ਗੁਰਦਾਸਪੁਰ – ਕਾਂਗਰਸ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਦੀਵਾਲੀ ਤੋਂ ਪਹਿਲਾਂ ਹੀ ਦਿੱਤਾ ਸ਼ਾਨਦਾਰ ਤੋਹਫ਼ਾ। ਗੁਰਦਾਸਪੁਰ ਦੀ ਲੋਕਸਭਾ ਉਪਚੋਣ ਕਾਂਗਰਸ ਨੇ ਭਾਰੀ ਬਹੁਮੱਤ ਨਾਲ ਜਿੱਤੀ ਹੈ। ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਨੇ 1,93,219 ਵੋਟਾਂ ਦੇ ਅੰਤਰ ਨਾਲ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਬੀਜੇਪੀ ਦੇ ਸਵਰਨ ਸਲਾਰੀਆ ਨੂੰ ਕਰਾਰੀ ਹਾਰ ਦਿੱਤੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਦੀ ਤਾਂ ਜਮਾਨਤ ਹੀ ਜਬਤ ਹੋ ਗਈ।
ਇਸ ਉਪਚੋਣ ਦੇ ਲਈ 11 ਅਕਤੂਬਰ ਨੂੰ ਮੱਤਦਾਨ ਹੋਇਆ ਸੀ। ਇਹ ਸੀਟ ਬੀਜੇਪੀ ਦੇ ਵਿਨੋਦ ਖੰਨਾ ਦੀ ਮੌਤ ਦੇ ਕਾਰਣ ਖਾਲੀ ਹੋਈ ਸੀ। ਸੁਨੀਲ ਜਾਖੜ ਨੂੰ ਇਸ ਚੋਣ ਵਿੱਚ 4,99,751, ਭਾਜਪਾ ਉਮੀਦਵਾਰ ਸਲਾਰੀਆ ਨੂੰ 3,06,533 ਅਤੇ ਆਪ ਉਮੀਦਵਾਰ ਸੁਰੇਸ਼ ਖਜੂਰੀਆ ਨੂੰ 23579 ਵੋਟਾਂ ਮਿਲੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਜਿਮਨੀ ਚੋਣ ਜਿੱਤਣ ਤੇ ਗੁਰਦਾਸਪੁਰ ਦੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਸੁਨੀਲ ਜਾਖੜ ਨੂੰ ਵਧਾਈ ਦਿੱਤੀ ਹੈ।
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗੁਰਦਸਪੁਰ ਦੀਆਂ ਚੋਣਾਂ ਨੇ ਮੁੜ ਸਾਬਿਤ ਕੀਤਾ ਹੈ ਕਿ ਪੰਜਾਬ ਦੇ ਲੋਕ Shiromani Akali Dal ਅਤੇ Bharatiya Janata Party (BJP ਗੱਠਬੰਧਨ ਨੂੰ ਮੁੱਢ ਤੋਂ ਨਕਾਰ ਚੁੱਕੇ ਹਨ ਅਤੇ ਪੰਜਾਬ ਦੀ ਤਰੱਕੀ ਲਈ Indian National Congress – Punjab ਤੇ ਪੂਰਾ ਭਰੋਸਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਗੁਰਦਸਪੁਰ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਚੋਣਾਂ ਦੌਰਾਨ, ਜਾਖੜ ਸਾਹਬ ਵੱਲੋਂ ਕੀਤੇ ਵਾਅਦੇ ਜ਼ਰੂਰ ਪੂਰੇ ਕੀਤੇ ਜਾਣਗੇ ਅਤੇ ਵਿਕਾਸ ਦੇ ਕਾਰਜ ਜਲਦ ਹੀ ਸ਼ੁਰੂ ਹੋਣਗੇ।
ਪੰਜਾਬ ਵਿੱਚ ਕਾਂਗਰਸ ਦੇ ਦਫ਼ਤਰਾਂ ਵਿੱਚ ਖੂਬ ਆਤਿਸ਼ਬਾਜ਼ੀ ਕੀਤੀ ਜਾ ਰਹੀ ਹੈ ਅਤੇ ਜਸ਼ਨ ਮਨਾਏ ਜਾ ਰਹੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਹੈ, ਮੇਰਾ ਤਾਂ ਸਿਰਫ਼ ਨਾਮ ਹੀ ਹੈ ਅਸਲੀ ਜਿੱਤ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਦੇਸ਼ ਵਿੱਚ ਕਾਂਗਰਸ ਦੀ ਜਿੱਤ ਦੀ ਸ਼ੁਰੂਆਤ ਹੈ। ਹੁਣ ਇਹ ਸਿਲਸਿਲਾ ਪੂਰੇ ਦੇਸ਼ ਵਿੱਚ ਸ਼ੁਰੂ ਹੋਣ ਵਾਲਾ ਹੈ।