ਲੁਧਿਆਣਾ, (ਸਮਰਾਟ ਸ਼ਰਮਾ) – ਸਫਾਈ ਕਰਮਚਾਰੀ ਫਾਇਨੈਂਸ ਐਂਡ ਡਿਵੈਲਪਮੈਟ ਕਾਰਪੋਰੇਸ਼ਨ ਭਾਰਤ ਸਰਕਾਰ ਵੱਲੋਂ ਐਸ. ਸੀ. ਫਾਇਨੈਸ ਕਾਰਪੋਰੇਸ਼ਨ ਪੰਜਾਬ ਅਤੇ ਸਫਾਈ ਕਰਮਚਾਰੀ ਅੰਦੋਲਨ ਦੇ ਸਹਿਯੋਗ ਨਾਲ ਬਚਤ ਭਵਨ ਵਿਖੇ ਮੈਲਾ ਢੋਣ ਵਾਲੇ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸਰਿਤਾ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।ਜਿਸ ਵਿੱਚ ਜਿਲੇ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ । ਇਸ ਸਮੇਂ ਸਹਾਇਕ ਪ੍ਰਬੰਧਕ ਆਰ. ਕੇ ਗੁਪਤਾ ਨੇ ਸੰਬੋਧਿਤ ਕਰਦਿਆਂ ਭਾਰਤ ਸਰਕਾਰ ਦੁਆਰਾ ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕਣ । ਇਸ ਮੌਕੇ ਸਫਾਈ ਕਰਮਚਾਰੀ ਅੰਦੋਲਨ ਦੇ ਸਟੇਟ ਕਨਵੀਨਰ ਸੁਭਾਸ਼ ਦਿਸਾਵਰ ਨੇ ਕਿਹਾ ਕਿ ਅੰਦੋਲਨ ਵੱਲੋਂ ਪੂਰੇ ਭਾਰਤ ਵਿੱਚੋਂ ਮੈਲਾ ਢੋਣ ਦੀ ਪ੍ਰਥਾਂ ਨੂੰ ਖਤਮ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਕੰਮ ਵਿੱਚ ਲੱਗੇ ਸਫਾਈ ਕਰਮਚਾਰੀ ਅਤੇ ਉਨ੍ਹਾਂ ਦੇ ਆਸ਼ਰਿਤਾ ਨੂੰ ਪੂਨਰਵਾਸਿਤ ਕਰਵਾਉਣ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਅੰਦੋਲਨ ਨੂੰ ਸਫਲਤਾ ਵੀ ਮਿਲੀ ਹੈ। ਸ਼੍ਰੀ ਦਿਸਾਵਰ ਨੇ ਕਿਹਾ ਕਿ ਅੰਦੋਲਨ ਮੈਲਾ ਢੋਣ ਵਾਲੇ ਸਫਾਈ ਕਰਮਚਾਰੀਆਂ ਅਤੇ ਉਹਨਾਂ ਦੇ ਆਸ਼ਰਿਤਾ ਨੂੰ ਦੂਸਰੇ ਕੰਮ ਧੰਦਿਆਂ ਵਿੱਚ ਲਗਾ ਰਿਹਾ ਹੈ ਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਜੋੜ ਰਿਹਾ ਹੈ । ਕੈਂਪ ਵਿੱਚ ਅਲੱਗ ਅਲੱਗ ਕੋਰਸਾਂ ਵਿੱਚ ਮੈਲਾ ਢੋਣ ਵਾਲਿਆਂ ਦੇ ਆਸ਼ਰਿਤਾਂ ਅਤੇ ਸਫਾਈ ਕਰਮਚਾਰੀਆਂ ਦੇ ਆਸ਼ਰਿਤਾਂ ਦੇ ਦਾਖਲਾ ਫਾਰਮ ਵੀ ਭਰੇ ਗਏ। ਇਸ ਸਮੇਂ ਦਿੱਲੀ ਤੋਂ ਆਈ ਐਨ ਐਸ ਕੇ ਐਫ ਡੀ ਸੀ ਦੀ ਟੀਮ ਨੂੰ ਬਾਬਾ ਸਾਹਿਬ ਦਲਿਤ ਕੋਰਸ ਦੇ ਪ੍ਰਧਾਨ ਅਜੈ ਪਾਲ ਦਿਸਾਵਰ, ਉਪ ਪ੍ਰਧਾਨ ਪ੍ਰਸ਼ਾਤ ਮੁੰਗ ਕਾਲੀ, ਸਜੀਵ ਜਡੇਜਾ, ਅਸੋਕ ਸੰਧੂ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੋਰਨਾ ਤੋਂ ਇਲਾਵਾ ਮਹਿੰਦਰ ਕੌਰ ਜਿਲਾ ਮੈਨੇਜਰ ਐਸ. ਸੀ. ਫਾਇਨੈਸ ਕਾਰਪੋਰੇਸ਼ਨ, ਮੈਡਮ ਮੰਜੂ ਐਸ. ਸੀ. ਫਾਇਨੈਂਸ ਕਾਰਪੋਰੇਸ਼ਨ ਏ ਡੀ ਐਮ ਲੁਧਿਆਣਾ, ਨਛੱਤਰ ਸਿੰਘ ਨਗਰ ਨਿਗਮ ਲੁਧਿਆਣਾ , ਪ੍ਰਵੀਨ ਭਾਰਗਵ ਮੈਨੇਜਰ ਚੰਡੀਗੜ੍ਹ, ਦਵਿੰਦਰ ਭਾਈ ਪ੍ਰਾਮਰਸ਼ਕਰਤਾ ਐਨ ਐਸ ਕੇ ਐਫ ਡੀ ਸੀ, ਰਾਜੀਵ ਲੋਚਨ ਪ੍ਰਾਮਰਸ਼ ਕਰਤਾ ਐਨ ਐਸ ਕੇ ਐਫ ਡੀ ਸੀ, ਅਜੇ ਕੁਮਾਰ ਐਮ ਸੀ ਖੰਨਾ, ਵਿਸ਼ਵ ਕੁਮਾਰ ਐਮ ਸੀ ਦੋਰਾਹਾ, ਜਸਵੀਰ ਸਿੰਘ ਸਾਹਨੇਵਾਲ, ਸੁਖਦੀਪ ਸਿੰਘ ਭੱਟੀ ਮੁਲਾਪੁਰ, ਰਵਿੰਦਰ ਸਿੰਘ ਲਾਲੀ ,ਅੰਸ਼ੂ ਦੱਤ ਭਾਰਗਵ ਮੈਨੇਜਰ ਵਿਜੇ ਬੈਂਕ, ਲਵਲੀ ਪਾਲ ਦਿਸਾਵਰ, ਦਲਿਦਰ ਚੋਹਾਨ ਐਸ. ਸੀ. ਫਾਇਨੈਸ ਕਾਰਪੋਰੇਸ਼ਨ ਲੁਧਿਆਣਾ ਆਦਿ ਹਾਜਰ ਸਨ ।