ਲਾਹੌਰ – ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਨਵਾਜ਼ ਸ਼ਰੀਫ਼ ਨੂੰ ਪ੍ਰਧਾਨਮੰਤਰੀ ਦੇ ਅਹੁਦੇ ਦੇ ਆਯੋਗ ਕਰਾਰ ਦਿੱਤੇ ਜਾਣ ਦੇ ਬਾਅਦ ਉਨ੍ਹਾਂ ਦੀ ਬੇਗਮ ਨੂੰ ਇਸ ਅਹੁਦੇ ਤੇ ਬਿਰਾਜਮਾਨ ਕਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਨੇ ਨੈਸ਼ਨਲ ਅਸੈਂਬਲੀ ਦੀ ਲਾਹੌਰ ਸੀਟ ਤੋਂ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੁਮ ਨਵਾਜ਼ ਨੂੰ ਉਮੀਦਵਾਰ ਬਣਾਇਆ ਹੈ।
ਪੀਐਮਐਲ-ਐਨ ਦੇ ਨੇਤਾ ਆਸਿਫ ਕਿਰਮਾਨੀ ਅਤੇ ਕੈਪਟਨ ਸਫਦਰ ਨੇ ਕੁਲਸੁਮ ਦੀ ਤਰਫੋਂ ਲਾਹੌਰ ਵਿੱਚ ਚੋਣ ਕਮਿਸ਼ਨ ਦੇ ਦਫਲਤਰ ਵਿੱਚ ਨਾਮਜ਼ਦਗੀ ਪੇਪਰ ਦਾਖਿਲ ਕੀਤੇ। ਇਸ ਉਪ ਚੋਣ ਵਿੱਚ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਯਾਸਮੀਨ ਰਾਸਿ਼ਦ ਉਨ੍ਹਾਂ ਨੂੰ ਚੁਣੌਤੀ ਦੇਵੇਗੀ। ਆਸਿਫ਼ ਕਿਰਆਨੀ ਨੇ ਕਿਹਾ, ‘ਇਹ ਉਪਚੋਣ ਪੀਟੀਆਈ ਪ੍ਰਮੁੱਖ ਇਮਰਾਨ ਖਾਨ ਅਤੇ ਨਵਾਜ਼ ਸ਼ਰੀਫ਼ ਦੇ ਹੋਰ ਵਿਰੋਧੀਆਂ ਦੇ ਲਈ ਵਾਟਰਲੂ ਸਾਬਿਤ ਹੋਵੇਗਾ।’ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਰੀਫ਼ ਨੇ ਆਪਣੇ ਛੋਟੇ ਭਰਾ ਸ਼ਾਹਬਾਜ਼ ਸ਼ਰੀਫ਼ ਜੋ ਕਿ ਇਸ ਸਮੇਂ ਪੰਜਾਬ ਦੇ ਮੁੱਖਮੰਤਰੀ ਹਨ, ਉਨ੍ਹਾਂ ਨੂੰ ਉਮੀਦਵਾਰ ਬਣਾਉਣ ਦੀ ਘੋਸ਼ਣਾ ਕੀਤੀ ਸੀ। ਬਾਅਦ ਵਿੱਚ ਉਨ੍ਹਾਂ ਦੇ ਨਜ਼ਦੀਕੀਆਂ ਅਤੇ ਪਾਰਟੀ ਨੇਤਾਵਾਂ ਵੱਲੋਂ ਜੋਰ ਦੇਣ ਤੇ ਉਨ੍ਹਾਂ ਨੂੰ ਆਪਣਾ ਫੈਂਸਲਾ ਬਦਲਣਾ ਪਿਆ।
ਨਵਾਜ਼ ਸ਼ਰੀਫ਼ ਨੇ ਆਪਣੀ ਸੀਟ ਤੋਂ ਆਪਣੀ ਪਤਨੀ ਕੁਲਸੁਮ ਨੂੰ ਉਪਚੋਣ ਵਿੱਚ ੳਤਾਰ ਕੇ ਪ੍ਰਧਾਨਮੰਤਰੀ ਪਦ ਤੱਕ ਪਹੁੰਚਾਉਣ ਦੀ ਯੋਜਨਾ ਤਿਆਰ ਕਰ ਲਈ ਹੈ। ਪਾਰਟੀ ਦੇ ਅਹਿਮ ਨੇਤਾਵਾਂ ਅਨੁਸਾਰ 17 ਸਤੰਬਰ ਨੂੰ ਚੋਣ ਜਿੱਤਣ ਤੋਂ ਬਾਅਦ ਵਰਤਮਾਨ ਕਾਰਜਕਾਰੀ ਪ੍ਰਧਾਨਮੰਤਰੀ ਸ਼ਾਹਿਦ ਖਾਕਨ ਅਬਾਸੀ ਕੁਲਸੁਮ ਦੇ ਲਈ ਸੀਟ ਖਾਲੀ ਕਰ ਦੇਣਗੇ।