ਲੁਧਿਆਣਾ – ਹਲਕਾ ਆਤਮ ਨਗਰ ਦੇ ਕਾਂਗਰਸੀ ਵਰਕਰਾਂ ਦੀ ਅਹਿਮ ਮੀਟਿੰਗ ਜਨਤਾ ਨਗਰ ਵਿਖੇ ਓਬੀਸੀ ਡਿਪਾਰਟਮੈਂਟ ਦੇ ਲੁਧਿਆਣਾ ਜ਼ਿਲ੍ਹੇ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਬਾਂਸਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਰਣਜੀਤ ਸਿੰਘ ਬਾਂਸਲ ਨੇ ਦੱਸਿਆ ਕਿ ਆਈ.ਟੀ.ਆਈ ਕਾਲਜ ਵਿਚ ਲੱਗੇ ਜੌਬ ਫੇਅਰ ਮੇਲੇ ਦੇ ਪ੍ਰਚਾਰ ਲਈ ਲਗਾਏ ਹੋਡਿੰਗਾਂ ਤੇ ਹਾਈਕਮਾਨ ਦੀਆਂ ਫੋਟੋਆਂ ਨਾਲ ਆਪਣੀ ਫੋਟੋ ਲਗਾਈ ਗਈ ਹੈ ਜਿਸ ਤੇ ਉਹਨਾਂ ਨੇ ਸਾਬਕਾ ਚੇਅਰਮੈਨ ਓਬੀਸੀ ਡਿਪਾਰਟਮੈਂਟ ਜ਼ਿਲਾ ਲੁਧਿਆਣਾ ਲਿਖਿਆ ਹੋਇਆ ਹੈ। ਜਿਸ ਤੇ ਕਾਂਗਰਸ ਓਬੀਸੀ ਡਿਪਾਰਟਮੈਂਟ ਦੇ ਲੁਧਿਆਣਾ ਦੇ ਮੌਜੂਦਾ ਚੇਅਰਮੈਨ ਬਲਜਿੰਦਰ ਸਿੰਘ ਹੂੰਝਣ ਦੀ ਫ਼ੋਟੋ ਨਹੀਂ ਲਗਾਈ ਗਈ। ਜਿਸ ਤੋਂ ਨਾਰਾਜ਼ ਹੋ ਕੇ ਮੌਜੂਦਾ ਚੇਅਰਮੈਨ ਨੇ ਸਾਬਕਾ ਚੇਅਰਮੈਨ ਨੂੰ ਫੋਨ ਕਰਕੇ ਧਮਕੀਆਂ ਦਿੱਤੀਆਂ ਕਿ ਤੂੰ ਹੋਡਿੰਗ ਉਪਰ ਸਾਬਕਾ ਚੇਅਰਮੈਨ ਕਿਉਂ ਲਿਖਿਆ ਹੈ। ਇਹ ਲਿਖਣ ਤੇ ਤੁਹਾਡੇ ਉਪਰ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕਾਂਗਰਸੀ ਵਰਕਰਾਂ ਨੇ ਇਸ ਕਰੜੀ ਨਿੰਦਾ ਕੀਤੀ।
ਇਸ ਮੌਕੇ ਰਣਜੀਤ ਸਿੰਘ ਬਾਂਸਲ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਓਬੀਸੀ ਡਿਪਾਰਟਮੈਂਟ ਦੇ ਪ੍ਰਦੇਸ਼ ਚੇਅਰਮੈਨ ਗੁਰਿੰਦਰਪਾਲ ਸਿੰਘ ਬਿੱਲਾ ਨੂੰ ਸਵਾਲ ਕੀਤਾ ਕਿ ਅਗਰ ਉਹਨਾਂ ਨੂੰ ਪਾਰਟੀ ਉਹਨਾਂ ਦੇ ਆਹੁਦੇ ਤੋ ਹਟਾਇਆ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸਾਬਕਾ ਲਿਖਣਗੇ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਕਾਂਗਰਸੀਆਂ ਨੇਤਾਵਾਂ ਦੀਆਂ ਫੋਟੋਆਂ ਹੋਡਿੰਗਾਂ ਤੇ ਇਹਨਾਂ ਦੀਆਂ ਤਸਵੀਰਾਂ ਲਗਾਈਆ ਜਾਂਦੀਆਂ ਹਨ ਤਾਂ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਹੁਣ ਜਦੋਂ ਇਹਨਾਂ ਦੀਆਂ ਫ਼ੋਟੋਆਂ ਨਹੀ ਲਗਾਈ ਗਈਆਂ ਤਾ ਇਹ ਇਤਰਾਜ਼ ਕਿਉਂ। ਉਹਨਾਂ ਨੇ ਦੱਸਿਆ ਕਿ ਕਾਂਗਰਸ ਦੇ ਓਬੀਸੀ ਡਿਪਾਰਟਮੈਂਟ ਦੇ ਜ਼ਿਲਾ ਚੇਅਰਮੈਨ ਬਣਨ ਦਾ ਉਹਨਾਂ ਕੋਲ ਨਿਯੁਕਤੀ ਪੱਤਰ ਤੇ ਆਈ ਕਾਰਡ ਹੈ। ਜਦੋਂ ਉਹਨਾਂ ਨੇ ਆਹੁਦਾ ਛੱਡ ਦਿੱਤਾ ਤਾ ਉਹ ਸਾਬਕਾ ਚੇਅਰਮੈਨ ਹੀ ਹੋਏ ਤਾਂ ਫਿਰ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ। ਉਹਨਾਂ ਨੇ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਕਿ ਪਾਰਟੀ ਲਈ ਕੰਮ ਕਰਨ ਵਾਲਿਆ ਦੇ ਰਾਹ ਵਿਚ ਅੱੜਿਕਾ ਬਣਨ ਵਾਲੇ ਨੇਤਾਵਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਭਗਵਾਨ ਸਿੰਘ, ਟੀ.ਐਸ.ਰਾਜਪੂਤ, ਪੰਕਜ਼ ਗੋਇਲ, ਦਵਿੰਦਰ ਸਿੰਘ, ਨਿਰਮਲ ਸਿੰਘ, ਜਸਪਾਲ ਸਿੰਘ, ਰਛਪਾਲ ਸਿੰਘ, ਰਾਜਾ ਬਾਂਸਲ ਤੋਂ ਇਲਾਵਾ ਕਈ ਕਾਂਗਰਸੀ ਵਰਕਰ ਹਾਜ਼ਰ ਸਨ।
ਓਬੀਸੀ ਦੇ ਜ਼ਿਲਾ ਚੇਅਰਮੈਨ ਨੇ ਸਾਬਕਾ ਚੇਅਰਮੈਨ ਨੂੰ ਦਿੱਤੀਆਂ ਧਮਕੀਆਂ
This entry was posted in ਪੰਜਾਬ.