ਪੈਰਿਸ, (ਸੁਖਵੀਰ ਸਿੰਘ ਸੰਧੂ) – ਸੁੱਖ ਅਰਾਮ ਦੀ ਜਿੰਦਗੀ ਜਿਉਣ ਲਈ ਇਨਸਾਨ ਵੱਡੇ ਤੋਂ ਵੱਡਾ ਜੋਖਮ ਵੀ ਉਠਾ ਲੈਂਦਾ ਹੈ।ਜਿਸ ਦੀ ਮਿਸਾਲ ਪਿਛਲੇ ਹਫਤੇ ਆਈਫਲ ਟਾਵਰ ਕੋਲ ਵੇਖਣ ਨੂੰ ਮਿਲੀ ਹੈ। ਘਟਨਾ ਇਸ ਤਰ੍ਹਾਂ ਵਾਪਰੀ ਕਿ ਇੰਗਲੈਂਡ ਤੋਂ ਯਾਤਰੀਆਂ ਨੂੰ ਲੈਕੇ ਤਿੰਨ ਟੂਰਿਸਟ ਬੱਸਾਂ ਪੈਰਿਸ ਘੁਮਾਉਣ ਲਈ ਆਈਆਂ ਹੋਈਆਂ ਸਨ। ਜਦੋਂ ਬੱਸਾਂ ਵਾਲੇ ਸਾਰੇ ਯਾਤਰੀ ਆਈਫਲ ਟਾਵਰ ਵੇਖਣ ਲਈ ਚਲੇ ਗਏ, ਤਾਂ ਤਿੰਨ ਅਫਰੀਕਨ ਮੂਲ ਦੇ ਗੈਰ ਕਾਨੂੰਨੀ ਲੜਕੇ ਜਿਹਨਾਂ ਦੀ ਉਮਰ ਕਰਮਵਾਰ 15, 20 ਤੇ 22 ਸਾਲ ਦੀ ਸੀ। ਟਾਵਰ ਦੇ ਪੈਰਾਂ ਥੱਲੇ ਖੜ੍ਹੀਆਂ ਅਲੱਗ 2 ਤਿੰਨ ਬੱਸਾਂ ਦੇ ਇੰਜਣ ਵਿੱਚ ਵੜ੍ਹ ਕੇ ਲੁਕ ਗਏ। ਜਿਹਨਾਂ ਦਾ ਮਕਸਦ ਕਿਸੇ ਵੀ ਤਰੀਕੇ ਨਾਲ ਇੰਗਲੈਂਡ ਪਹੁੰਚਣ ਦਾ ਸੀ। ਇਹ ਬੱਸਾਂ ਨੇ ਵੀ ਵਾਪਸ ਇੰਗਲੈਂਡ ਨੂੰ ਹੀ ਮੁੜਣਾ ਸੀ। ਜਦੋਂ ਡਰਾਇਵਰਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ, ਤਾਂ ਉਹਨਾਂ ਨੇ ਪੁਲਿਸ ਨੂੰ ਬੁਲਾ ਲਿਆ, ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਯਾਦ ਰਹੇ ਕਿ, ਪਿੱਛਲੇ ਸਾਲ ਅਕਤੂਬਰ ਵਿੱਚ ਪੈਰਿਸ ਦੇ ਇਲਾਕੇ ਗਾਰ ਦੀ ਲਿਸਟ ਕੋਲ ਇੱਕ ਅਫਰੀਕਨ ਮੂਲ ਦਾ ਲੜਕਾ ਇੰਗਲੈਂਡ ਨੂੰ ਜਾਣ ਵਾਲੀ ਬੱਸ ਥੱਲੇ ਲੁਕ ਕੇ ਆਪਣੀ ਜਾਨ ਤੋਂ ਹੱਥ ਧੋ ਬੈਠਾ ਸੀ।
ਜਦੋਂ ਇੰਗਲੈਂਡ ਪਹੁੰਚਣ ਲਈ ਆਈਫਲ ਟਾਵਰ ਦੇ ਥੱਲੇ ਖੜ੍ਹੀਆਂ ਟੂਰਿਸਟ ਬੱਸਾਂ ਦੇ ਇੰਜਣ ਵਿੱਚ ਘੁਸ ਗਏ!
This entry was posted in ਅੰਤਰਰਾਸ਼ਟਰੀ.