ਕਰਕੇ 4 ਕਰੋੜ ਰੁਪਏ ਵਿਚ ਖਰੀਦਿਆ ਗਿਆ ਹੈ। ਮਨਪ੍ਰੀਤ ਸਿੰਘ ਬਿਲਡਿੰਗਾਂ ਵਿਚ ਕੇਵਲ ਵੱਡੇ ਕਮਿਸ਼ਨ ਹੀ ਪ੍ਰਾਪਤ ਨਹੀਂ ਕਰਦਾ, ਬਲਕਿ ਆਪਣੇ ਨਕਲੀ ਨਾਮ ਗੁਰਦੀਪ ਸਿੰਘ ਦੇ ਨਾਮ ਤੇ ਖੁਦ ਵੀ ਠੇਕੇ ਲੈ ਰਿਹਾ ਹੈ। ਇੰਜਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦਾ ਫਰਨੀਚਰ ਸਿਫਟ ਕੀਤਾ ਗਿਆ, ਪੁਰਾਣੇ ਗੈਸਟ ਹਾਊਸ ਦਾ ਪ੍ਰਿੰਸੀਪਲ ਦੇ ਘਰ ਦਾ ਫਰਨੀਚਰ ਕਿੱਥੇ ਖੁਰਦ-ਬੁਰਦ ਹੋ ਗਿਆ ਕੋਈ ਪਤਾ ਨਹੀਂ। ਇਸੇ ਤਰ੍ਹਾਂ ਇਨ੍ਹਾਂ ਦੋਵਾਂ ਕਾਲਜਾਂ ਵਿਚ ਬਤੌਰ ਐਕਸੀਅਨ ਦੀ ਸੇਵਾ ਕਰ ਰਹੇ ਸ. ਮਨਪ੍ਰੀਤ ਸਿੰਘ ਵੱਲੋਂ ਡਾਕਟਰ ਜੀ.ਐਸ. ਲਾਬਾ ਅਤੇ ਦੂਸਰੇ ਕਾਲਜ ਦੇ ਪ੍ਰਿੰਸੀਪਲ ਕਰਨਲ ਆਤਮਜੀਤ ਸਿੰਘ ਨਾਲ ਮਿਲੀਭੁਗਤ ਕਰਕੇ ਕੇਵਲ ਕਰੋੜਾਂ ਰੁਪਏ ਦੀ ਹੇਰਾ-ਫੇਰੀ ਹੀ ਨਹੀਂ ਕੀਤੀ ਗਈ, ਬਲਕਿ ਗੈਰ ਕਾਨੂੰਨੀ ਅਤੇ ਗੈਰ-ਨਿਯਮਾਂ ਰਾਹੀ ਆਪਣੇ ਰਿਸਤੇਦਾਰਾਂ, ਪਰਿਵਾਰਿਕ ਮੈਬਰਾਂ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਵੀ ਕਰਵਾਈਆ ਗਈਆਂ ਹਨ। ਸ. ਮਨਪ੍ਰੀਤ ਸਿੰਘ ਨੌਕਰੀ ਲੱਗਣ ਵੇਲੇ ਡਿਪਲੋਮਾ ਸਿਵਲ ਪਾਸ ਸੀ । ਕਦੋ ਇਸ ਨੇ ਬੀ.ਟੈਕ, ਐਮ.ਟੈਕ ਕੀਤੀ, ਉਸਦੀ ਜਾਂਚ ਹੋਣੀ ਜ਼ਰੂਰੀ ਹੈ। ਇਸ ਦੀ ਪਤਨੀ ਨੂੰ ਸਨਿਆਰਟੀ ਤੋੜਕੇ ਵਾਈਸ-ਪ੍ਰਿੰਸੀਪਲ ਪੋਲੀਟੈਕਨੀਕਲ ਕਾਲਜ ਵਿਖੇ ਬਣਾਇਆ ਗਿਆ। ਪਿਛਲੇ 10 ਮਹੀਨਿਆ ਤੋਂ ਛੁੱਟੀ ਲਏ ਬਗੈਰ ਉਸਦੇ ਘਰ ਰਜਿ਼ਸਟਰ ਭੇਜਕੇ ਹਾਜਰੀ ਲਗਵਾਈ ਜਾਂਦੀ ਆ ਰਹੀ ਹੈ ਅਤੇ ਤਨਖਾਹ ਵੀ ਘਰ ਭੇਜੀ ਜਾਂਦੀ ਹੈ । ਜਿਸਦੀ ਨਿਰਪੱਖਤਾ ਨਾਲ ਸੀਮਤ ਸਮੇਂ ਵਿਚ ਜਾਂਚ ਹੋਣੀ ਅਤਿ ਜ਼ਰੂਰੀ ਹੈ ਅਤੇ ਜੋ ਵੀ ਇਸ ਘਪਲੇਬਾਜ਼ੀ ਵਿਚ ਦੋਸ਼ੀ ਪਾਏ ਜਾਣ, ਉਨ੍ਹਾਂ ਵਿਰੁੱਧ ਐਸ.ਜੀ.ਪੀ.ਸੀ. ਦੇ ਨਿਯਮਾਂ ਅਨੁਸਾਰ ਅਸੀ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ।
ਬਾਬਾ ਬੰਦਾ ਸਿੰਘ ਬਹਾਦਰ ਇੰਜੀਅਰਿੰਗ ਕਾਲਜ ਅਤੇ ਪੋਲੀਟੈਕਨੀਕਲ ਕਾਲਜ ਵਿਚ ਕਰੋੜਾਂ ਰੁਪਏ ਦੀ ਕੀਤੀ ਗਈ ਘਪਲੇਬਾਜ਼ੀ ਅਤੇ ਗੈਰ-ਕਾਨੂੰਨੀ ਨਿਯੁਕਤੀਆਂ ਦੀ ਜਾਂਚ ਕਰਵਾਈ ਜਾਵੇ : ਮਾਨ
This entry was posted in ਪੰਜਾਬ.