ਪੁਣੇ – ਭਾਰਤ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਕੇ ਤਿੰਨ ਇਕ ਰੋਜ਼ਾ ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਇਹ 100ਵਾਂ ਇਕਰੋਜ਼ਾ ਮੈਚ ਸੀ ਅਤੇ ਭਾਰਤ ਦੀ ਨਿਊਜ਼ੀਲੈਂਡ ਦੇ ਖਿਲਾਫ਼ ਇਹ 50ਵੀਂ ਜਿੱਤ ਸੀ।
ਭਾਰਤ ਨੇ 231 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਧਵਨ ਦੀਆਂ 68 ਦੌੜਾਂ ਅਤੇ ਕਾਰਤਿਕ ਦੀਆਂ ਬਿਨਾਂ ਆਊਟ ਹੋਏ ਦੌੜਾਂ ਦੀ ਬਦੌਲਤ 24 ਗੇਂਦਾਂ ਬਾਕੀ ਰਹਿੰਦੇ ਹੋਏ ਇਸ ਟੀਚੇ ਨੂੰ 232 ਦੌੜਾਂ ਬਣਾਕੇ ਹਾਸਲ ਕਰ ਲਿਆ। ਇਨ੍ਹਾਂ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ 30, ਕਪਤਾਨ ਵਿਰਾਟ ਕੋਹਲੀ ਨੇ 29 ਦੌੜਾਂ ਅਤੇ ਧੋਨੀ ਨੇ ਬਿਨਾਂ ਆਊਟ ਹੋਏ 18 ਦੌੜਾਂ ਬਣਾਈਆਂ।
ਇਸਤੋਂ ਪਹਿਲਾਂ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਸੱਤਵੇਂ ਓਵਰ ਤੱਕ ਭੁਵਨੇਸ਼ਵਰ ਅਤੇ ਬੁਮਰਾਹ ਦੀ ਵਧੀਆ ਗੇਂਦਬਾਜ਼ੀ ਸਦਕਾ ਉਹ ਸਿਰਫ 27 ਦੌੜਾਂ ਦੇ ਸਕੋਰ ‘ਤੇ ਹੀ ਆਪਣੀਆਂ ਤਿੰਨ ਵਿਕਟਾਂ ਗੁਆ ਬੈਠੇ। ਇਸ ਮੈਚ ਨਿਊਜ਼ੀਲੈਂਡ ਦੀ ਟੀਮ ਵਲੋਂ ਸਿਰਫ਼ ਹੇਨਰੀ ਨਿਕੋਲਸ ਹੀ 42 ਦੌੜਾਂ ਬਨਾਉਣ ਵਿਚ ਕਾਮਯਾਬ ਰਹੇ।
ਭਾਰਤੀ ਗੇਂਦਬਾਜ਼ਾਂ ਵਲੋਂ ਭੁਵਨੇਸ਼ਵਰ ਨੇ 10 ਓਵਰਾਂ ਵਿਚ 45 ਦੌੜਾਂ ਦੇਕੇ 3 ਵਿਕਟਾਂ ਲਈਆਂ ਅਤੇ ਜਸਪ੍ਰੀਤ ਬੁਮਰਾਹ ਨੇ 10 ਓਵਰਾਂ ਵਿਚ 38 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।