ਲੁਧਿਆਣਾ, (ਰਵਿੰਦਰ ਸਿੰਘ ਦੀਵਾਨਾ) – ਸੀਨੀਅਰ ਸਿਟੀਜਨ ਭਵਨ ਫੇਸ-2 ਅਰਬਨ ਅਸਟੇਟ ਦੁੱਗਰੀ ਲੁਧਿਆਣਾ ਵਿਖੇ ਪੀ.ਸੀ. ਮਾਨ ਪ੍ਰਧਾਨ, ਕਰਨਲ ਐਚ.ਐਸ. ਕਾਹਲੋ ਵੀਰ ਚੱਕਰ ਵਿਜੇਤਾ, ਗੁਰਚਰਨ ਸਿੰਘ ਸਿੱਧੂ ਮੀਤ ਪ੍ਰਧਾਨ, ਮਹਿੰਦਰ ਸਿੰਘ ਖਜ਼ਾਨਚੀ, ਕਰਨਲ ਮਹਿੰਦਰ ਨੇਵੀ ਹੋਰਾਂ ਦੀ ਅਗਵਾਈ ਹੇਠ ਭਾਰਤ ਦੀ ਅਜ਼ਾਦੀ ਦਾ 71ਵਾਂ ਅਜ਼ਾਦੀ ਦਿਵਸ ਬੜੇ ਚਾਵਾਂ, ਸਧਰਾਂ, ਰੀਝ੍ਹਾਂ ਅਤੇ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ । ਸਵੇਰੇ 9 ਵਜੇ ਤੋਂ ਪਹਿਲਾਂ ਸਾਡੇ ਦੇਸ਼ ਦੇ ਤਿਰੰਗੇ ਝੰਡੇ ਨੂੰ ਕਰਨਲ ਐਚ.ਐਸ. ਕਾਹਲੋ ਵੀਰ ਚੱਕਰ ਵਿਜੇਤਾ ਦੀ ਅਗਵਾਈ ਵਿੱਚ ਪ੍ਰਧਾਨ ਪ੍ਰੇਮ ਚੰਦ ਮਾਨ ਤੇ ਹੋਰ ਅਹੁਦੇਦਾਰਾਂ ਤੇ ਸਾਥੀਆਂ ਨੇ ਤਿਰੰਗੇ ਝੰਡੇ ਨੂੰ ਬਾਅਦਬ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਸਮੁੱਚੇ ਸੀਨੀਅਰ ਸਿਟੀਜਨ ਨੇ ਤਾੜੀਆਂ ਦੀ ਗੂੰਝ ਵਿੱਚ ਭਾਰਤ ਮਾਤਾ ਦੀ ਜੈ ਦੇ ਅਸਮਾਨ ਗੁਜਾਉਂਦੇ ਨਾਅਰੇ ਲਾਏ ਅਤੇ ਫਿਰ ਸਾਰਿਆਂ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ਫਿਰ ਹਾਲ ਵਿੱਚ ਸਾਰੇ ਹੀ ਸੀਨੀਅਰ ਸਿਟੀਜਨ ਇਕੱਠੇ ਹੋ ਕੇ ਬੈਠ ਗਏ ਤੇ ਸਟੇਜ ਸਕੱਤਰ ਗਵਰਧਨ ਸ਼ਰਮਾਂ ਜੀ ਨੇ ਭਾਗ ਸਿੰਘ ਅਣੱਖੀ ਨੂੰ ਕਵਿਤਾ ਬੋਲਣ ਦਾ ਸਦਾ ਦਿੱਤਾ ਜਿਸ ਨੇ ’ਜਾਮ ਸ਼ਹਾਦਤ ਪੀਤੇ ਜਿੰਨ੍ਹਾ ਕਰੀਏ ਯਾਦ ਤੇ ਸੀਸ ਝੁਕਾਈਏ’ ਆ ਗਿਆ ਦਿਵਸ ਆਜ਼ਾਦੀ ਆਉਂ ਨੱਚੀਏ ਟੱਪੀਏ ਜਸ਼ਨ ਮਨਾਈਏ’, ਤੇ ਫਿਰ ਗੁਰਦੀਪ ਸਿੰਘ ਮੱਕੜ ਨੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਅਜ਼ਾਦੀ ਤੇ ਪਾਏ ਯੋਗਦਾਨ ਬਾਰੇ ਕਵਿਤਾ ਸੁਣਾਈ । ਮੇਜਰ ਸਿੰਘ ਅਮਨ, ਵਿਸਾਖਾ ਸਿੰਘ, ਜਰਨੈਲ ਸਿੰਘ ਢਿੱਲੋ, ਗੁਰਚਰਨ ਸਿੰਘ ਸਿੱਧੂ ਆਦਿ ਸੀਨੀਅਰ ਸਿਟੀਜਨ ਨੇ ਇਸ ਮੌਕੇ ਅਜ਼ਾਦੀ ਨੂੰ ਮੁਖਾਤਫ ਰਚਨਾਵਾਂ ਸੁਣਾਈਆਂ, ਜਦ ਰਵਿੰਦਰ ਸਿੰਘ ਦੀਵਾਨਾ ਨੇ ਬੁਲੰਦ ਅਵਾਜ਼ ਵਿੱਚ ਇਹ ਸਤਰਾਂ ਗਾਈਆਂ ’ਕਿ ਜਿਹੜੀ ਕੌਮ ਦੇ ਖੂਨ ਵਿੱਚੋਂ ਗਈ ਗੈਰਿਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ’ ਤੇ ਫਿਰ ਭਗਤ ਸਿੰਘ ਦੀ ਆਖਰੀ ਮੁਲਾਕਾਤ ਵਾਲੀ ਰਚਨਾ ਗਾ ਕੇ ਭਰਭੂਰ ਤਾੜੀਆਂ ਦੀ ਦਾਦ ਲਈ । ਸਟੇਜ ਸਕੱਤਰ ਗਵਰਧਨ ਸ਼ਰਮਾਂ ਜੀ ਨੇ ਵੀ ਆਪਣੀ ਕਵਿਤਾਂ ਸੁਣਾਈ ਤੇ ਉਸ ਤੋਂ ਬਾਅਦ ਕੇਕ ਤੇ ਕੌਫੀ ਦਾ ਦੌਰ ਚੱਲਿਆ ।