ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਰਾਜ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੀ ਸਜ਼ਾ ਇੱਕ ਸਾਲ ਤੱਕ ਮਾਫ਼ ਕਰਨ ਦੀ ਸਿਫਾਰਸ਼ ਕੀਤੀ ਹੈ। ਮੁੱਖਮੰਤਰੀ ਦੀ ਸਿਫਾਰਸ਼ ਤੇ ਰਾਜਪਾਲ ਵੀਪੀ ਸਿੰਹ ਬਦਨੌਰ ਨੇ ਐਤਵਾਰ ਸ਼ਾਮ ਨੂੰ ਇਸ ਤੇ ਆਪਣੀ ਮਨਜੂਰੀ ਦੇ ਦਿੱਤੀ ਹੈ।
ਸੀਐਮ ਦੇ ਦਫ਼ਤਰ ਦੇ ਬੁਲਾਰੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਦਸ ਤੋਂ ਵੀਹ ਸਾਲ ਦੀ ਸਜ਼ਾ ਕਟ ਰਹੇ ਕੈਦੀਆਂ ਨੂੰ ਇੱਕ ਸਾਲ ਦੀ ਛੋਟ ਦਿੱਤੀ ਗਈ ਹੈ। ਸੱਤ ਤੋਂ ਦਸ ਸਾਲ ਵਾਲੇ ਕੈਦੀਆਂ ਨੂੰ ਨੌਂ ਮਹੀਨੇ ਅਤੇ ਪੰਜ ਤੋਂ ਸਤ ਸਾਲ ਵਾਲੇ ਕੈਦੀਆਂ ਨੂੰ ਛੇ ਮਹੀਨੇ ਦੀ ਛੋਟ ਦਿੱਤੀ ਗਈ ਹੈ। ਤਿੰਨ ਤੋਂ ਪੰਜ ਸਾਲ ਵਾਲੇ ਕੈਦੀਆਂ ਨੂੰ ਤਿੰਨ ਮਹੀਨੇ ਅਤੇ ਤਿੰਨ ਸਾਲ ਤੋਂ ਘੱਟ ਸਜ਼ਾ ਵਾਲੇ ਕੈਦੀਆਂ ਨੂੰ ਦੋ ਮਹੀਨੇ ਦੀ ਛੋਟ ਦਿੱਤੀ ਗਈ ਹੈ, ਪਰ ਗੰਭੀਰ ਅਪਰਾਧਾਂ ਵਿੱਚ ਦੋਸ਼ੀ ਠਹਿਰਾਏ ਗਏ ਕੈਦੀਆਂ ਨੂੰ ਕੋਈ ਛੋਟ ਨਹੀਂ ਦਿੱਤੀ ਜਾਵੇਗੀ।