ਲੁਧਿਆਣਾ – ਨਗਰ ਨਿਗਮ ਦੇ ਅਧੀਨ ਆਉਂਦੇ ਹਲਕਾ ਦੱਖਣੀ ਦੇ ਵਾਰਡ ਨੰਬਰ 75 ਦੇ ਇਲਾਕਾ ਕੰਗਣਵਾਲ ਵਿਖੇ ਅੱਜ ਜਿਲ੍ਹਾ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਵਾਈਸ ਚੇਅਰਮੈਨ ਪਾਲਾ ਢੰਡਾਰੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਨੇ ਕਿਹਾ ਕਿ ਹਲਕਾ ਵਿਧਾਇਕ ਦੀਆਂ ਗਲਤ ਨੀਤੀਆਂ ਦੇ ਕਾਰਨ ਕੰਗਣਵਾਲ ਆਜ਼ਾਦੀ ਤੋਂ ਬਾਅਦ ਹੁਣ ਤੱਕ ਮੁਢੱਲੀਆਂ ਸਹੂਲਤਾਂ ਨਾ ਮਿਲਣ ਕਾਰਨ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਆਜਾਦੀ ਤੋਂ ਬਾਅਦ ਪੰਜਾਬ ਵਿਚ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਲੇਕਿਨ ਕਿਸੇ ਵੀ ਸਰਕਾਰ ਨੇ ਹਲਕੇ ਦੇ ਲੋਕਾਂ ਦੀ ਸਾਰ ਨਹੀਂ ਲਈ। ਉਹਨਾਂ ਨੇ ਕਿਹਾ ਕਿ ਇਲਾਕੇ ਦੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੂੰ ਸਿਰਫ ਵੋਟਾਂ ਦੇ ਦਿਨਾਂ ਵਿਚ ਇਲਾਕਾ ਨਜਰ ਆਉਂਦਾ ਹੈ, ਫਿਰ ਇਲਾਕੇ ਵਿਚ ਦੀ ਸਾਰ ਨਹੀਂ ਲੈਂਦੇ। ਉਹਨਾਂ ਨੇ ਦੱਸਿਆ ਕਿ ਹਲਕੇ ਦੇ ਵਿਧਾਇਕ ਨੂੰ ਇਸ ਸਬੰਧੀ ਕਈ ਵਾਰ ਦੱਸਿਆ ਪਰ ਉਹਨਾਂ ਨੇ ਹਮੇਸਾਂ ਹੀ ਇਸ ਹਲਕੇ ਦੀ ਅਣਦੇਖੀ ਕੀਤੀ ਹੈ। ਜਿਸ ਨਾਲ ਇਲਾਕਾ ਕਾਫੀ ਪਿਛੜ ਚੁੱਕਾ ਹੈ। ਪਾਲਾ ਢੰਡਾਰੀ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਦਾ ਹਾਲ ਇਹ ਹੈ ਕਿ ਸੜਕ ’ਚ ਟੋਏ ਨਹੀਂ ਟੋਇਆ ਵਿਚ ਸੜਕ ਵਿਚ ਬਣੀ ਹੋਈ ਹੈ। ਇਸ ਮੌਕੇ ਹਰਜੀਤ ਸਿੰਘ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਕੁਲਦੀਪ ਕੌਰ, ਪਰਮਜੀਤ ਸਿੰਘ, ਜਗਰੂਪ ਸਿੰਘ, ਬਲਦੇਵ ਸਿੰਘ ਤੋਂ ਇਲਾਕੇ ਦੀਆਂ ਔਰਤਾਂ ਹਾਜਰ ਸਨ।
ਕੈਪਸਨ-ਕੰਗਣਵਾਲ ਵਿਖੇ ਕਾਲੀ ਪੱਟੀਆ ਬੰਨ੍ਹ ਕੇ ਰੋਸ ਪ੍ਰਦਰਸਨ ਕਰਦੇ ਹੋਏ ਪਾਲਾ ਢੰਡਾਰੀ, ਕੁਲਦੀਪ ਕੌਰ ਤੇ ਹੋਰ।