ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ ,
ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ।
ਇਕ ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ ,
ਤੀਜੀ ਯਾਰੋ ਨਿਕਲਦੀ ਕਿਸਮਤ ਖਰਾਬ ਨੇ ਕਰਤੇ ਜੱਟ ਬੇ-ਜ਼ਮੀਨੇ।
ਵੱਧ ਗਈ ਹੈ ਲੋੜੋ ਵੱਧ ਯਾਰੋ ਹੁਣ ਜੱਟ ਦੀ ਖੇਤੀ ‘ਤੇ ਹੀ ਨਿਰਭਰਤਾ ,
ਬਿਮਾਰ ਫਸਲਾਂ ਤੇ ਹੁੰਦੀ ਬੇ-ਮੌਸਮੀ ਬਰਸਾਤ ਨੇ ਕਰਤੇ ਜੱਟ ਬੇ-ਜ਼ਮੀਨੇ।
ਕਰਜ਼ ਲੈ ਕਰਨਾ ਵੈਲਪੁਣਾ, ਕਸਰ ਛੱਡਣੀ ਨਾ ਕੋਈ ਲੋਕ ਦਿਖਾਵੇ ਚੋਂ ,
ਸਾਹੂਕਾਰਾਂ ਦੇ ਲਗਦੇ ਵਿਆਜ ਉਤੇ ਵਿਆਜ਼ ਨੇ ਕਰਤੇ ਜੱਟ ਬੇ-ਜ਼ਮੀਨੇ।
ਇੱਥੇ ਨਾ ਕਹਿੰਦੈ ਕੰਮ ਕੋਈ ਲੱਗੀ ਹੁਣ ਬਾਹਰਲੇ ਮੁਲਕਾਂ ਨੂੰ ਦੌੜ ਹੈ ,
ਵੇਚ ਕੇ ਜ਼ਮੀਨਾਂ ਲਾਉਂਦੇ ਵੀਜ਼ੇ ਦੇ ਜੁਗਾੜ੍ਹ ਨੇ ਕਰਤੇ ਜੱਟ ਬੇ-ਜ਼ਮੀਨੇ।
ਨਿੰਕਮੀਆਂ ਨਿਕਲੀਆਂ ਸਰਕਾਰਾਂ ‘ਤੇ ਫੈਲਦਾ ਰਹਿਆਂ ਭ੍ਰਿਸ਼ਟਾਚਾਰ ,
ਕੁੱਝ ਅਫਸਰ-ਸਾਹੀ ਦੇ ਲਗਦੇ ਬਦ-ਦਿਮਾਗ ਨੇ ਕਰਤੇ ਜੱਟ ਬੇ-ਜ਼ਮੀਨੇ।
ਕਰ ਹੀ ਲੈਂਦੇ ਹਾਂ ਮਨਦੀਪ ਗੱਲ ਹੁਣ ਜੱਟਾਂ ‘ਤੇ ਚੱਲਦੇ ਬਹੁਤੇ ਗੀਤਾ ਦੀ ,
ਵੇਚ ਕੇ ਜ਼ਮੀਨਾਂ ਆਪੂ ਬਣੇ ਦੇਸੀ ਕਲਾਕਾਰ ਨੇ ਕਰਤੇ ਜੱਟ ਬੇ-ਜ਼ਮੀਨੇ।
ਖ਼ੁਦ ਹੱਥੀ ਕੰਮ ਕਰੇ ਨਾ ਕੋਈ ਸਭ ਬਾਹਰੀ ਕਾਮਿਆਂ ਤੇ ਗਿੱਝ ਗਏ ,
ਔਲਾਦ ਦੇ ਨਸ਼ਿਆਂ ਤੇ ਫੈਸ਼ਨ ਦੀ ਮਾਰ ਨੇ ਕਰਤੇ ਜੱਟ ਬੇ-ਜ਼ਮੀਨੇ।
ਆ ਗਈਆ ਕੰਪਨੀਆਂ ਤੇ ਭਾਅ ਰਾਤੋ-ਰਾਤ ਵੱਧ ਗਏ ਨੇ ਜ਼ਮੀਨਾਂ ਦੇ ,
ਗਿੱਲ ਕੱਟੀਆਂ ਕਲੇਨੀਆਂ, ਵਿੱਕਦੇ ਪਲਾਟ ਨੇ ਕਰਤੇ ਜੱਟ ਬੇ-ਜ਼ਮੀਨੇ।