ਨਵੀਂ ਦਿੱਲੀ – ਕੇਜਰੀਵਾਲ ਤੇ ਚੱਲ ਰਹੇ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਉਨ੍ਹਾਂ ਦੇ ਹੀ ਵਕੀਲ ਰਾਮ ਜੇਠਮਲਾਨੀ ਨੇ ਦਿੱਲੀ ਦੇ ਮੁੱਖਮੰਤਰੀ ਨੂੰ ਤਕੜਾ ਝੱਟਕਾ ਦਿੱਤਾ ਹੈ। ਸੀਨੀਅਰ ਵਕੀਲ ਜੇਠਮਲਾਨੀ ਜੋ ਕੇਜਰੀਵਾਲ ਦਾ ਕੇਸ ਲੜ ਰਹੇ ਸਨ, ਉਨ੍ਹਾਂ ਨੇ ਸੀਐਮ ਦਾ ਕੇਸ ਛੱਡ ਦਿੱਤਾ ਹੈ। ਕੇਜਰੀਵਾਲ ਨੇ ਮਾਣਹਾਨੀ ਕੇਸ ਵਿੱਚ ਦੋ ਦਿਨ ਪਹਿਲਾਂ ਅਦਲਤ ਨੂੰ ਲਿਖਤੀ ਰੂਪ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ ਆਪਣੇ ਵਕੀਲ ਨੂੰ ਕਿਸੇ ਵੀ ਤਰ੍ਹਾਂ ਦੇ ਮਾੜੇ ਸ਼ਬਦ ਬੋਲਣ ਲਈ ਨਹੀਂ ਸੀ ਕਿਹਾ।
ਪ੍ਰਸਿੱਧ ਵਕੀਲ ਜੇਠਮਲਾਨੀ ਨੇ ਕੇਸ ਛੱਡਣ ਸਬੰਧੀ ਕੇਜਰੀਵਾਲ ਨੂੰ ਜੋ ਖਤ ਲਿਖਿਆ ਹੈ, ਉਸ ਵਿੱਚ ਆਰੋਪ ਲਗਾਇਆ ਹੈ ਕਿ ਦੋਵਾਂ ਦੀ ਪਰਾਈਵੇਟ ਗੱਲਬਾਤ ਦੌਰਾਨ ਕੇਜਰੀਵਾਲ ਨੇ ਜੇਟਲੀ ਦੇ ਖਿਲਾਫ਼ ਇਤਰਾਜ਼ਯੋਗ ਗੱਲ ਕਰਨ ਨੂੰ ਕਿਹਾ ਸੀ।ਇਸ ਦੇ ਨਾਲ ਹੀ ਜੇਠਮਲਾਨੀ ਨੇ ਕੇਜਰੀਵਾਲ ਤੋਂ 2 ਕਰੋੜ ਰੁਪੈ ਦੀ ਫੀਸ ਵੀ ਮੰਗੀ ਹੈ। ਅਸਲ ਵਿੱਚ ਜੇਠਮਲਾਨੀ ਨੇ ਮਾਣਹਾਨੀ ਮਾਮਲੇ ਵਿੱਚ ਬਹਿਸ ਦੇ ਦੌਰਾਨ ਜੇਟਲੀ ਦੇ ਲਈ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਸੀ।
ਇਸ ਮਾਮਲੇ ਤੇ ਜੇਟਲੀ ਨੇ ਪੁਛਿਆ ਸੀ ਕਿ ਉਨ੍ਹਾਂ ਦੇ ਕਲਾਇੰਟ ਨੇ ਅਜਿਹਾ ਕਰਨ ਦੇ ਲਈ ਕਿਹਾ ਹੈ ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ ਸੀ। ਇਸ ਤੋਂ ਬਾਅਦ ਜੇਟਲੀ ਨੇ ਕੇਜਰੀਵਾਲ ਤੇ ਇੱਕ ਹੋਰ ਦਸ ਕਰੋੜ ਰੁਪੈ ਦਾ ਮਾਣਹਾਨੀ ਦਾ ਕੇਸ ਦਾਇਰ ਕਰ ਦਿੱਤਾ।