ਨਵੀਂ ਦਿੱਲੀ – ਪ੍ਰਸਿੱਧ ਫ਼ਿਲਮ ਅਭਿਨੇਤਾ ਅਤੇ ਸੰਸਦ ਮੈਂਬਰ ਸ਼ਤਰੂਘਨ ਸਿਨਹਾ ਫਿਰ ਤੋਂ ਮੋਦੀ ਸਰਕਾਰ ਦੀਆਂ ਨੀਤੀਆਂ ਸਬੰਧੀ ਖਾਸ ਕਰਕੇ ਅਰੁਣ ਜੇਟਲੀ ਤੇ ਸਖਤ ਹਮਲੇ ਬੋਲਣ ਵਾਲੇ ਯਸ਼ਵੰਤ ਸਿਨਹਾ ਦੇ ਪੱਖ ਵਿੱਚ ਸਾਹਮਣੇ ਆ ਕੇ ਸਪੋਰਟ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਇਹ ਸਹੀ ਸਮਾਂ ਹੈ, ਜਦੋਂ ਮਾਣਯੋਗ ਪ੍ਰਧਾਨਮੰਤਰੀ ਅਤੇ ਇਸ ਡੈਮੋਕਰੇਸੀ ਦੇ ਮੁੱਖੀ ਸਾਹਮਣੇ ਆਉਣ। ਜਨਤਾ ਅਤੇ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ। ਉਮੀਦ ਹੈ ਕਿ ਸਾਡੇ ਪੀਐਮ ਵਿਖਾਉਣਗੇ ਕਿ ਉਹ ਦੇਸ਼ਭਰ ਦੇ ਮਿਡਲ ਕਲਾਸ, ਕਾਰੋਬਾਰੀਆਂ ਅਤੇ ਛੋਟੇ ਵਪਾਰੀਆਂ ਦਾ ਖਿਆਲ ਰੱਖਦੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਦੀਆਂ ਨੀਤੀਆਂ ਅਤੇ ਅਰਥਵਿਵਸਥਾ ਸਬੰਧੀ ਯਸ਼ਵੰਤ ਸਿਨਹਾ ਦੇ ਸੁਝਾਵਾਂ ਨੂੰ ਅਣਗੌਲਿਆ ਕਰਨਾ ਬੱਚਪਨਾ ਹੋਵੇਗਾ।
ਸ਼ਤਰੂਘਨ ਸਿਨਹਾ ਨੇ ਟਵੀਟ ਤੇ ਲਿਖਿਆ ਹੈ, ‘ਦੇਸ਼ ਦੀ ਅਰਥਵਿਵਸਥਾ ਤੇ ਮਿਸਟਰ ਯਸ਼ਵੰਤ ਸਿਨਹਾ ਦੇ ਸੁਝਾਵਾਂ ਦਾ ਮੈਂ, ਨਾਲ ਹੀ ਦੂਸਰੇ ਵਿਚਾਰਸ਼ੀਲ ਨੇਤਾਵਾਂ ਅਤੇ ਸਾਡੀ ਪਾਰਟੀ ਦੇ ਅਤੇ ਬਾਹਰੀ ਲੋਕਾਂ ਨੇ ਪੁਰਜੋਰ ਸਮੱਰਥਨ ਕੀਤਾ ਹੈ। ਉਨ੍ਹਾਂ ਨੂੰ ਲਗਾਤਾਰ ਦੋ ਦਿਨ ਤੋਂ ਸਮੱਰਥਨ ਮਿਲ ਰਿਹਾ ਹੈ।’
“ਅਸੀਂ ਆਉਣ ਵਾਲੇ ਦਿਨਾਂ ਵਿੱਚ ਰਾਸ਼ਟਰੀ ਮਹੱਤਵ ਦੇ ਇਸ ਗੰਭੀਰ ਮੁੱਦੇ ਤੇ ਨੇਤਾਵਾਂ ਅਤੇ ਵਰਕਰਾਂ ਦੇ ਸਾਰੇ ਵਰਗਾਂ ਤੋਂ ਸਮੱਰਥਨ ਮਿਲਦਾ ਵੇਖ ਰਹੇ ਹਾਂ।”
“ਹਾਲਾਂਕਿ , ਇਸ ਮੈਟਰ ਨੂੰ ਸਰਕਾਰ ਅਤੇ ਯਸ਼ਵੰਤ ਸਿਨਹਾ ਜਾਂ ਯਸ਼ਵੰਤ ਸਿਨਹਾ ਅਤੇ ਅਰੁਣ ਜੇਟਲੀ ਦੇ ਵਿੱਚਕਾਰ ਦਾ ਪ੍ਰਚਾਰ ਕੇ ਕਮਜ਼ੋਰ ਨਹੀਂ ਕਰਨਾ ਚਾਹੀਦਾ, ਜਿਸ ਤਰ੍ਹਾਂ ਕਿ ਕੀਤਾ ਜਾ ਰਿਹਾ ਹੈ। ਨਹੀਂ ਤਾਂ….ਜਗਜੀਤ ਸਿੰਹ ਦੇ ਸ਼ਬਦਾਂ ਵਿੱਚੋਂ ਗੱਲ ਨਿਕਲੇਗੀ ਤਾਂ ਫਿਰ ….ਦੂਰ ਤੱਕ ਜਾਵੇਗੀ।”
“ਇਹ ਬਿਲਕੁਲ ਸਹੀ ਸਮਾਂ ਹੈ ਕਿ ਮਾਣਯੋਗ ਪ੍ਰਧਾਨਮੰਤਰੀ ਅਤੇ ਇਸ ਲੋਕਤੰਤਰ ਦੇ ਮੁੱਖੀ ਅੱਗੇ ਆਉਣ ਅਤੇ ਇੱਕ ਅਸਲੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਅਤੇ ਜਨਤਾ ਦੇ ਸਵਾਲਾਂ-ਜਵਾਬਾਂ ਦਾ ਸਾਹਮਣਾ ਕਰਨ।”
“ਉਮੀਦ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਪ੍ਰਧਾਨਮੰਤਰੀ ਘੱਟ ਤੋਂ ਘੱਟ ਇੱਕ ਵਾਰ ਤਾਂ ਇਹ ਦੱਸਣਗੇ ਕਿ ਪੂਰੇ ਦੇਸ਼ ਦੇ, ਖਾਸ ਤੌਰ ਤੇ ਗੁਜਰਾਤ ਦੇ ਜਿੱਥੇ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਮਿਡਲ ਕਲਾਸ, ਟ੍ਰੇਡਰਸ ਅਤੇ ਛੋਟੇ ਵਪਾਰੀਆਂ ਦਾ ਖਿਆਲ ਰੱਖਦੇ ਹਨ। ਬੀਜੇਪੀ, ਐਨਡੀਏ ਲੰਬੇ ਸਮੇਂ ਤੱਕ ਰਹੇ, ਜੈ ਬਿਹਾਰ, ਜੈ ਗੁਜਰਾਤ, ਜੈ ਮਹਾਂਰਾਸ਼ਟਰ ਅਤੇ ਜੈ ਹਿੰਦ।”