ਟੋਕੀਓ - ਉਤਰ ਕੋਰੀਆ ਦੀ ਰਾਜਧਾਨੀ ਪਿਉਂਗਯਾਂਗ ਤੋਂ ਪੂਰਬੀ ਦਿਸ਼ਾ ਵਿੱਚ ਜਾਪਾਨ ਵੱਲ ਮਿਸਾਈਲ ਦਾਗੀ ਗਈ ਹੈ। ਇਸ ਮਿਸਾਈਲ ਦਾ ਪ੍ਰਯੋਗ ਉਤਰ ਕੋਰੀਆ ਵੱਲੋਂ ਉਸ ਸਮੇਂ ਕੀਤਾ ਗਿਆ ਹੈ, ਜਦੋਂ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਉਤਰ ਕੋਰੀਆ ਦੇ ਮਿਸਾਈਲ ਅਤੇ ਪ੍ਰਮਾਣੂੰ ਪ੍ਰੋਗਰਾਮਾਂ ਤੇ ਪਾਬੰਦੀ ਲਗਾਈ ਹੋਈ ਸੀ।
ਜਾਪਾਨ ਦੀ ਜੇ-ਅਲਰਟ ਪ੍ਰਣਾਲੀ ਅਨੁਸਾਰ ਸ਼ੁਕਰਵਾਰ ਨੂੰ ਫਾਇਰ ਕੀਤੀ ਗਈ ਮਿਸਾਈਲ ਉਤਰੀ ਜਾਪਾਨ ਵਿੱਚ ‘ਜਾਪਾਨ ਦੇ ਪ੍ਰਸ਼ਾਂਤ ਮਹਾਂਸਾਗਰ ਦੀ ਤਰਫ਼ 07:06 ਵਜੇ (2206 ਜੀਐਮਟੀ) ਦੇ ਨਜ਼ਦੀਕ’ ਹੋਕਾਇਡੋ ਦੇ ਉਪਰ ਤੋਂ ਲੰਘੀ, ਇਹ ਹੋਕਾਇਡੋ ਤੋਂ 2000 ਕਿਲੋਮੀਟਰ ਦੇ ਕਰੀਬ ਪੂਰਬ ਵਿੱਚ ਸੀ। ਦੱਖਣ ਕੋਰੀਆ ਦੇ ਰੱਖਿਆ ਵਿਭਾਗ ਅਨੁਸਾਰ ਇਹ ਮਿਸਾਈਲ 3,700 ਕਿਲੋਮੀਟਰ ਦਾ ਸਫਰ ਤੈਅ ਕਰਕੇ 770 ਕਿਲੋਮੀਟਰ ਦੀ ਉਚਾਈ ਤੱਕ ਗਈ ਜੋ ਕਿ ਪਿੱਛਲੇ ਡੀਵਾਇਸ ਦੇ ਮੁਕਾਬਲੇ ਵੱਧ ਉਚਾਈ ਤੱਕ ਗਈ।
ਅਮਰੀਕੀ ਕਮਾਂਡਿੰਗ ਅਫ਼ਸਰ ਨੇ ਇਸ ਨੂੰ ਮਿਡਲ ਰੇਂਜ ਦੀ ਬੈਲਿਸਟਿਕ ((IRBM) ਟੈਸਟ ਦੱਸਿਆ ਹੈ। ਉਤਰ ਅਮਰੀਕੀ ਏਅਰੋਸਪੇਸ ਡੀਫੈਂਸ ਕਮਾਂਡ (ਐਨਓਏਆਰਏਡੀ) ਦਾ ਕਹਿਣਾ ਹੈ ਕਿ ਇਸ ਬੈਲਿਸਟਿਕ ਮਿਸਾਈਲ ਉਨ੍ਹਾਂ ਦੇ ਲਈ ਕੋਈ ਖਤਰਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਸਪੱਸ਼ਟ ਤੌਰ ਤੇ ਕਿਹਾ ਕਿ ਇਹ ਮਿਸਾਈਲ ਗੁਆਮ ਦੇ ਲਈ ਵੀ ਕੋਈ ਖਤਰਾ ਨਹੀਂ ਹੈ।