ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜਨਵਰੀ ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਅਤੇ ਹੁਣ ਤੱਕ ਉਹ ਆਪਣੇ 7 ਉਚ ਅਧਿਕਾਰੀਆਂ ਨੂੰ ਬਰਖਾਸਤ ਕਰ ਚੁੱਕੇ ਹਨ। ਹੁਣ ਰਾਸ਼ਟਰਪਤੀ ਟਰੰਪ ਨੇ ਆਪਣੇ ਕਮਿਊਨੀਕੇਸ਼ਨ ਡਾਇਰੈਕਟਰ ਐਂਥਨੀ ਸਕਾਰਾਮੂਚੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਐਂਥਨੀ ਨੂੰ ਇਸ ਅਹੁਦੇ ਤੇ ਦਸ ਦਿਨ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ।
ਵਾਈਟ ਹਾਊਸ ਵਿੱਚ ਪਿੱਛਲੇ ਦਸ ਦਿਨਾਂ ਤੋਂ ਅਹਿਮ ਅਹੁਦਿਆਂ ਤੋਂ ਹਟਾਏ ਜਾਣ ਵਾਲੇ ਅਧਿਕਾਰੀਆਂ ਵਿੱਚੋਂ ਐਂਥਨੀ ਚੌਥੇ ਨੰਬਰ ਤੇ ਹਨ। ਉਨ੍ਹਾਂ ਤੇ ਆਪਣੇ ਸਹਿਯੋਗੀਆਂ ਦੇ ਲਈ ਅਪਮਾਨਜਨਕ ਭਾਸ਼ਾ ਇਸਤੇਮਾਲ ਕਰਨ ਦਾ ਆਰੋਪ ਹੈ। ਵਾਈਟ ਹਾਊਸ ਅਨੁਸਾਰ ਐਂਥਨੀ ਨੇ ਹਾਲ ਹੀ ਵਿੱਚ ਇੱਕ ਮੈਗਜ਼ੀਨ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਇਤਰਾਜ਼ਯੋਗ ਟਿਪਣੀ ਕੀਤੀ ਸੀ। ਉਨ੍ਹਾਂ ਨੇ ਵਾਈਟ ਹਾਊਸ ਦੇ ਸਾਬਕਾ ਚੀਫ਼ ਆਫ ਸਟਾਫ਼ ਪਰਾਈਬਸ ਦੇ ਲਈ ਗੱਲਤ ਭਾਸ਼ਾ ਦੀ ਵਰਤੋਂ ਕੀਤੀ ਸੀ।
ਸਕਾਰਾਮੂਚੀ ਐਂਥਨੀ ਦੀ ਪਤਨੀ ਨੇ ਉਸ ਦੇ ਡੋਨਲਡ ਟਰੰਪ ਦੇ ਆਫਿਸ ਵਿੱਚ ਕੰਮ ਕਰਨ ਕਰਕੇ ਉਸ ਤੋਂ ਤਲਾਕ ਲੈ ਰਹੀ ਹੈ। ਐਂਥਨੀ ਦੀ ਪਤਨੀ ਵੀ ਗਈ ਤੇ ਵਾਈਟ ਹਾਊਸ ਦੀ ਜਾਬ ਵੀ ਨਹੀਂ ਰਹੀ।