ਪਟਨਾ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਮਾਇਆਵਤੀ ਵੱਲੋਂ ਰਾਜਸਭਾ ਤੋਂ ਦਿੱਤੇ ਗਏ ਅਸਤੀਫ਼ੇ ਦਾ ਪੁਰਜੋਰ ਸਮੱਰਥਣ ਕਰਦੇ ਹੋਏ ਬਸਪਾ ਮੁੱਖੀ ਨੂੰ ਆਰਜੇਡੀ ਕੋਟੇ ਤੋਂ ਰਾਜਸਭਾ ਭੇਜਣ ਦਾ ਆਫਰ ਦਿੱਤਾ ਹੈ। ਉਨ੍ਹਾਂ ਨੇ ਬੀਜੇਪੀ ਨੂੰ ਦਲਿਤ ਵਿਰੋਧੀ ਦੱਸਦੇ ਹੋਏ ਕਿਹਾ ਕਿ ਦੇਸ਼ ਦੀ ਇੱਕ ਦਲਿਤ ਬੇਟੀ ਨੂੰ ਰਾਜਸਭਾ ਵਿੱਚ ਬੋਲਣ ਤੋਂ ਰੋਕ ਦਿੱਤਾ ਗਿਆ।
ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ, ‘ ਇੱਕ ਦਲਿਤ ਦੀ ਬੇਟੀ ਨੂੰ ਬੋਲਣ ਨਹੀਂ ਦਿੱਤਾ ਗਿਆ। ਮਾਇਆਵਤੀ ਦਲਿਤਾਂ ਦੀ ਆਵਾਜ਼ ਹੈ। ਦੇਸ਼ ਵਿੱਚ ਉਹ ਦਲਿਤਾਂ ਦੀ ਇੱਕ ਵੱਡੀ ਨੇਤਾ ਹੈ ਅਤੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਮੈਂ ਪੂਰੇ ਦੇਸ਼ ਵਿੱਚ ਵਿੱਚ ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਾਂਗਾ। ਅਸੀਂ ਮਾਇਆਵਤੀ ਦੇ ਨਾਲ ਹਾਂ। ਅਗਰ ਉਹ ਚਾਹੇਗੀ ਤਾਂ ਆਰਜੇਡੀ ਉਸ ਨੂੰ ਰਾਜਸਭਾ ਭੇਜੇਗੀ। ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਜਗ੍ਹਾ ਤੋਂ ਰਾਜਸਭਾ ਭੇਜਿਆ ਜਾ ਸਕਦਾ ਹੈ।’
ਉਨ੍ਹਾਂ ਨੇ ਕਿਹਾ, ‘ਮਾਇਆਵਤੀ ਦੀ ਬਹਾਦਰੀ ਦੇ ਲਈ ਮੈਂ ਵਧਾਈ ਦਿੰਦਾ ਹਾਂ। ਉਨ੍ਹਾਂ ਦੇ ਲਈ ਗਰੀਬਾਂ ਦੇ ਹੱਕ ਹੀ ਮਾਇਨੇ ਰੱਖਦੇ ਹਨ। ਰਾਜਸਭਾ ਦੀ ਸੀਟ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਅੱਜ ਦੇਸ਼ ਵਿੱਚ ਐਮਰਜੈਂਸੀ ਵਰਗੇ ਹਾਲਾਤ ਹਨ। ਬੀਜੇਪੀ ਹੰਕਾਰ ਵਿੱਚ ਡੁੱਬੀ ਹੋਈ ਹੈ। ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਤੇ ਕਾਲੇ ਅੱਖਰਾਂ ਵਿੱਚ ਦਰਜ਼ ਹੋਵੇਗਾ। ਇੱਕ ਦਲਿਤ ਮਹਿਲਾ ਨੂੰ ਬੋਲਣ ਤੋਂ ਰੋਕਿਆ ਗਿਆ ਹੈ।