ਚੰਡੀਗੜ੍ਹ – ਸੀਬੀਆਈ ਦੀ ਅਦਾਲਤ ਵੱਲੋਂ ਰਾਮ ਰਹੀਮ ਨੂੰ 15 ਸਾਲ ਪੁਰਾਣੇ ਸਾਧਣੀ ਰੇਪ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ ਅਤੇ ਦੇਸ਼ ਦੇ ਕੁਝ ਹੋਰ ਹਿੱਸਿਆਂ ਵਿੱਚ ਸਾਧ ਦੇ ਚੇਲਿਆਂ ਵੱਲੋਂ ਆਗਜਨੀ, ਤੋੜਫੋੜ ਅਤੇ ਹੋਰ ਹਿੰਸਕ ਵਾਰਦਾਤਾਂ ਕੀਤੀਆਂ ਜਾ ਰਹੀਆਂ ਹਨ। ਅਦਾਲਤ ਦੇ ਫੈਂਸਲੇ ਤੋਂ ਬਾਅਦ ਡੇਰਾ ਮੁੱਖੀ ਨੂੰ ਪੰਚਕੂਲਾ ਸਥਿਤ ਪੱਛਮੀ ਕਮਾਨ ਵਿੱਚ ਬਣਾਈ ਗਈ ਇੱਕ ਅਸਥਾਈ ਜੇਲ੍ਹ ਵਿੱਚ ਸਿ਼ਫਟ ਕਰਨ ਤੋਂ ਬਾਅਦ ਉਸ ਨੂੰ ਰੋਹਤਕ ਲਿਜਾਇਆ ਗਿਆ।
ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਟੀਵੀ ਤੋਂ ਆਪਣੇ ਸੰਦੇਸ਼ ਦੁਆਰਾ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਦੇ ਲੋਕਾਂ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀਆਂ ਸਕਿਊਰਟੀ ਫੋਰਸਜ ਪੂਰੇ ਪੰਜਾਬ ਵਿੱਚ ਤੈਨਾਤ ਹਨ ਅਤੇ ਸਾਡੇ ਕੋਲ ਫੌਜ ਦਾ ਵੀ ਪ੍ਰਬੰਧ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਨਾ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦਾ ਖੂਨ ਖਰਾਬਾ ਨਾ ਹੋਵੇ। ਰਾਜ ਵਿੱਚ ਅਮਨ ਚੈਨ ਦੀ ਸੀਤਤੀ ਨੂੰ ਬਹਾਲ ਰੱਖਿਆ ਜਾਵੇ।