ਗੁਲਜ਼ਾਰ ਗਰੁੱਪ ਆਫ਼ ਇੰਸੀਟਿਊਟਸ, ਖੰਨਾ ਲੁਧਿਆਣਾ ਵਲੋਂ ਆਪਣੇ ਵਿਦਿਆਰਥੀਆਂ ਦੀ ਪ੍ਰਤਿਭਾ ਅਤੇ ਯੋਗਤਾ ਨਾਲ ਰੂ-ਬ-ਰੂ ਕਰਾਉਣ ਦੇ ਮੰਤਵ ਨਾਲ ਫਰੈਸ਼ਰ ਪਾਰਟੀ ਅਭਿਨਵ ਦਾ ਆਯੋਜਨ ਕੀਤਾ ਗਿਆ। ਇਸ ਖੂਬਸੂਰਤ ਰੰਗਾ ਰੰਗ ਪ੍ਰੋਗਰਾਮ ਵਿਚ ਗੁਲਜ਼ਾਰ ਗਰੁੱਪ ਦੇ ਹਰੇਕ ਕਾਲਜ ਅਤੇ ਹਰ ਵਿਭਾਗ ਦੇ ਤਿੰਨ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਭਿਆਚਾਰਕ ਅਤੇ ਪ੍ਰਬੰਧਕੀ ਵਿਚ ਡਾਂਸ,ਗਾਇਕੀ,ਰੰਗੋਲੀ, ਮਹਿੰਦੀ, ਰੋਬਟਿਕਸ ਮੁਕਾਬਲਿਆਂ ਸਮੇਤ ਕਰੀਬ 28 ਕੈਟਾਗਰੀਆਂ ਦਾ ਆਯੋਜਨ ਕੀਤਾ ਗਿਆ । ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਕੈਂਪਸ ਵਿਚ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਰਾਜਾਂ ਦੇ ਲੋਕ ਨ੍ਰਿਤ ਪੇਸ਼ ਕਰਕੇ ਇਸ ਖੂਬਸੂਰਤ ਮਾਹੌਲ਼ ਦੀ ਸਿਰਜਣਾ ਕੀਤੀ। ਇਸ ਫੈਸਟ ਦਾ ਉਦਘਾਟਨ ਗੁਲਾਜ਼ਾਰ ਗਰੁੱਪ ਦੇ ਚੇਅਰਮੈਨ ਗੁਰਚਰਨ ਸਿੰਘ ਵਲੋਂ ਕੀਤਾ ਗਿਆ।
ਇਸ ਮੌਕੇ ਤੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖਿਆ ਦੇ ਖੇਤਰ ਵਿਚ ਗੁਲਜ਼ਾਰ ਗਰੁੱਪ ਦਾ ਅਹਿਮ ਯੋਗਦਾਨ ਹੈ। ਇਸ ਲਈ ਇਥੋਂ ਸਿੱਖਿਆਂ ਹਾਸਿਲ ਕਰਕੇ ਨਾ ਸਿਰਫ ਉਹ ਇਕ ਸਫਲ ਇਨਸਾਨ ਬਣਨ ਦੀ ਸਿਖਲਾਈ ਵੀ ਲੈ ਕੇ ਦੁਨੀਆਂ ਵਿਚ ਵਿਚਰਨਗੇ। ਇਸ ਦੇ ਨਾਲ ਹੀ ਉਨਾਂ ਵਿਦਿਆਰਥੀਆਂ ਨੂੰ ਵਿਦਿਆਰਥੀ ਜੀਵਨ ਦੀ ਅਹਿਮਤਾ ਨੂੰ ਸਮਝਦੇ ਹੋਏ ਆਪਣੇ ਉ¤ਜ਼ਲ ਭੱਵਿਖ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਣਾ ਦਿਤੀ।
ਇਸ ਮੌਕੇ ਐਕਜ਼ੈਕਟਿਵ ਡਾਇਰੈਕਟਰ ਗੁਰਕੀਰਤ ਸਿੰਘ ਨੇ ਸਾਰਿਆਂ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਸਬੰਧੋਨ ਵਿਚ ਕਿਹਾ ਕਿ ਇਸ ਪ੍ਰੋਗਰਾਮ ਦਾ ਆਯੋਜਨ ਵਿਦਿਆਰਥੀਆਂ ਵਿਚਲੀਆਂ ਕਲਾਤਮ ਸੋਚ ਨੂੰ ਸਹੀ ਰੂਪ ਰੇਖਾ ਦੇਣਾ ਹੈ । ਇਸ ਦੌਰਾਨ ਸਮਾਗਮ ਵਿਚ ਸਭ ਤੋਂ ਵ¤ਧ ਆਕਰਸ਼ਣ ਮਿਸਟਰ ਅਤੇ ਮਿਸ ਫਰੈਸ਼ਰ ਦਾ ਮੁਕਾਬਲਾ ਰਿਹਾ। ਇਨਾਂ ਮੁਕਾਬਲਿਆਂ ਵਿਚ ਜੋਤੀ ਅਤੇ ਹਰਪ੍ਰੀਤ ਸਿੰਘ ਮਿਸਟਰ ਅਤੇ ਮਿਸ ਫਰੈਸ਼ਰ ਚੁਣੇ ਗਏ। ਅਖੀਰ ਵਿਚ ਪੰਜਾਬ ਦੀ ਸ਼ਾਨ ਗਿੱਧਾਂ ਅਤੇ ਭੰਗੜਾਂ ਪੇਸ਼ ਕੀਤੇ ਗਏ ਜਿਸ ਵਿਚ ਹਰ ਵਿਦਿਆਰਥੀ ਅਤੇ ਸਮੂਹ ਸਟਾਫ ਕੁਰਸੀਆਂ ਤੋਂ ਉ¤ਠ ਕੇ ਝੂਮਦਾ ਨਜ਼ਰ ਆਇਆ।
ਫੋਟੋ ਕੈਪਸ਼ਨ – ਗੁਲਜ਼ਾਰ ਗਰੁੱਪ ਵਿਚ ਕਰਵਾਏ ਗਏ ਸਭਿਆਚਰਕ ਫੈਸਟ ਅਭਿਨਵ ਵਿਚ ਵਿਦਿਆਰਥੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਦੇ ਹੋਏ।