ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਨੇ ਆਸਿਫ ਅਲੀ ਜਰਦਾਰੀ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਲਈ ਜਿੰਮੇਵਾਰ ਠਹਿਰਾਇਆ। ਮੁਸ਼ਰੱਫ਼ ਨੇ ਇਹ ਆਰੋਪ ਲਗਾਇਆ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨਮੰਤਰੀ ਦੀ ਹੱਤਿਆ ਨਾਲ ਸੱਭ ਤੋਂ ਵੱਧ ਫਾਇਦਾ ਪੀਪਲਜ਼ ਪਾਰਟੀ ਆਫ਼ ਪਾਕਿਸਤਾਨ ਦੇ ਨੇਤਾ ਅਤੇ ਉਨ੍ਹਾਂ ਦੇ ਪਤੀ ਆਸਿਫ਼ ਅਲੀ ਜਰਦਾਰੀ ਨੂੰ ਹੀ ਹੋਇਆ ਸੀ।
ਵਰਨਣਯੋਗ ਹੈ ਕਿ ਪਾਕਿਸਤਾਨ ਦੀ 54 ਸਾਲਾ ਸਾਬਕਾ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਦੀ 27 ਦਸੰਬਰ 2007 ਨੂੰ ਰਾਵਲਪਿੰਡੀ ਦੇ ਲਿਆਕਤ ਬਾਗ ਵਿੱਚ ਇੱਕ ਚੋਣ ਰੈਲੀ ਦੈ ਦੌਰਾਨ ਗੋਲੀਆਂ ਅਤੇ ਬੰਬਾਂ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਹਮਲੇ ਵਿੱਚ 20 ਤੋਂ ਵੱਧ ਲੋਕ ਮਾਰੇ ਗਏ ਸਨ।
ਸਾਬਕਾ ਰਾਸ਼ਟਰਪਤੀ ਜਨਰਲ ਮੁਸ਼ਰੱਫ਼ ਨੇ ਇਸ ਸਬੰਧ ਵਿੱਚ ਫੇਸਬੁੱਕ ਤੇ ਇੱਕ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਆਸਿਫ਼ ਅਲੀ ਜਰਦਾਰੀ ਭੁੱਟੋ ਪਰੀਵਾਰ ਦੇ ਖਾਤਮੇ ਦੇ ਲਈ ਜਿੰਮੇਵਾਰ ਹਨ ਅਤੇ ਉਹ ਮੁਰਤਜਾ ਭੁੱਟੋ ਅਤੇ ਬੇਨਜ਼ੀਰ ਭੁੱਟੋ ਦੀ ਹੱਤਿਆ ਦੇ ਮਾਮਲੇ ਵਿੱਚ ਸ਼ਾਮਿਲ ਰਹੇ ਹਨ। Zardari behind Benazir, Murtaza Bhutto’s murders: Musharraf. ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਦੀ ਹੱਤਿਆ ਹੁੰਦੀ ਹੈ ਤਾਂ ਸੱਭ ਤੋਂ ਪਹਿਲਾਂ ਇਹ ਵੇਖਣਾ ਜਰੂਰੀ ਹੁੰਦਾ ਹੈ ਕਿ ਇਸ ਨਾਲ ਸੱਭ ਤੋਂ ਵੱਧ ਲਾਭ ਕਿਸ ਨੂੰ ਹੋਇਆ ਹੈ। ਬੇਨਜ਼ੀਰ ਦੇ ਹੱਤਿਆ ਦੇ ਮਾਮਲੇ ਵਿੱਚ ਮੁਸ਼ਰੱਫ਼ ਨੂੰ ਪਾਕਿਸਤਾਨ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਹੈ।