ਲੁਧਿਆਣਾ – ਲੁਧਿਆਣਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨੌਲੋਜੀ, ਕਟਾਂਣੀ ਕਲਾਂ ਵਿਚ ਸੈਸ਼ਨ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਲਈ ਮੈਨੇਜਮੈਂਟ ਵੱਲੋਂ ਸਥਿਤੀ-ਗਿਆਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ੳਰੀਐਨਟੇਸ਼ਨ ਗਿਆਨ ਪ੍ਰੋਗਰਾਮ ਦੌਰਾਨ ਨਵੇਂ ਆਏ ਵਿਦਿਆਰਥੀਆਂ ਨੂੰ ਸੰਸਥਾ ਦਾ ਰੇਖਾ – ਚਿੱਤਰ ਅਤੇ ਮੈਨੇਜਮੈਂਟ ਦੇ ਵਿਸ਼ਾਲ ਖੇਤਰ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਨਿਯਮਾਂ ਦੀ ਜਾਣਕਾਰੀ ਅਤੇ ਸਿੱਖਿਆਂ ਦੇ ਪ੍ਰਬੰਧਾਂ ਸਬੰਧੀ ਪੀ ਪੀ ਟੀ ਸਲਾਈਡ ਰਾਹੀ ਜਾਣਕਾਰੀ ਦਿਤੀ ਗਈ । ਇਸ ਦੇ ਇਲਾਵਾ ਐਲ ਸੀ ਈ ਟੀ ਦੇ ਵਿਕਾਸ ਦਾ ਸਫ਼ਰ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੁਆਰਾ ਦਿਖਾਇਆ ਗਿਆ । ਇਸ ਮੌਕੇ ਤੇ ਵਿਦਿਆਰਥੀਆਂ ਨੇ ਸਟੇਜ਼ ਤੇ ਕਈ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ।
ਇਸ ਮੌਕੇ ਤੇ ਚੇਅਰਮੈਨ ਵਿਜੇ ਗੁਪਤਾ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ-ਆਇਆਂ ਕਹਿੰਦੇ ਹੋਏ ਦੱਸਿਆ ਕਿ ਵਿਦਿਆਰਥੀ ਆਪਣੇ ਟੀਚਾ ਮਿੱਥ ਕੇ ਆਪਣੇ ਨਿਸ਼ਾਨੇ ਤੱਕ ਪਹੁੰਚਣ ਲਈ ਰਣਨੀਤੀ ਹੁਣ ਤੋਂ ਹੀ ਬਣਾਉਣ ਤਾਂ ਜੋ ਮੰਜ਼ਿਲ ਦੇ ਰਸਤੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਲਈ ਉਹ ਪਹਿਲਾਂ ਹੀ ਤਰ-ਬਰ-ਤਿਆਰ ਰਹਿਣ। ਤਾਂ ਜੋ ਪੜਾਈ ਪੂਰੀ ਕਰਦੇ ਹੀ ਜ਼ਿੰਦਗੀ ਨੂੰ ਸਹੀ ਦਿਸ਼ਾ ਤੇ ਲਿਜਾ ਸਕਣ। ਚੇਅਰਮੈਨ ਗੁਪਤਾ ਨੇ ਅਨੁਸ਼ਾਸਨ, ਸਕਾਰਾਤਮਿਕ ਰਵੱਈਆ ਅਤੇ ਤਿਆਗ-ਭਾਵਨਾ ਤੇ ਜ਼ੋਰ ਦਿੰਦੀਆਂ ਹੋਇਆ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਜ਼ਿੰਦਗੀ ਦਾ ਮਕਸਦ ਪਾਉਣ ਲਈ ਹਮੇਸ਼ਾ ਉ¤ਚਾ ਨਿਸ਼ਾਨਾ ਰੱਖਣਾ ਚਾਹੀਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਗਿਆਨ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਲਾਇਬ੍ਰੇਰੀ ਅਤੇ ਇੰਟਰਨੈ¤ਟ ਦਾ ਪ੍ਰਯੋਗ ਕਰਨ ਲਈ ਕਿਹਾ ।
ਇਸ ਦੇ ਨਾਲ ਹੀ ਚੇਅਰਮੈਨ ਗੁਪਤਾ ਨੇ ਨਵੇਂ ਆਏ ਵਿਦਿਆਰਥੀਆਂ ਤੇ ਭਰੋਸਾ ਕੀਤਾ ਹੈ ਜਿਹੜੇ ਕਿ ਜਲਦੀ ਹੀ ਇਹ ਮਹਿਸੂਸ ਕਰਨਗੇ ਕਿ ਉਨ੍ਹਾਂ ਨੇ ਐਲ ਸੀ ਈ ਟੀ ਨੂੰ ਚੁਣ ਕੇ ਸਹੀ ਫ਼ੈਸਲਾ ਲਿਆ ਹੈ । ਉਨ੍ਹਾਂ ਨੇ ਕਿਹਾ ਕਿ ਇਹ ਇੰਸਟੀਚਿਊਟ ਆਧੁਨਿਕ ਸਭਿਆਚਾਰ ਸਿੱਖਿਆ, ਕਿੱਤੇ ਦੇ ਮੌਕੇ ਦੇ ਨਾਲ ਨਾਲ ਸਰਬਪੱਖੀ ਵਿਕਾਸ ਦੇ ਮੌਕੇ ਪ੍ਰਦਾਨ ਕਰਦਾ ਹੈ । ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐਲ ਸੀ ਈ ਟੀ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸਹੀ ਸੇਧ ਦੇਵੇਗਾ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਪੂਰਾ ਯੋਗਦਾਨ ਦੇਵੇਗਾ, ਇਸ ਦੇ ਨਾਲ ਹੀ ਉਨ੍ਹਾਂ ਕਾਰਜ-ਪ੍ਰਣਾਲੀ ਦੀਆਂ ਨਵੀਆਂ ਨੀਤੀਆਂ ਤੇ ਵੀ ਚਾਨਣਾ ਪਾਇਆ । ਇਸ ਤੋਂ ਪਹਿਲਾਂ ਪ੍ਰਮਾਤਾਮਾ ਦੇ ਸ਼ੁਕਰਾਨੇ ਵਜੋਂ ਕੈਂਪਸ ਵਿਚ ਸੁਖਮਨੀ ਸਾਹਿਬ ਦਾ ਪਾਠ ਵੀ ਕਰਵਾਇਆ ਗਿਆ॥
ਫੋਟੋਂ ਕੈਪਸ਼ਨ
1. ਐਲ ਸੀ ਈ ਟੀ, ਕਟਾਂਣੀ ਕਲਾਂ ਦੇ ਨਵੇਂ ਆਏ ਵਿਦਿਆਰਥੀ ਸਟੇਜ਼ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ।
2. ਐਲ ਸੀ ਈ ਟੀ ਕਟਾਂਣੀ ਕਲਾਂ ਵਿਚ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆਂ ਗਿਆ ।