ਪੰਜਾਬੀ ਦੀ ਸੁਪ੍ਰਸਿੱਧ ਲੇਖਿਕਾ ਅਤੇ ਰਾਸ਼ਟਰਪਤੀ ਅਵਾਰਡੀ ਡਾ. ਗੁਰਚਰਨ ਕੌਰ ਕੋਚਰ ਦਾ ਕਨੇਡਾ ਤੋਂ ਭਾਰਤ ਪਰਤਣ ’ਤੇ ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਉਸ ਨੂੰ ਕਨੇਡਾ ਵਿਚ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਵਾਦ ਵੀ ਦਿੱਤੀ ਗਈ। ਇਸ ਮੌਕੇ ਡਾ. ਕੋਚਰ ਨੇ ਆਪਣੀ ਕਨੇਡਾ ਫੇਰੀ ਬਾਰੇ ਗੱਲ-ਬਾਤ ਕਰਦਿਆਂ ਦੱਸਿਆ ਕਿ ਉਹ ਕਨੇਡਾ ਵਿਚ ‘ਦਿਸ਼ਾ’ ਸੰਸਥਾ ਵਲੋਂ ਬ੍ਰਹੰਪਟਨ ਵਿਖੇ 17 ਤੇ 18 ਜੂਨ ਨੂੰ ਕਰਵਾਈ ਗਈ ‘ਇੰਟਰਨੈਸ਼ਨਲ ਵੂਮੈਨ ਕਾਨਫਰੰਸ’ ਵਿਚ, ਕਲਮ ਫਾਊਂਡੇਸ਼ਨ ਵਲੋਂ 23 ਜੂਨ ਤੋਂ 25 ਜੂਨ ਤੱਕ ਹੋਈ ‘ਵਿਸ਼ਵ ਪੰਜਾਬੀ ਕਾਨਫਰੰਸ’ ਵਿਚ ਅਤੇ ਕਨੇਡਾ ਦੀ ਰਾਜਧਾਨੀ ਔਟਵਾ ਵਿਖੇ ਪੰਜਾਬੀ ਹੈਰੀਟੇਜ ਫਾਊਂਡੇਸ਼ਨ ਵਲੋਂ 8 ਜੁਲਾਈ ਨੂੰ ਕਰਵਾਈ ਗਈ ‘ਪੰਜਾਬੀ ਕਨੇਡੀਅਨ ਕਾਨਫਰੰਸ’ ਵਿਚ ਬਤੌਰ ਡੈਲੀਗੇਟ ਸ਼ਾਮਲ ਹੋਏ ਅਤੇ ਇਨ੍ਹਾਂ ਕਾਨਫਰੰਸਾਂ ਵਿਚ ਖੋਜ ਪੇਪਰ ਪੜ੍ਹੇ ਅਤੇ ਕਵੀ ਦਰਬਾਰਾਂ ਵਿਚ ਵੀ ਹਿੱਸਾ ਲਿਆ। ਡਾ. ਕੋਚਰ ਨੇ ਇਹ ਵੀ ਦੱਸਿਆ ਕਿ ਉਸ ਨੂੰ ਕਨੇਡਾ ਦੀ 150ਵੀਂ ਵਰ੍ਹੇਗੰਢ ’ਤੇ ‘ਪੰਜਾਬੀ ਭਵਨ, ਟਰਾਂਟੋ ਦੇ ਉਦਘਾਟਨ ਸਮਾਰੋਹ ਵਿਚ ਵੀ ਸ਼ਾਮਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਵੱਖ-ਵੱਖ ਟੀ.ਵੀ. ਚੈਨਲਾਂ ਵਲੋਂ ਵੀ ਉਸ ਨਾਲ ਮੁਲਾਕਾਤ ਕੀਤੀ ਗਈ। ਡਾ. ਕੋਚਰ ਨੇ ਕਨੇਡਾ ਵਿਖੇ ਆਪਣੀਆਂ ਉਪਲਭਧੀਆਂ ਬਾਰੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਜਿੱਥੇ ਉਸ ਨੂੰ ਵੱਖ-ਵੱਖ ਕਾਨਫਰੰਸਾਂ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਉਥੇ ਓਨਟਾਰੀਓ (ਕਨੇਡਾ) ਦੀ ਮੈਂਬਰ ਪਾਰਲੀਮੈਂਟ (ਪ੍ਰੋਵਿਨਸ਼ਲ) ਸਤਿਕਾਰ ਯੋਗ ਮੈਡਮ ਹਰਿੰਦਰ ਕੌਰ ਮੱਲੀ ਜੀ ਨੇ ਉਸ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਨੂੰ ਪਛਾਣਦਿਆਂ ‘ਐਪਰੀਸੀਏਸ਼ਨ ਸਰਟੀਫਿਕੇਟ’ ਦੇ ਕੇ ਸਨਮਾਨਿਤ ਕੀਤਾ ਜੋ ਕਿ ਉਸ ਲਈ ਇਕ ਹੋਰ ਸ਼ਾਨਦਾਰ ਉਪਲੱਭਧੀ ਹੈ। ਡਾ. ਕੋਚਰ ਨੂੰ ਵਧਾਈ ਦੇਣ ਵਾਲਿਆਂ ਵਿਚ ਡਾ. ਗੁਲਜਾਰ ਪੰਧੇਰ (ਸਕੱਤਰ), ਸੁਰਿੰਦਰ ਕੈਲੇ (ਮੀਤ ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ), ਡਾ. ਫਕੀਰ ਚੰਦ ਸ਼ੁਕਲਾ (ਪ੍ਰਧਾਨ, ਪੰਜਾਬੀ ਸਾਹਿਤਯ ਕਲਾ ਮੰਚ), ਸੁਰਿੰਦਰ ਦੀਪ, ਪ੍ਰਿੰ. ਪ੍ਰੇਮ ਸਿੰਘ ਬਜਾਜ, ਪ੍ਰਿੰ. ਇੰਦਰਜੀਤਪਾਲ ਕੌਰ, ਸਤੀਸ਼ ਗੁਲਾਟੀ, ਰਵਿੰਦਰ ਰਵੀ, ਕੁਲਵਿੰਦਰ ਕੌਰ ਕਿਰਨ, ਜਸਮੀਤ ਕੌਰ, ਪਰਮਜੀਤ ਕੌਰ ਮਹਿਕ, ਅਮਨਦੀਪ ਦਰਦੀ, ਸੁਖਵਿੰਦਰ ਅਨਹਦ, ਸੋਮਨਾਥ (ਸੰਪਾਦਕ ਸਤਿਆਗ੍ਰਹਿ), ਗੁਰਵਿੰਦਰ ਸ਼ੇਰ ਗਿੱਲ, ਭਾਈ ਰਵਿੰਦਰ ਸਿੰਘ ਦੀਵਾਨਾ, ਡਾ. ਦਵਿੰਦਰ ਦਿਲਰੂਪ, ਇੰਜੀ. ਸੁਰਜਨ ਸਿੰਘ, ਪਰਮਜੀਤ ਕੌਰ ਪਾਹਵਾ, ਦਵਿੰਦਰ ਸਿੰਘ, ਬਰਜਿੰਦਰ ਸਿੰਘ, ਜਸ਼ਪ੍ਰੀਤ ਕੌਰ, ਗਗਨਦੀਪ ਸਿੰਘ, ਮੋਨਾ ਕੋਚਰ, ਇੰਜੀ. ਜੇ.ਬੀ. ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਓਨਟਾਰੀਓ (ਕਨੇਡਾ) ਦੀ ਮੈਂਬਰ ਪਾਰਲੀਮੈਂਟ (ਪ੍ਰੋਵਿਨਸ਼ਲ) ਵਲੋਂ ਡਾ. ਕੋਚਰ ਦਾ ਸਨਮਾਨ
This entry was posted in ਪੰਜਾਬ.