ਪਟਿਆਲਾ – ਛੋਟੀ ਬਾਰਾਂਦਰੀ ਵਿਖੇ ਮਸ਼ਹੂਰ ਐਫ-2ਜੀ ਰੈਸਟੂਰੈਂਟ ਵਿਖੇ ਸੁਆਣੀਆਂ ਨੇ ਇਕੱਠੀਆਂ ਹੋ ਕੇ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਚੁੰਨੀ ਚੜ੍ਹਾਉਣ ਦੀ ਰਸਮ ਅਦਾ ਕੀਤੀ। ਇਸ ਉਪਰੰਤ ਤ੍ਰਿੰਝਣ ਦੀ ਝਾਕੀ ਪੇਸ਼ ਕਰਦਿਆਂ ਪੀਂਘ ਦੇ ਹੁਲਾਰੇ ਨਾਲ ਪੰਜਾਬੀ ਲੋਕ ਗੀਤ ਪੇਸ਼ ਕਰਕੇ ਬੋਲੀਆਂ ਤੇ ਗਿੱਧੇ ਦੀਆਂ ਧਮਾਲਾਂ ਪਾਈਆਂ। ਇਸ ਮੌਕੇ ਅਮਨ ਗਰਗ ਨੇ ਸਮਾਜ ਵਿਚ ਵਾਪਰ ਰਹੇ ਭਰੂਣ ਹੱਤਿਆ ਦੇ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਮਾਪਿਆਂ ਨੂੰ ਧੀਆਂ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ-। ਕਿਉਂਕਿ ਅੱਜ ਦੇ ਯੁੱਗ ਵਿਚ ਹਰ ਖੇਤਰ ਵਿਚ ਲੜਕੀਆਂ ਪੁਲਾਂਘਾਂ ਪੁੱਟ ਰਹੀਆਂ ਹਨ ਅਤੇ ਲੜਕਿਆਂ ਦੇ ਬਰਾਬਰ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਪਰਿਆ ਗਰਗ, ਅਨੂ, ਜੋਤੀ, ਗੁਰਪ੍ਰੀਤ ਕੌਰ ਨੀਤੂ, ਸੋਨੀਆ, ਆਦਿ ਹਾਜ਼ਰ ਸਨ।