ਨਵੀਂ ਦਿੱਲੀ – ਪ੍ਰਸਿੱਧ ਪੱਤਰਕਾਰ ਅਤੇ ਕਨੜ ਅਖ਼ਬਾਰ ‘ਲੰਕੇਸ਼ ਪਤਰਿਕੇ’ ਦੀ ਸੰਪਾਦਕ ਗੌਰੀ ਲੰਕੇਸ਼ ਨੂੰ ਸ਼ਾਇਦ ਪਿੱਛਲੇ ਹਫ਼ਤੇ ਹੀ ਇਹ ਸੁਝ ਗਿਆ ਸੀ ਕਿ ਉਸ ਦਾ ਮਰਡਰ ਹੋ ਸਕਦਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੀ ਮਾਂ ਅਤੇ ਭੈਣ ਨਾਲ ਚਰਚਾ ਵੀ ਕੀਤੀ ਸੀ। ਗੌਰੀ ਨੇ ਇਸ ਗੱਲ ਦਾ ਜਿਕਰ ਕੀਤਾ ਸੀ ਕਿ ਕੁਝ ਸ਼ੱਕੀ ਲੋਕ ਉਸ ਦੇ ਘਰ ਦੇ ਬਾਹਰ ਘੁੰਮ ਰਹੇ ਸਨ, ਪਰ ਗੌਰੀ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਨਹੀਂ ਸੀ ਦਿੱਤੀ।
ਗੌਰੀ ਦੀ ਭੈਣ ਕਵਿਤਾ ਲੰਕੇਸ਼ ਨੇ ਕਰਨਾਟਕ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ, ‘ ਇੱਕ ਹਫ਼ਤਾ ਪਹਿਲਾਂ ਹੀ ਗੌਰੀ ਬਾਨਾ ਸ਼ੰਕਰੀ ਸਥਿਤ ਮੇਰੇ ਘਰ ਬੀਮਾਰ ਮਾਂ ਨੂੰ ਵੇਖਣ ਆਈ ਸੀ। ਉਸ ਸਮੇਂ ਗੌਰੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ।ਉਸ ਨੇ ਕਿਹਾ ਸੀ ਕਿ ਕੁਝ ਸ਼ੱਕੀ ਵਿਅਕਤੀ ਉਸ ਦੇ ਘਰ ਦੇ ਆਸਪਾਸ ਘੁੰਮਦੇ ਰਹਿੰਦੇ ਸਨ। ਮੈਂ ਅਤੇ ਮੇਰੀ ਮਾਂ ਨੇ ਉਸ ਨੂੰ ਪੁਲਿਸ ਨਾਲ ਗੱਲ ਕਰਨ ਦੀ ਸਲਾਹ ਦਿੱਤੀ ਸੀ। ਪਰ ਗੌਰੀ ਨੇ ਕਿਹਾ ਕਿ ਜੇ ਫਿਰ ਤੋਂ ਅਜਿਹੇ ਲੋਕ ਵਿਖਾਈ ਦੇਣਗੇ ਤਾਂ ਉਹ ਜਰੂਰ ਪੁਲਿਸ ਨੂੰ ਸਿ਼ਕਾਇਤ ਕਰੇਗੀ।’
ਸਮੇਂ ਕਿਸੇ ਨੂੰ ਵੀ ਇਹ ਜਾਣਕਾਰੀ ਨਹੀਂ ਸੀ ਕਿ ਗੌਰੀ ਦਾ ਅੰਤਿਮ ਸਮਾਂ ਏਨੀ ਜਲਦੀ ਆ ਜਾਵੇਗਾ। ਵਰਨਣਯੋਗ ਹੈ ਕਿ ਗੌਰੀ ਲੰਕੇਸ਼ ਨੂੰ ਮੰਗਲਵਾਰ ਨੂੰ ਉਨ੍ਹਾਂ ਦੇ ਨਿਵਾਸ ਤੇ ਅਣਜਾਣ ਹਮਲਾਵਰਾਂ ਨੇ ਫਾਇਰਿੰਗ ਕੀਤੀ ਸੀ। ਗੌਰੀ, ਕਨੜ੍ਹ ਕਵੀ ਅਤੇ ਪੱਤਰਕਾਰ ਪੀ ਲੰਕੇਸ਼ ਦੀ ਵੱਡੀ ਪੁੱਤਰੀ ਸੀ। ਹਮਲਾਵਰਾਂ ਨੇ ਗੌਰੀ ਤੇ ਬਹੁਤ ਹੀ ਨਜ਼ਦੀਕ ਤੋਂ 7 ਰਾਊਂਡ ਫਾਇਰਿੰਗ ਕੀਤੀ ਸੀ, ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। 55 ਸਾਲਾ ਗੌਰੀ ਲੰਕੇਸ਼ ਤੇ ਮੋਟਰ ਸਾਈਕਲ ਤੇ ਸਵਾਰ ਹਮਲਾਵਰਾਂ ਨੇ ਗੋਲੀ ਚਲਾਈ